ਫਰੀਦਕੋਟ: ਫਰੀਦਕੋਟ ਜਿਲ੍ਹੇ ਦੇ ਪਿੰਡਾਂ ਦੀਆਂ ਅਨਾਜ ਮੰਡੀਆਂ ਵਿੱਚ ਹਲਾਤ ਬਦ ਤੋਂ ਬਤਰ ਦਿਖਾਈ ਦੇ ਰਹੇ ਹਨ। ਕਰੀਬ 15 ਦਿਨਾਂ ਤੋਂ ਅਨਾਜ ਮੰਡੀਆਂ ਵਿੱਚ ਕਿਸਾਨ ਖਰੀਦ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੇ ਚਲਦਿਆਂ ਫਰੀਦਕੋਟ ਤੋਂ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕੀਤਾ ਮੰਡੀਆਂ ਦਾ ਦੌਰਾ ਕੀਤਾ ਹੈ। ਉਨ੍ਹਾਂ ਨੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਾ ਪਾਇਆ ਹੈ।
ਪੰਜਾਬ ਸਰਕਾਰ ਦੇ ਦਾਵਿਆਂ ਤੇ ਖੜੇ ਕੀਤੇ ਸਵਾਲ : ਜਿਵੇਂ ਕਿ ਕਣਕ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਤੇ ਮੰਡੀਆਂ ਦੇ ਵਿੱਚ ਵੀ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਸਰਕਾਰੀ ਤੌਰ ਤੇ 1 ਅਪ੍ਰੈਲ ਨੂੰ ਬੋਲੀ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਮੰਡੀਆਂ ਦੇ ਵਿੱਚ ਲਗਾਤਾਰ ਕਣਕ ਆ ਰਹੀ ਹੈ। ਪਰ ਕਿਸਾਨਾਂ ਨੂੰ ਪਰਿਵਾਰ ਦੀ ਤਰ੍ਹਾਂ ਇਸ ਵਾਰ ਵੀ ਖੱਜਲ ਖਰਾਬ ਹੋਣਾ ਪੈ ਰਿਹਾ। ਜਿਸ ਦੇ ਚਲਦੇ ਅੱਜ ਫਰੀਦਕੋਟ ਜਿਲ੍ਹੇ ਦੀ ਮੰਡੀਆਂ ਦੇ ਵਿੱਚ ਜਾਇਜਾ ਲੈਣ ਲਈ ਆਕਲੀ ਦਲ ਦੇ ਪਰਮਬੰਸ ਸਿੰਘ ਬੰਟੀ ਰੋਮਾਣਾ ਪਹੁੰਚੇ। ਉਨ੍ਹਾਂ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ ਦਾਵਿਆਂ ਤੇ ਸਵਾਲ ਖੜੇ ਕੀਤੇ ਗਏ ਹਨ।
ਕਿਸਾਨ ਅੱਜ ਵੀ ਮੰਡੀਆਂ ਦੇ ਵਿੱਚ ਖੱਜਲ ਖਰਾਬ ਹੋ ਰਹੇ ਹਨ: ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਕਿਸਾਨਾਂ ਨੂੰ 15 ਦਿਨਾਂ ਹੋ ਚੁੱਕੇ ਨੇ ਮੰਡੀਆਂ ਵਿੱਚ ਬੈਠਿਆ ਹੋਇਆ। ਪਰ ਉਨ੍ਹਾਂ ਦੀ ਫਸਲ ਦੀ ਤੁਲਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਪੰਜਾਬ ਸਰਕਾਰ ਲੱਖ ਦਾਅਵੇ ਵੀ ਕਰ ਲਏ, ਪਰ ਕਿਸਾਨ ਅੱਜ ਵੀ ਮੰਡੀਆਂ ਦੇ ਵਿੱਚ ਖੱਜਲ ਖਰਾਬ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ, ਕਿ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ, ਪਰ ਹਜੇ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ।
- ਬਰਨਾਲਾ 'ਚ ਸਕੂਲ ਬੱਸ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ, 14 ਬੱਚੇ ਜ਼ਖ਼ਮੀ - School bus accident in Barnala
- 'ਆਪ' ਦੇ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਨੇ ਭਰਿਆ ਜਿੱਤ ਦਾ ਹੁੰਗਾਰਾ, ਕਿਹਾ-ਲੋਕਾਂ 'ਚ 'ਆਪ' ਲਈ ਪੂਰਾ ਉਤਸ਼ਾਹ, ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਵੀ ਰਹੇਗੀ ਜਾਰੀ - Ashok Parashar claimed victory
- ਫਿਰ ਵਰ੍ਹਿਆ ਤੇਜ਼ ਰਫ਼ਤਾਰ ਦਾ ਕਹਿਰ, ਟਰੱਕ ਤੇ ਟਰੈਕਟਰ-ਟਰਾਲੀ ਦੀ ਟੱਕਰ 'ਚ ਇੱਕ ਦੀ ਮੌਤ - Road accident in Moga