ਲੁਧਿਆਣਾ: ਅੰਡਰ ਏਜ ਵਾਹਨ ਚਾਲਕਾਂ ਨੂੰ ਦਿੱਤੀ ਗਈ ਮਿਆਦ ਹੁਣ ਖਤਮ ਹੋ ਗਈ ਹੈ ਅਤੇ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਸਖਤੀ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਨੂੰ ਮਿਆਦ ਖਤਮ ਹੁੰਦੇ ਹੀ ਟਰੈਫਿਕ ਪੁਲਿਸ ਵੱਲੋਂ ਸਕੂਲਾਂ ਦੇ ਬਾਹਰ ਨਾਕੇਬੰਦੀ ਕਰਕੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਗਏ। ਬੀਤੇ ਦਿਨ ਪੁਲਿਸ ਨੇ 21 ਚਲਾਨ ਕੀਤੇ ਹਨ ਅਤੇ ਦੋ ਵਾਹਨ ਇਮਪਾਉਡ ਵੀ ਕੀਤੇ ਹਨ।
ਚਲਾਨ ਕੱਟਣੇ ਸ਼ੁਰੂ: ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਸਕੂਲਾਂ ਦੇ ਪ੍ਰਸ਼ਾਸਨ ਦੇ ਨਾਲ ਮਾਪਿਆਂ ਨੂੰ ਵੀ ਇਹ ਸਲਾਹ ਦਿੱਤੀ ਸੀ ਕਿ ਉਹ ਆਪਣੇ ਬੱਚਿਆਂ ਨੂੰ ਅੰਡਰ ਏਜ ਡਰਾਈਵਿੰਗ ਨਾ ਕਰਨ ਦੇਣ ਅਜਿਹੇ ਹਾਲਾਤਾਂ ਦੇ ਵਿੱਚ ਨਾ ਸਿਰਫ ਵੱਡੇ ਚਲਾਨ ਕੀਤੇ ਜਾਣਗੇ ਸਗੋਂ ਮਾਪਿਆਂ ਉੱਤੇ ਵੀ ਕਾਰਵਾਈ ਦੀ ਤਜਵੀਜ਼ ਰੱਖੀ ਗਈ ਸੀ। ਇਸ ਸਬੰਧੀ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ। ਏਡੀਜੀਪੀ ਟਰੈਫਿਕ ਏਐਸ ਰਾਏ ਨੇ ਇੱਕ ਅਗਸਤ ਨੂੰ ਅੰਡਰ ਏਜ ਵਾਹਨ ਚਾਲਕਾਂ ਦੇ ਚਲਾਨ ਕੱਟਣ ਦੇ ਨਿਰਦੇਸ਼ ਦਿੱਤੇ ਸੀ ਪਰ ਇਸ ਦੀ ਹੱਦ 20 ਅਗਸਤ ਤੱਕ ਵਧਾ ਦਿੱਤੀ ਗਈ ਸੀ। ਬੀਤੇ ਦਿਨ ਇਹ ਮਿਆਦ ਖਤਮ ਹੋ ਗਈ ਅਤੇ ਪੁਲਿਸ ਨੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ।
ਮਾਪਿਆਂ ਉੱਤੇ ਵੀ ਕਾਰਵਾਈ: ਇਸ ਸਬੰਧੀ ਮੁੱਖ ਚੌਂਕਾ ਉੱਤੇ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਗਈ ਹੈ ਅਤੇ ਸਕੂਲਾਂ ਦੇ ਬਾਹਰ ਚਲਾਨ ਕੱਟੇ ਗਏ। ਹਾਲਾਂਕਿ ਪਹਿਲਾਂ ਨਾਲੋਂ ਅੰਡਰ ਏਜ ਡਰਾਈਵਿੰਗ ਦੇ ਮਾਮਲੇ ਕਾਫੀ ਘੱਟ ਵੇਖਣ ਨੂੰ ਮਿਲੇ ਹਨ। ਜਿਸ ਨੂੰ ਲੈ ਕੇ ਪੁਲਿਸ ਨੇ ਕਿਹਾ ਹੈ ਕਿ ਇਹ ਜਾਗਰੂਕਤਾ ਫੈਲਾਉਣ ਦਾ ਨਤੀਜਾ, ਹੈ ਜਿਸ ਨਾਲ ਕਾਫੀ ਫਰਕ ਪਿਆ ਹੈ। ਲੁਧਿਆਣਾ ਦੇ ਟਰੈਫਿਕ ਜੋਨ ਇੰਚਾਰਜ ਓਂਕਾਰ ਸਿੰਘ ਨੇ ਸੈਕਰਿਟ ਹਾਰਡ ਸਕੂਲ ਦੇ ਬਾਹਰ ਨਾਕੇਬੰਦੀ ਕੀਤੀ ਅਤੇ ਇਸ ਦੌਰਾਨ ਚਲਾਨ ਤਾਂ ਨਹੀਂ ਕੱਟਿਆ ਗਿਆ ਪਰ ਵਿਦਿਆਰਥੀ ਪਹਿਲਾਂ ਨਾਲੋਂ ਜਾਗਰੂਕ ਨਜ਼ਰ ਆਏ। ਇਸ ਦੌਰਾਨ ਉਹਨਾਂ ਕਿਹਾ ਕਿ ਜੇਕਰ ਕਿਸੇ ਵਿਦਿਆਰਥੀ ਕੋਲ ਲਰਨਿੰਗ ਲਾਈਸੰਸ ਹੈ ਤਾਂ ਉਹ 50 ਸੀਸੀ ਤੋਂ ਹੇਠਾਂ ਦਾ ਵਾਹਨ ਚਲਾ ਸਕਦਾ ਹੈ। ਉਹਨਾਂ ਕਿਹਾ ਕਿ ਅੱਜ ਕੱਲ 50 ਸੀਸੀ ਵਾਹਨ ਨਹੀਂ ਆਉਂਦੇ ਅਤੇ ਜੋ ਬੈਟਰੀ ਨਾਲ ਵੀ ਵਾਹਨ ਚੱਲਦੇ ਹਨ, ਉਹਨਾਂ ਦੀ ਵੀ ਸਮਰੱਥਾ 50 ਸੀਸੀ ਤੋਂ ਜਿਆਦਾ ਹੁੰਦੀ ਹੈ। ਉਹਨਾਂ ਕਿਹਾ ਕਿ ਅੰਡਰ ਏਜ ਡਰਾਈਵਿੰਗ ਦੇ ਵਿੱਚ ਹੁਣ 25 ਹਜਾਰ ਰੁਪਏ ਤੱਕ ਦਾ ਚਲਾਨ ਦੀ ਤਜਵੀਜ਼ ਹੈ ਅਤੇ ਮਾਪਿਆਂ ਉੱਤੇ ਵੀ ਕਾਰਵਾਈ ਹੋ ਸਕਦੀ ਹੈ।
- ਪੰਜਾਬ ਸਰਕਾਰ ਨੂੰ ਐਨਜੀਟੀ ਵੱਲੋਂ 1026 ਕਰੋੜ ਰੁਪਏ ਦਾ ਜੁਰਮਾਨਾ, ਕੂੜੇ ਅਤੇ ਸੀਵਰੇਜ ਦੀ ਸਫਾਈ ਨਾ ਹੋਣ ਕਾਰਣ ਲਗਾ ਜ਼ੁਰਮਾਨਾ - National Green Tribunal
- ਪੰਜਾਬ 'ਚ ਗੱਡੀਆਂ ਮਹਿੰਗੀਆਂ; ਰਜਿਸਟਰੀਆਂ ਦੇ ਰੇਟ ਵਧੇ, ਇਨ੍ਹਾਂ ਵਾਹਨਾਂ 'ਤੇ ਟੈਕਸ, ਇਸ ਕੈਟੇਗਰੀ 'ਚ ਮਿਲੇਗੀ ਰਾਹਤ - Vehicles Price Increase
- ਰੈਸਟੋਰੈਂਟ 'ਚ ਡਾਕਾ ! ਅਣਪਛਾਤੇ ਬਾਈਕ ਸਵਾਰ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਘਟਨਾ ਸੀਸੀਟੀਵੀ 'ਚ ਕੈਦ - robbers robbed restaurant
ਟ੍ਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ: ਦਰਅਸਲ ਪੰਜਾਬ ਅੰਦਰ ਸਲਾਨਾ ਵੱਡੀ ਗਿਣਤੀ ਵਿੱਚ ਸੜਕ ਹਾਦਸੇ ਹੁੰਦੇ ਹਨ ਅਤੇ ਲੋਕਾਂ ਦੀ ਜਾਨ ਜਾਂਦੀ ਹੈ। ਇਸ ਵਿੱਚ ਅੰਡਰਏਜ ਡਰਾਈਵਿੰਗ ਵੀ ਇੱਕ ਵੱਡਾ ਕਾਰਨ ਹੈ, ਜਿਸ ਨੂੰ ਲੈ ਕੇ ਹੁਣ ਪੁਲਿਸ ਸਖਤ ਹੁੰਦੀ ਵਿਖਾਈ ਦੇ ਰਹੀ ਹੈ। ਪਹਿਲਾ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਨਾ ਸਿਰਫ ਟ੍ਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਸਗੋਂ ਉਹਨਾਂ ਨੂੰ ਜਾਗਰੂਕ ਵੀ ਕੀਤਾ ਗਿਆ ਹੈ ਮਾਪਿਆਂ ਨੂੰ ਵੀ ਉਤਸ਼ਾਹਿਤ ਕੀਤਾ ਹੈ ਕਿ ਉਹ ਪਬਲਿਕ ਟਰਾਂਸਪੋਰਟ ਜਾਂ ਫਿਰ ਸਕੂਲ ਬੱਸ ਆਦਿ ਦੀ ਵਰਤੋਂ ਕਰਨ ਜਾਂ ਫਿਰ ਖੁਦ ਬੱਚਿਆਂ ਨੂੰ ਆਪਣੇ ਸਕੂਲ ਤੋਂ ਲੈ ਕੇ ਆਣ ਪਰ ਉਹਨਾਂ ਦੇ ਹੱਥ ਦੇ ਵਿੱਚ ਵਾਹਨ ਨਾ ਸਮਾਉਣ ਜਿਸ ਨਾਲ ਬੱਚੇ ਕਿਸੇ ਵੀ ਦੁਰਘਟਨਾ ਦਾ ਸ਼ਿਕਾਰ ਹੋ ਸਕਦੇ ਹਨ। ਲਗਾਤਾਰ ਮੁਹਿਮ ਚਲਾਉਣ ਤੋਂ ਬਾਅਦ ਹੁਣ ਪੁਲਿਸ ਨੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ ਕੱਲ ਇਕੱਲੇ ਲੁਧਿਆਣਾ ਦੇ ਵਿੱਚ ਹੀ 21 ਦੇ ਕਰੀਬ ਚਲਾਨ ਕੱਟੇ ਗਏ ਹਨ ਅਤੇ ਦੋ ਮੋਟਰਸਾਈਕਲ ਇਮਪਾਊਂਡ ਵੀ ਕੀਤੇ ਗਏ ਹਨ ਅਤੇ ਸਖਤ ਸੁਨੇਹਾ ਦਿੱਤਾ ਗਿਆ ਹੈ ਕਿ ਜੇਕਰ ਅੰਡਰ ਏਜ ਡਰਾਈਵਿੰਗ ਕਰਦੇ ਹਨ ਤਾਂ ਮੋਟਾ ਚਲਾਨ ਕੀਤਾ ਜਾਵੇਗਾ ਅਤੇ ਨਾਲ ਹੀ ਉਹਨਾਂ ਦੇ ਮਾਪਿਆਂ ਉੱਤੇ ਵੀ ਕਾਰਵਾਈ ਹੋਵੇਗੀ