ਬਰਨਾਲਾ: ਬਰਨਾਲਾ ਵਿਖੇ ਦਿਨ ਦਿਹਾੜੇ ਦੁਕਾਨ ਤੋਂ ਪਿਸਤੌਲ ਦਿਖਾ ਕੇ ਲੁੱਟ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਪੁਲਿਸ ਨੇ ਲੁੱਟ ਕਰਨ ਵਾਲੇ ਤਿੰਨੇ ਲੁਟੇਰੇ ਕਾਬੂ ਕਰ ਲਏ ਹਨ, ਜੋ ਮੋਗਾ ਜਿਲ੍ਹੇ ਨਾਲ ਸਬੰਧਤ ਹਨ। ਲੁਟੇਰਿਆਂ ਤੋਂ ਖਿਡੌਣਾ ਪਿਸਤੌਲ ਦਿਖਾ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ। ਪੁਲਿਸ ਨੇ ਤਿੰਨੇ ਮੁਲਜ਼ਮਾਂ ਤੋਂ ਖਿਡੌਣਾ ਪਿਸਤੌਲ, ਆਲਟੋ ਕਾਰ, ਲੁੱਟੀ ਗਈ 5 ਹਜ਼ਾਰ ਨਕਦੀ ਅਤੇ ਲੁੱਟ-ਖੋਹ ਕੀਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ।
ਬਰਨਾਲਾ ਸ਼ਹਿਰ ਦੇ ਪੱਕਾ ਕਾਲਜ ਰੋਡ ਉੱਪਰ ਜੀਵਨ ਕੁਮਾਰ ਪੱਖੋਂ ਵਾਲਿਆਂ ਦੀ ਸਪੇਅਰ ਪਾਰਟਸ ਦੁਕਾਨ ਉੱਪਰ ਲੁੱਟ ਦੀ ਵਾਰਦਾਤ: ਇਸ ਮੌਕੇ ਜਾਣਕਾਰੀ ਦਿੰਦਿਆਂ ਐਸਪੀ ਸੰਦੀਪ ਸਿੰਘ ਮੰਡ ਨੇ ਦੱਸਿਆ ਕਿ 5 ਅਪ੍ਰੈਲ ਨੂੰ ਸਵੇਰ ਸਮੇਂ ਬਰਨਾਲਾ ਸ਼ਹਿਰ ਦੇ ਪੱਕਾ ਕਾਲਜ ਰੋਡ ਉੱਪਰ ਜੀਵਨ ਕੁਮਾਰ ਪੱਖੋਂ ਵਾਲਿਆਂ ਦੀ ਸਪੇਅਰ ਪਾਰਟਸ ਦੁਕਾਨ ਉੱਪਰ ਲੁੱਟ ਦੀ ਵਾਰਦਾਤ ਹੋਈ ਸੀ। ਜਿੱਥੇ ਲੁਟੇਰਿਆਂ ਨੇ ਹਥਿਆਰ ਦਿਖਾ ਕੇ 5 ਹ਼ਜਾਰ ਰੁਪਏ ਦੀ ਨਕਦੀ ਚੋਰੀ ਕੀਤੀ ਸੀ ਅਤੇ ਲੁਟੇਰੇ ਆਲਟੋ ਗੱਡੀ ਵਿੱਚ ਫ਼ਰਾਰ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਤੋਂ ਲੈ ਕੇ ਬਰਨਾਲਾ ਪੁਲਿਸ ਲਗਾਤਾਰ ਐਸਐਸਪੀ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਵਿੱਚ ਲੁਟੇਰਿਆਂ ਦੀ ਭਾਲ ਵਿੱਚ ਲੱਗੀ ਹੋਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਘਟਨਾ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਅਮਨਦੀਪ ਸਿੰਘ ਉੱਪਰ ਪਹਿਲਾਂ ਵੀ 5-6 ਲੁੱਟ-ਖੋਹ ਤੇ ਹੋਰ ਸੰਗੀਨ ਧਾਰਾਵਾਂ ਦੇ ਪਰਚੇ ਦਰਜ਼: ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਜਸਵਿੰਦਰ ਸਿੰਘ ਉਰਫ਼ ਨਿੱਕਾ ਵਾਸੀ ਮਾਛੀਕੇ, ਗੁਰਪ੍ਰੀਤ ਸਿੰਘ ਗੋਪੀ ਅਤੇ ਅਮਨਦੀਪ ਸਿੰਘ ਵਾਸੀ ਬੁੱਟਰ ਕਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤੋਂ ਵਾਰਦਾਤ ਦੌਰਾਨ ਵਰਤਿਆ ਗਿਆ ਖਿਡੌਣਾ ਪਿਸਤੌਲ ਬਰਾਮਦ ਕੀਤਾ ਹੈ। ਜਦ ਕਿ ਇਨ੍ਹਾਂ ਤੋਂ ਆਲਟੋ ਕਾਰ, ਲੁੱਟੀ ਗਈ 5 ਹਜ਼ਾਰ ਨਕਦੀ, ਇੱਕ ਮੋਬਾਇਲ ਫ਼ੋਨ ਤੋਂ ਇਲਾਵਾ ਲੁੱਟ-ਖੋਹ ਕੀਤੇ ਗਹਿਣੇ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਅਮਨਦੀਪ ਸਿੰਘ ਉੱਪਰ ਪਹਿਲਾਂ ਵੀ 5-6 ਲੁੱਟ-ਖੋਹ ਤੇ ਹੋਰ ਸੰਗੀਨ ਧਾਰਾਵਾਂ ਦੇ ਪਰਚੇ ਦਰਜ਼ ਹਨ। ਗੁਰਪ੍ਰੀਤ ਸਿੰਘ ਤੇ ਜਸਵਿੰਦਰ ਸਿੰਘ ਵਿਰੁੱਧ ਵੀ ਪਰਚੇ ਦਰਜ਼ ਹਨ। ਇਹ ਮੁਲਜ਼ਮ ਬਰਨਾਲਾ, ਜਗਰਾਉਂ ਅਤੇ ਰਾਏਕੋਟ ਦੇ ਏਰੀਏ ਵਿੱਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
- ਮੁਸਲਿਮ-ਸਿੱਖ ਭਾਈਚਾਰੇ ਨੇ ਮਿਲ ਕੇ ਮਨਾਈ ਈਦ, ਦਿਲ ਜਿੱਤ ਲੈਣਗੀਆਂ ਇਹ ਤਸਵੀਰਾਂ - Eid Ul Fitr 2024
- ਕਾਂਗਰਸ ਆਗੂ ਨੇ ਡਿਪਟੀ ਸਪੀਕਰ ਉੱਤੇ ਲਾਏ ਦੋਸ਼, ਕਿਹਾ ਵਿਕਾਸ ਦੇ ਨਾਮ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਆਪ ਸਰਕਾਰ - Congress MLA love kumar goldy
- ਲੁਧਿਆਣਾ ਦੀ ਜਾਮਾ ਮਸਜਿਦ 'ਚ ਮਨਾਇਆ ਗਿਆ ਈਦ ਦਾ ਤਿਉਹਾਰ; ਸ਼ਾਹੀ ਇਮਾਮ ਨੇ ਦਿੱਤਾ ਭਾਈਚਾਰੇ ਨੂੰ ਸੁਨੇਹਾ, ਵਿਧਾਇਕ ਵੀ ਪੁੱਜੇ - Eid Ul Fitr 2024