ਬਠਿੰਡਾ: ਜ਼ਿਲ੍ਹੇ ਦੇ ਖੇਡ ਸਟੇਡੀਅਮ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ "ਖੇਡਾਂ ਵਤਨ ਪੰਜਾਬ "ਦੀਆਂ ਅਧੀਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਮਹਿਲਾ ਨੇ ਟੀਚਰ ਉੱਤੇ ਥੱਪੜ ਮਾਰਨ ਦੇ ਇਲਜ਼ਾਮ ਲਗਾਏ ਦੇਖਦੇ-ਦੇਖਦੇ ਲੋਕਾਂ ਦਾ ਇਕੱਠ ਹੋ ਗਿਆ।ਮੌਕੇ ਉੱਤੇ ਪੁਲਿਸ ਵੀ ਪਹੁੰਚ ਗਈ। ਮਾਮਲਾ ਇਸ ਤਰ੍ਹਾਂ ਹੋਇਆ ਕਿ ਖੇਡ ਸਟੇਡੀਅਮ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਚੱਲ ਰਹੀਆਂ ਸਨ। ਇੱਕ ਔਰਤ ਜੋ ਕਿ ਆਪਣੇ ਬੱਚਿਆਂ ਨੂੰ ਖਿਡਾਉਣ ਲਈ ਆਈ ਹੋਈ ਸੀ ਤਾਂ ਅਚਾਨਕ ਉਸ ਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਟੀਚਰ ਨੇ ਮੈਨੂੰ ਪਹਿਲਾਂ ਧੱਕੇ ਮਾਰੇ ਅਤੇ ਫਿਰ ਮੇਰੇ ਥੱਪੜ ਮਾਰਿਆ ਤਾਂ ਔਰਤ ਵੱਲੋਂ ਮੌਕੇ ਉੱਤੇ ਪੁਲਿਸ ਨੂੰ ਵੀ ਫੋਨ ਕਰਕੇ ਬੁਲਾਇਆ ਗਿਆ।
ਸਟੇਡੀਅਮ 'ਚ ਮਚਿਆ ਹੰਗਾਮਾ: ਦੂਜੇ ਪਾਸੇ ਟੀਚਰ ਦਾ ਕਹਿਣਾ ਸੀ ਕਿ ਇਹ ਬੋਲ ਬੋਲ ਕੇ ਡਿਸਟਰਬ ਕਰ ਰਹੀ ਸੀ। ਇਸ ਦੇ ਨਾਲ ਬੱਚਿਆਂ ਨੂੰ ਸਮੱਸਿਆ ਆ ਰਹੀ ਸੀ ਮੈਂ ਇਸ ਨੂੰ ਰੌਲਾ ਪਾਉਣ ਤੋਂ ਰੋਕਿਆ ਸੀ ਪਰ ਇਹ ਮੇਰੇ ਨਾਲ ਬਹਿਸਬਾਜ਼ੀ ਕਰਨ ਲੱਗ ਪਈ ਅਤੇ ਮੈਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਮੈਂ ਕੋਈ ਵੀ ਥੱਪੜ ਨਹੀਂ ਮਾਰਿਆ, ਔਰਤ ਵੱਲੋਂ ਬਠਿੰਡਾ ਦੇ ਸਿਵਲ ਲਾਈਨ ਥਾਣੇ ਵਿੱਚ ਜਾ ਕੇ ਆਪਣੀ ਰਿਪੋਰਟ ਲਿਖਾਈ ਗਈ।
- ਧੀ ਨਾਲ ਬਲਾਤਕਾਰ ਦੇ ਮਾਮਲੇ 'ਚ ਇਨਸਾਫ਼ ਨੂੰ ਲੈ ਕੇ ਧਰਨੇ 'ਤੇ ਬੈਠੀ ਮਾਂ 'ਤੇ ਹੋਇਆ ਜਾਨਲੇਵਾ ਹਮਲਾ, ਵੇਖੋ ਮੌਕੇ ਦੀ ਵੀਡੀਓ - Gangrape with 13 year old girl
- ਭਾਰਤ ਦੇ ਇਹ ਸੱਤ ਰੇਲਵੇ ਸਟੇਸ਼ਨ, ਜਿੱਥੋਂ ਤੁਸੀਂ ਰੇਲ ਗੱਡੀ ਰਾਹੀਂ ਸਿੱਧੇ ਵਿਦੇਸ਼ ਜਾ ਸਕਦੇ ਹੋ, ਜਾਣੋ ਤੁਸੀਂ ਰੇਲ ਰਾਹੀਂ ਕਿਹੜੇ ਦੇਸ਼ਾਂ ਦੀ ਯਾਤਰਾ ਕਰ ਸਕਦੇ ਹੋ - Train For Abroad
- ਭਾਰਤ ਸਰਕਾਰ ਨੇ 14 ਪਾਕਿਸਤਾਨੀ ਕੈਦੀ ਕੀਤੇ ਰਿਹਾਅ, ਵੱਖ-ਵੱਖ ਕਾਰਣਾਂ ਕਰਕੇ ਭਾਰਤੀ ਜੇਲ੍ਹਾਂ 'ਚ ਸਨ ਕੈਦ - Pakistani prisoners released
ਦੋਵਾਂ ਧਿਰਾਂ ਨੇ ਦਿੱਤੀ ਸਫਾਈ: ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਕੌਰ ਨਾਂ ਦੀ ਔਰਤ ਵੱਲੋਂ ਦੱਸਿਆ ਗਿਆ ਕਿ ਮੈਂ ਆਪਣੀਆਂ ਬੱਚੀਆਂ ਨੂੰ ਲੈ ਕੇ ਸਟੇਡੀਅਮ ਗਈ ਸੀ। ਜਿੱਥੇ ਕਿ ਉਹਨਾਂ ਨੇ ਖੇਡਾਂ ਵਿੱਚ ਹਿੱਸਾ ਲੈਣਾ ਸੀ ਤਾਂ ਉੱਥੇ ਮੌਕੇ ਉੱਤੇ ਡੀਪੀ ਟੀਚਰ ਵੱਲੋਂ ਮੇਰੇ ਨਾਲ ਗਾਲੀ ਗਲੋਚ ਕੀਤੀ ਅਤੇ ਮੈਨੂੰ ਧੱਕੇ ਮਾਰੇ ਅਤੇ ਬਾਅਦ ਵਿੱਚ ਮੇਰੇ ਥੱਪੜ ਮਾਰਿਆ। ਮੈਂ ਆਪਣੀ ਰਿਪੋਰਟ ਲਿਖਵਾ ਦਿੱਤੀ ਹੈ, ਮੈਂ ਉਸ ਟੀਚਰ ਦੇ ਖਿਲਾਫ ਸਖਤ ਕਾਰਵਾਈ ਕਰਵਾਉਣਾ ਚਾਹੁੰਦੀ ਹਾਂ ਜਿਸ ਤਰ੍ਹਾਂ ਪੰਜਾਬ ਵਿੱਚ ਮਹਿਲਾਵਾਂ ਦਾ ਅਪਮਾਨ ਹੋ ਰਿਹਾ ਹੈ। ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਮੈਂ ਇੱਕ ਮਾਂ ਹਾਂ ਮੈਨੂੰ ਲੋਕਾਂ ਵਿੱਚ ਬੇਇੱਜ਼ਤ ਕੀਤਾ ਹੈ। ਮੇਰੀ ਸਰਕਾਰ ਤੋਂ ਮੰਗ ਹੈ ਕਿ ਟੀਚਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਦੀ ਰਿਪੋਰਟ ਲਿਖ ਲਈ ਹੈ ਇਨਕੁਆਇਰੀ ਕਰਕੇ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਦੂਜੇ ਪਾਸੇ ਟੀਚਰ ਵੱਲੋਂ ਵੀ ਰਿਪੋਰਟ ਲਿਖਾਈ ਗਈ ਹੈ