ETV Bharat / state

ਕਿਸਾਨ ਜੱਥੇਬੰਦੀਆਂ ਵੱਲੋਂ ਕੰਗਨਾ ਰਣੌਤ ਨੂੰ ਚਿਤਾਵਨੀ, ਕਿਹਾ- ਪੰਜਾਬ ਖਿਲਾਫ ਨਾ ਦੇਣ ਕੋਈ ਵਿਵਾਦਿਤ ਬਿਆਨ - KISAN UNION TO KANGANA

Bharatiya Kisan Union Lakhowal: ਲੁਧਿਆਣਾ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਕੰਗਣਾ ਰਣੌਤ ਵੱਲੋਂ ਗਲਤ ਸ਼ਬਦਾਵਲੀ ਵਰਤਣ ਦੇ ਕਾਰਨ ਉਸ ਉੱਤੇ ਹੱਥ ਚੁੱਕਣ ਵਾਲੀ ਕੁਲਵਿੰਦਰ ਕੌਰ ਨੂੰ ਸ਼ੇਰਨੀ ਦਾ ਖਿਤਾਬ ਦਿੱਤਾ ਗਿਆ ਹੈ। ਪੜ੍ਹੋ ਪੂਰੀ ਖ਼ਬਰ...

Etv Bharat (ਲੁਧਿਆਣਾ, ਪੱਤਰਕਾਰ)
ਕਿਸਾਨ ਜੱਥੇਬੰਦੀਆਂ ਵੱਲੋਂ ਕੰਗਨਾ ਰਣੌਤ ਨੂੰ ਚੇਤਾਵਨੀ (Etv Bharat Ludhiana)
author img

By ETV Bharat Punjabi Team

Published : Jun 10, 2024, 2:32 PM IST

Updated : Jun 10, 2024, 3:14 PM IST

ਕਿਸਾਨ ਜੱਥੇਬੰਦੀਆਂ ਵੱਲੋਂ ਕੰਗਨਾ ਰਣੌਤ ਨੂੰ ਚੇਤਾਵਨੀ (Etv Bharat (ਲੁਧਿਆਣਾ, ਪੱਤਰਕਾਰ))

ਲੁਧਿਆਣਾ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਕੰਗਣਾ ਰਣੌਤ ਵੱਲੋਂ ਗਲਤ ਸ਼ਬਦਾਵਲੀ ਵਰਤਣ ਦੇ ਕਾਰਨ ਉਸ ਤੇ ਹੱਥ ਚੁੱਕਣ ਵਾਲੀ ਕੁਲਵਿੰਦਰ ਕੌਰ ਨੂੰ ਸ਼ੇਰਨੀ ਦਾ ਖਿਤਾਬ ਦਿੱਤਾ ਗਿਆ ਹੈ। ਉਸ ਨੂੰ ਪੰਜਾਬ ਦੀ ਸ਼ੇਰਨੀ ਕਹਿ ਕੇ ਉਸ ਨਾਲ ਖੜਨ ਦੀ ਗੱਲ ਕੀਤੀ ਗਈ। ਇਸ ਦੌਰਾਨ ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਕੇਂਦਰ ਦੇ ਵਿੱਚ ਹਾਲਾਂਕਿ ਦੁਬਾਰਾ ਬਣ ਗਈ ਹੈ ਪਰ ਉਨ੍ਹਾਂ ਦੀ ਜੇਕਰ 40 ਸੀਟਾਂ ਘੱਟ ਆਈਆਂ ਹਨ ਤਾਂ ਉਸ ਦੇ ਵਿੱਚ ਕਿਸਾਨ ਜੱਥੇਬੰਦੀਆਂ ਦੇ ਵਿਰੋਧ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ। ਉਨ੍ਹਾਂ ਕਿਹਾ ਪੰਜਾਬ ਦੇ ਵਿੱਚ ਭਾਜਪਾ ਨੂੰ ਇੱਕ ਵੀ ਸੀਟ ਹਾਸਿਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰਾਂ ਨੇ ਕਿਸਾਨ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਨਹੀਂ ਕੀਤੀ, ਇਸੇ ਕਾਰਨ ਭਾਜਪਾ 400 ਦੇ ਆਂਕੜੇ ਨੂੰ ਪਾਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਲੋੜ ਹੈ। ਜੇਕਰ ਮੋਦੀ ਸਰਕਾਰ ਚਾਹੁੰਦੀ ਹੈ ਤਾਂ ਅਸੀਂ ਬੈਠ ਕੇ ਗੱਲਬਾਤ ਕਰਨ ਲਈ ਵੀ ਤਿਆਰ ਹਾਂ।

ਪੰਜਾਬ ਸਰਕਾਰ ਦੇ ਝੁਠੇ ਦਾਅਵੇ: ਝੋਨੇ ਦੇ ਸੀਜ਼ਨ ਨੂੰ ਲੈ ਕੇ ਵੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸੈਕਟਰੀ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਟੇਲਾਂ ਤੱਕ ਪਾਣੀ ਪਹੁੰਚਾ ਦਿੱਤਾ ਗਿਆ ਹੈ, ਉਹ ਸਭ ਝੂਠੇ ਹਨ। ਉਨ੍ਹਾਂ ਕਿਹਾ ਕਿ ਹਾਲੇ ਤੱਕ ਟੇਲਾਂ ਤੱਕ ਪਾਣੀ ਨਹੀਂ ਪਹੁੰਚੇ ਹਨ। ਸਰਕਾਰ ਬਿਜਲੀ ਵੀ ਮੁਹੱਈਆ ਕਰਵਾਉਣ 'ਚ ਪੂਰੀ ਤਰ੍ਹਾਂ ਸਮਰੱਥ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਥੋੜੀ ਜਿਹੀ ਹਨੇਰੀ ਝੱਖੜ ਆਉਣ ਦੇ ਨਾਲ ਪੰਜਾਬ ਦੇ ਵਿੱਚ ਬੱਤੀ ਗੁਲ ਹੋ ਜਾਂਦੀ ਹੈ। ਕਿਹਾ ਕਿ ਵੱਡੀਆਂ ਨਹਿਰਾਂ ਦੇ ਨੇੜੇ-ਤੇੜੇ ਤੱਕ ਵੀ ਪਾਣੀ ਨਹੀਂ ਪਹੁੰਚ ਸਕਿਆ ਹੈ।

ਬਿਜਲੀ ਬਿਨਾਂ ਗੁਜ਼ਾਰਾ ਨਹੀਂ: ਲੱਖੋਵਾਲ ਨੇ ਕਿਹਾ ਕਿ ਬਿਜਲੀ ਮੁਹੱਈਆ ਕਰਵਾਉਣ 'ਚ ਪਿਛਲੀਆਂ ਸਰਕਾਰਾਂ ਸਮਰੱਥ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਵੀ ਨਵਾਂ ਯੂਨਿਟ ਦਾ ਪਲਾਂਟ ਉਹ ਨਹੀਂ ਲਗਾ ਸਕੇ ਹਨ ਇਸ ਕਰਕੇ ਸਰਕਾਰ ਨੂੰ ਬਿਜਲੀ ਦੇ ਬੰਦੋਬਸਤ ਕਰਨ ਦੀ ਲੋੜ ਹੈ ਕਿਉਂਕਿ ਬਿਜਲੀ ਬਿਨਾਂ ਗੁਜ਼ਾਰਾ ਨਹੀਂ ਹੈ। ਉੱਥੇ ਦੂਜੇ ਪਾਸੇ ਐਨ.ਓ.ਸੀ. ਨੂੰ ਲੈ ਕੇ ਵੀ ਉਨ੍ਹਾਂ ਪੰਜਾਬ ਸਰਕਾਰ 'ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਐਨ.ਓ.ਸੀ. ਤੁਰੰਤ ਬੰਦ ਕੀਤੀ ਜਾਵੇ ਕਿਉਂਕਿ ਤਹਿਸੀਲਾਂ ਦੇ ਵਿੱਚ ਪੈਸੇ ਦੇ ਕੇ ਰਜਿਸਟਰੀਆਂ ਕੁਝ ਲੋਕਾਂ ਦੀਆਂ ਤਾਂ ਹੋ ਜਾਂਦੀਆਂ ਹਨ, ਪਰ ਆਮ ਲੋਕ ਖੱਜਲ ਖੁਆਰ ਹੁੰਦੇ ਹਨ।

Last Updated : Jun 10, 2024, 3:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.