ਫ਼ਰੀਦਕੋਟ: ਪੰਜਾਬ ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਵਿਚਕਾਰ ਫਸਵਾਂ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ, ਉੱਥੇ ਹੀ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਨਿਤਰਨੇ ਸ਼ੁਰੂ ਹੋ ਚੁੱਕੇ ਹਨ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਗੋਲੀਆਂ ਚਲਾਉਣ ਵਾਲੇ ਬੇਅੰਤ ਸਿੰਘ ਦਾ ਸਪੁੱਤਰ ਲੋਕ ਸਭਾ ਚੋਣਾਂ 2024 ਦੇ ਵਿੱਚ ਫਰੀਦਕੋਟ ਸੀਟ ਤੋਂ ਅਜ਼ਾਦ ਉਮੀਦਵਾਰ ਵਜੋਂ ਹਿੱਸਾ ਲੈਣ ਜਾ ਰਿਹਾ ਹੈ। ਬੇਅੰਤ ਸਿੰਘ ਦਾ ਸਪੁੱਤਰ ਸਰਬਜੀਤ ਸਿੰਘ ਖਾਲਸਾ ਸਟਾਰ ਉਮੀਦਵਾਰਾਂ ਦੀ ਸੀਟ ਤੋਂ ਚੋਣ ਲੜੇਗਾ। ਇੱਥੇ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਅਤੇ ਦੂਜੇ ਪਾਸੇ ਭਾਜਪਾ ਵੱਲੋਂ ਹੰਸ ਰਾਜ ਹੰਸ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਚੁੱਕਾ ਹੈ। ਇਨਾਂ ਹੀ ਨਹੀਂ ਇਥੋਂ ਕਾਂਗਰਸ ਦੇ ਪੰਜਾਬੀ ਲੋਕ ਗਾਇਕ ਮੁਹੰਮਦ ਸਦੀਕ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਮੁੜ ਤੋਂ ਕਾਂਗਰਸ ਦੀ ਟਿਕਟ ਤੋਂ ਫਰੀਦਕੋਟ ਤੋਂ ਹੀ ਚੋਣ ਲੜ ਸਕਦੇ ਹਨ।
ਸਰਬਜੀਤ ਸਿੰਘ ਦਾ ਸਿਆਸੀ ਸਫ਼ਰ: ਦੱਸ ਦਈਏ ਕਿ ਸਰਬਜੀਤ ਸਿੰਘ ਪਹਿਲਾਂ ਵੀ ਕਈ ਵਾਰ ਚੋਣ ਮੈਦਾਨ ਦੇ ਵਿੱਚ ਆਪਣੀ ਕਿਸਮਤ ਅਜ਼ਮਾ ਚੁੱਕੇ ਹਨ। ਸਰਬਜੀਤ ਸਿੰਘ ਨੇ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ ਸਾਲ 2004 ਤੋਂ ਸ਼ੁਰੂ ਕੀਤੀ ਸੀ, 2004 ਦੇ ਵਿੱਚ ਉਹ ਪਹਿਲੀ ਵਾਰ ਬਠਿੰਡਾ ਦੀ ਲੋਕ ਸਭਾ ਚੋਣ ਲੜੇ ਸਨ ਅਤੇ ਉਸ ਨੂੰ ਇਕ ਲੱਖ 13 ਹਜਾਰ ਤੋਂ ਵਧੇਰੇ ਵੋਟਾਂ ਹਾਸਲ ਹੋਈਆਂ ਸਨ। ਸਾਲ 2007 ਵਿੱਚ ਉਹਨਾਂ ਬਰਨਾਲਾ ਦੇ ਲੋਕ ਸਭਾ ਹਲਕਾ ਭਦੌੜ ਤੋਂ ਵੀ ਵਿਧਾਨ ਸਭਾ ਚੋਣਾਂ ਦੇ ਵਿੱਚ ਹਿੱਸਾ ਲਿਆ ਸੀ ਅਤੇ ਸਰਬਜੀਤ ਸਿੰਘ ਨੂੰ 15 ਹਜ਼ਾਰ ਤੋਂ ਵੱਧ ਵੋਟਾਂ ਹਾਸਿਲ ਹੋਈਆਂ ਸਨ। ਸਰਬਜੀਤ ਸਿੰਘ ਦੀ ਮਾਤਾ ਵੀ ਲੋਕ ਸਭਾ ਚੋਣ 1989 ਦੇ ਵਿੱਚ ਲੜ ਚੁੱਕੀ ਹੈ। ਰੋਪੜ ਤੋ ਬੇਅੰਤ ਸਿੰਘ ਦੀ ਪਤਨੀ ਬਿਮਲ ਕੌਰ ਨੇ ਲੋਕ ਸਭਾ ਦੀ ਚੋਣ ਲੜੀ ਸੀ ਅਤੇ 4 ਲੱਖ ਤੋਂ ਵੱਧ ਵੋਟਾਂ ਦੇ ਨਾਲ ਉਸ ਨੇ ਜਿੱਤ ਹਾਸਿਲ ਕੀਤੀ ਸੀ। ਬੇਅੰਤ ਸਿੰਘ ਦੇ ਪਿਤਾ ਨੇ ਵੀ 1989 ਦੇ ਵਿੱਚ ਬਠਿੰਡਾ ਤੋਂ ਚੋਣ ਲੜੀ ਸੀ ਅਤੇ 3 ਲੱਖ ਤੋਂ ਵੱਧ ਵੋਟਾਂ ਲੈ ਕੇ ਮੈਂਬਰ ਪਾਰਲੀਮੈਂਟ ਬਣੇ ਸਨ।
- ਬਰਨਾਲਾ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਈਦ-ਉਲ-ਫਿਤਰ ਦਾ ਤਿਉਹਾਰ, ਵੇਖੋ ਖੂਬਸੂਰਤ ਤਸਵੀਰਾਂ - Eid Ul Fitar 2024
- ਖੰਨਾ 'ਚ ਫੌਜੀ ਦੀ ਮੌਤ: ਡਿਊਟੀ ਜਾਣ ਲਈ ਪੈਕ ਕੀਤੇ ਕੱਪੜੇ, ਰਾਤ ਨੂੰ ਸੁੱਤਾ ਤੇ ਸਵੇਰੇ ਨਹੀਂ ਉੱਠਿਆ - Soldier death in Khanna
- ਮੁਸਲਿਮ-ਸਿੱਖ ਭਾਈਚਾਰੇ ਨੇ ਮਿਲ ਕੇ ਮਨਾਈ ਈਦ, ਦਿਲ ਜਿੱਤ ਲੈਣਗੀਆਂ ਇਹ ਤਸਵੀਰਾਂ - Eid Ul Fitr 2024
ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰ ਦੇ ਨਾਮ ਦੀ ਉਡੀਕ: ਫਰੀਦਕੋਟ ਸੀਟ 'ਤੋਂ ਅਕਾਲੀ ਦਲ ਅਤੇ ਕਾਂਗਰਸ ਨੇ ਆਪਣੇ ਉਮੀਦਵਾਰ ਦਾ ਨਾਮ ਫਿਲਹਾਲ ਜਨਤਕ ਨਹੀਂ ਕੀਤਾ। ਪਰ ਮੰਨਿਆ ਜਾ ਰਿਹਾ ਹੈ ਕਿ ਇੱਥੇ ਵੀ ਮੁਕਾਬਲਾ ਕਾਫੀ ਰੋਚਕ ਹੋਣ ਵਾਲਾ ਹੈ ਕਿਉਂਕਿ ਇਹ ਸੀਟ ਇੱਕ ਪਾਸੇ ਜਿੱਥੇ ਕਲਾਕਾਰਾਂ ਦੇ ਖਾਤੇ ਦੇ ਵਿੱਚ ਜਾਂਦੀ ਹੋਈ ਵਿਖਾਈ ਦੇ ਰਹੀ ਸੀ। ਉੱਥੇ ਹੀ ਦੂਜੇ ਪਾਸੇ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਸਪੁੱਤਰ ਨੂੰ ਇਹ ਟਿਕਟ ਮਿਲਣ ਤੋਂ ਬਾਅਦ ਇੱਥੇ ਹੁਣ ਸਿਆਸੀ ਸਮੀਕਰਨ ਬਦਲਦੇ ਹੋਏ ਵਿਖਾਈ ਦੇ ਰਹੇ ਹਨ। ਇੱਕ ਪਾਸੇ ਕਲਾਕਾਰ ਅਤੇ ਦੂਜੇ ਪਾਸੇ ਬੇਅੰਤ ਸਿੰਘ ਦਾ ਸਪੁੱਤਰ ਚੋਣ ਮੈਦਾਨ ਦੇ ਵਿੱਚ ਹੈ। ਸਰਬਜੀਤ ਸਿੰਘ ਦੀ ਮਾਤਾ ਅਤੇ ਦਾਦਾ ਪਹਿਲਾਂ ਹੀ ਚੋਣ ਮੈਦਾਨ ਦੇ ਵਿੱਚ ਉਤਰ ਕੇ ਲੋਕ ਸਭਾ ਪਹੁੰਚੇ ਸਨ ਪਰ ਉਦੋਂ ਦੇ ਅਤੇ ਹੁਣ ਦੇ ਹਾਲਾਤਾਂ ਦੇ ਵਿੱਚ ਕਾਫੀ ਫਰਕ ਹੈ, ਜਿਸ ਕਰਕੇ ਇਸ ਸੀਟ ਤੇ ਰੋਮਾਂਚਕ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ। ਕਿਉਂਕਿ ਫਰੀਦਕੋਟ ਦੀ ਸੀਟ ਰਿਜ਼ਰਵ ਸੀਟ ਹੈ, ਇਸ ਕਰਕੇ ਇਸ ਸੀਟ ਤੇ ਹੁਣ ਪੰਜਾਬੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।