ETV Bharat / state

ਰਾਜਾ ਵੜਿੰਗ-ਬੈਂਸ ਦੇ ਪ੍ਰੋਗਰਾਮ 'ਚ ਹੰਗਾਮਾ: ਚੋਣ ਪ੍ਰਚਾਰ ਲਈ ਆਏ ਸਿਮਰਜੀਤ 'ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਔਰਤ ਭੜਕੀ - Raja Waring Bains program uproar - RAJA WARING BAINS PROGRAM UPROAR

RAJA WARING BAINS PROGRAM UPROAR : ਪੰਜਾਬ ਦੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਕਰਨ ਆਏ ਕਾਂਗਰਸੀ ਉਮੀਦਵਾਰਾਂ ਰਾਜਾ ਵੜਿੰਗ ਅਤੇ ਸਿਮਰਜੀਤ ਸਿੰਘ ਬੈਂਸ ਦਾ ਇੱਕ ਔਰਤ ਨੇ ਜ਼ਬਰਦਸਤ ਵਿਰੋਧ ਕੀਤਾ। ਵਿਰੋਧ ਕਰਨ ਵਾਲੀ ਔਰਤ ਉਹੀ ਹੈ ਜਿਸ ਨੇ ਸਿਮਰਜੀਤ ਸਿੰਘ ਬੈਂਸ 'ਤੇ ਬਲਾਤਕਾਰ ਦਾ ਦੋਸ਼ ਲਾਇਆ ਸੀ।

RAJA WARING BAINS PROGRAM UPROAR
ਰਾਜਾ ਵੜਿੰਗ-ਬੈਂਸ ਦੇ ਪ੍ਰੋਗਰਾਮ 'ਚ ਹੰਗਾਮਾ (ETV Bharat Ludhiana)
author img

By ETV Bharat Punjabi Team

Published : May 30, 2024, 10:50 PM IST

Updated : May 30, 2024, 11:02 PM IST

ਰਾਜਾ ਵੜਿੰਗ-ਬੈਂਸ ਦੇ ਪ੍ਰੋਗਰਾਮ 'ਚ ਹੰਗਾਮਾ (ETV Bharat Ludhiana)

ਲੁਧਿਆਣਾ : ਇੱਕ ਪਾਸੇ ਜਿੱਥੇ ਲਗਾਤਾਰ ਸਿਮਰਜੀਤ ਬੈਂਸ ਰਾਜਾ ਵੜਿੰਗ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ ਉੱਥੇ ਹੀ ਅੱਜ ਲੁਧਿਆਣਾ ਦੇ ਅਰੋੜਾ ਪੈਲਸ ਦੇ ਕੋਲ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਿਮਰਜੀਤ ਬੈਂਸ ਤੇ ਬਲਾਤਕਾਰ ਦੇ ਇਲਜ਼ਾਮ ਲਗਾਉਣ ਵਾਲੀ ਪੀੜਿਤ ਮਹਿਲਾ ਵੱਲੋਂ ਉਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਉਸ ਨੂੰ ਫੜ ਕੇ ਲੁਧਿਆਣਾ ਦੇ ਪੁਲਿਸ ਸਟੇਸ਼ਨ ਸ਼ਿਮਲਾਪੁਰੀ ਲੈ ਆਈ ਅਤੇ ਪੀੜਤ ਮਹਿਲਾ ਨੇ ਕਿਹਾ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੀ ਸੀ ਕਿ ਸਿਮਰਜੀਤ ਬੈਂਸ ਦੀਆਂ ਕੁਝ ਸਮਰਥਕ ਮਹਿਲਾਵਾਂ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਉਸ ਦੇ ਨਾਲ ਖਿੱਚ ਧੂ ਕੀਤੀ ਗਈ ,ਉਹਨਾਂ ਕਿਹਾ ਕਿ ਸਿਮਰਜੀਤ ਬੈਂਸ ਹੁਣ ਵੀ ਗੁੰਡਾਗਰਦੀ ਕਰ ਰਿਹਾ ਹੈ, ਉਲਟਾ ਪੁਲਿਸ ਉਸ ਨੂੰ ਹੀ ਪੁਲਿਸ ਸਟੇਸ਼ਨ ਲੈ ਕੇ ਆ ਗਈ ਅਤੇ ਉਸ ਨੂੰ ਕਿਹਾ ਕਿ ਉਸ ਤੇ 751 ਦਾ ਮਾਮਲਾ ਦਰਜ ਕਰਵਾਇਆ ਜਾਵੇਗਾ।

ਪੀੜਤ ਨੇ ਆਪਣੇ ਵਕੀਲ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਹਰੀਸ਼ ਰਾਏ ਢਾਂਡਾ ਮੌਕੇ ਤੇ ਪਹੁੰਚੇ ਜਿਨਾਂ ਨੇ ਕਿਹਾ ਕਿ ਪੁਲਿਸ ਧੱਕਾ ਕਰ ਰਹੀ ਹੈ ਅਤੇ ਸਿਮਰਜੀਤ ਬੈਂਸ ਨੂੰ ਹਾਲੇ ਵੀ ਸੱਤਾ ਦਾ ਨਸ਼ਾ ਹੈ ਕਿਉਂਕਿ ਉਸ ਨੂੰ ਲੱਗ ਰਿਹਾ ਹੈ ਕਿ ਰਾਜਾ ਵੜਿੰਗ ਦੇ ਨਾਲ ਜਾਂ ਕਾਂਗਰਸ ਦੇ ਨਾਲ ਮਿਲ ਕੇ ਉਹ ਕਾਨੂੰਨ ਦੀਆਂ ਨਜ਼ਰਾਂ ਤੋਂ ਬਚ ਗਿਆ। ਉੱਥੇ ਹੀ ਦੂਜੇ ਪਾਸੇ ਪੀੜਤ ਮਹਿਲਾ ਦੇ ਗਨਮੈਨ ਨੇ ਵੀ ਦੱਸਿਆ ਕਿ ਜੋ ਵੀ ਪੀੜਤ ਨੇ ਦੱਸਿਆ ਹੈ ਉਹ ਬਿਲਕੁਲ ਸਹੀ ਹੈ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੀ ਸੀ। ਉਹਨਾਂ ਕਿਹਾ ਕਿ ਦੂਜੀ ਪਾਰਟੀ ਨੂੰ ਵੀ ਪੁਲਿਸ ਵੱਲੋਂ ਬੁਲਾਇਆ ਗਿਆ ਹੈ ਅਤੇ ਕਾਰਵਾਈ ਦੀ ਗੱਲ ਆਖੀ ਗਈ ਹੈ। ਉਹਨਾਂ ਕਿਹਾ ਕਿ ਰਾਜਾ ਵੜਿੰਗ ਨੂੰ ਸਿਮਰਜੀਤ ਬੈਂਸ ਨੂੰ ਆਪਣੇ ਨਾਲ ਸ਼ਾਮਿਲ ਨਹੀਂ ਕਰਨਾ ਚਾਹੀਦਾ ਸੀ ਕੁਝ ਵੋਟਾਂ ਦੇ ਲਈ ਉਸਨੇ ਅਜਿਹੇ ਸ਼ਖਸ ਨੂੰ ਆਪਣੇ ਪਾਰਟੀ ਦੇ ਵਿੱਚ ਸ਼ਾਮਿਲ ਕਰ ਲਿਆ ਹੈ। ਜਿਸ ਤੇ ਬਲਾਤਕਾਰ ਦੇ ਗੰਭੀਰ ਇਲਜ਼ਾਮ ਹਨ ਅਤੇ ਉਹ ਬੇਲ ਤੇ ਬਾਹਰ ਆਇਆ ਹੋਇਆ ਹੈ।

ਦੂਜੇ ਪਾਸੇ ਪੀੜਤਾ ਦੇ ਗਨਮੈਨ ਨੇ ਵੀ ਕਿਹਾ ਹੈ ਕਿ ਜੋ ਮੈਡਮ ਨੇ ਕਿਹਾ ਹੈ ਬਿਲਕੁਲ ਸਹੀ ਹੈ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਇੱਥੇ ਲੈ ਕੇ ਆਈ ਹੈ ਉੱਥੇ ਹੀ ਹਰੀਸ਼ ਰਾਏ ਨੇ ਕਿਹਾ ਹੈ ਕਿ ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਉਹਨਾਂ ਕਿਹਾ ਕਿ ਜੇਕਰ ਮਹਿਲਾ ਤੇ ਪਰਚਾ ਦਰਜ ਹੁੰਦਾ ਹੈ ਤਾਂ ਦੂਜੀ ਪਾਰਟੀ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ ਜਿਨਾਂ ਮਹਿਲਾਵਾਂ ਨੇ ਇਸ ਤੇ ਹੱਥ ਚੁੱਕਿਆ ਹੈ ਉਹਨਾਂ ਕਿਹਾ ਕਿ ਮੁੱਖ ਮਹਿਲਾ ਹਰਪ੍ਰੀਤ ਕੌਰ ਹੈ ਤੇ ਉਸ ਦੀ ਕੁਝ ਮਹਿਲਾ ਸਾਥੀਆਂ ਹਨ ਜਿਨਾਂ ਨੇ ਇਸ ਦੇ ਨਾਲ ਧੱਕਾ ਮੁੱਕੀ ਕੀਤੀ ਹੈ ਅਤੇ ਖਿੱਚ-ਧੂ ਕੀਤੀ ਹੈ।

Last Updated : May 30, 2024, 11:02 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.