ਫਿਰੋਜ਼ਪੁਰ : ਫਿਰੋਜ਼ਪੁਰ ਦੇ ਥਾਣਾ ਸਦਰ ਪੁਲਿਸ ਜੀਰਾ ਵੱਲੋਂ ਬੀਤੇ ਕੱਲ ਗੁੰਮ ਹੋਇਆ ਬੱਚਾ ਪੁਲਿਸ ਵੱਲੋਂ ਕੁਝ ਹੀ ਘੰਟਿਆਂ ਵਿੱਚ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਦਰ ਥਾਣਾ ਦੇ ਜੀਰਾ ਦੇ ਐਸ.ਐਚ.ਓ. ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਉਨ੍ਹਾਂ ਨੂੰ ਰਾਣੀ ਕੌਰ ਪਤਨੀ ਸੁਖਮੰਦਰ ਸਿੰਘ ਪਿੰਡ ਬਹਿਕ ਪਛਾੜੀਆਂ ਨੇ ਪੁਲਿਸ ਉਸ ਨੂੰ ਦਰਖਾਸਤ ਦਿੱਤੀ ਕਿ ਉਸ ਦਾ ਬੇਟਾ ਗੁਰਵਿੰਦਰ ਸਿੰਘ ਉਮਰ 13 ਸਾਲ ਬੀਤੇ ਕੱਲ ਦਾ ਘਰੋਂ ਗੁੰਮ ਹੈ। ਕਿਹਾ ਕਿ ਬੱਚੇ ਕੋਲ ਇੱਕ ਮੋਬਾਇਲ ਫੋਨ ਵੀ ਹੈ।
ਮੋਬਾਇਲ ਲੋਕੇਸ਼ਨ ਨਾਲ ਬੱਚੇ ਦੀ ਭਾਲ: ਥਾਣਾ ਸਦਰ ਜੀਰਾ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਹੋਇਆਂ ਟੈਕਨੀਕਲ ਸੈਂਟਰ ਤੋਂ ਬੱਚੇ ਦੇ ਮੋਬਾਇਲ ਦੀ ਲੋਕੇਸ਼ਨ ਦਾ ਪਤਾ ਕੀਤਾ। ਪੁਲਿਸ ਨੂੰ ਪਤਾ ਲੱਗਿਆ ਕਿ ਬੱਚੇ ਦੀ ਲੋਕੇਸ਼ਨ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੱਸ ਰਹੀ ਹੈ ਤਾਂ ਤੁਰੰਤ ਐਸ.ਐਚ.ਓ. ਅਤੇ ਹੈਡ ਕਾਂਸਟੇਬਲ ਜਗਦੀਪ ਸਿੰਘ, ਏ.ਐਸ.ਆਈ. ਦਰਸ਼ਨ ਸਿੰਘ, ਪੰਜਾਬ ਹੋਮਗਾਰਡ ਦਾ ਜਵਾਨ ਅੰਗਰੇਜ਼ ਸਿੰਘ ਨਾਲ ਅੰਮ੍ਰਿਤਸਰ ਪਹੁੰਚ ਗਏ। ਬੜੀ ਮਸ਼ੱਕਤ ਤੋਂ ਬਾਅਦ ਬੱਚੇ ਨੂੰ ਪੁਲਿਸ ਨੇ ਕਾਬੂ ਕੀਤਾ। ਜਲਦੀ ਹੀ ਬੱਚੇ ਨੂੰ ਉਸਦੇ ਘਰ ਪਹੁੰਚਾਇਆ ਗਿਆ।
ਬੱਚੇ ਨੂੰ 2 ਘੰਟਿਆ ਦੇ ਵਿੱਚ-ਵਿੱਚ ਘਰ ਵਾਪਿਸ ਲਿਆਂਦਾ: ਜਾਣਕਾਰੀ ਮਤਾਬਕ ਬੱਚੇ ਦੇ ਗੁੰਮ ਹੋਣ ਦਾ ਕਾਰਨ ਪੁਲਿਸ ਨੇ ਦੱਸਿਆ ਕਿ ਬੀਤੇ ਕੱਲ ਗੁੰਮ ਹੋਏ ਬੱਚੇ ਗੁਰਵਿੰਦਰ ਸਿੰਘ ਨੇ ਆਪਣੇ ਦਾਦੇ ਦੇ ਬੈਂਕ ਖਾਤੇ ਵਿੱਚੋਂ 2 ਲੱਖ 16 ਹਜਾਰ ਰੁਪਏ ਟਰਾਂਸਫਰ ਕਰਕੇ ਆਪਣੇ ਪਿਤਾ ਦੇ ਖਾਤੇ ਵਿੱਚ ਪਾ ਦਿੱਤੇ ਸਨ। ਜਦੋਂ ਉਸ ਦੇ ਦਾਦਾ ਜੀ ਨੇ ਪੈਸਿਆਂ ਬਾਰੇ ਉਸ ਤੋਂ ਪੁੱਛ-ਗਿੱਛ ਕੀਤੀ ਤਾਂ ਉਹ ਡਰਦਾ ਘਰ ਛੱਡ ਕੇ ਭੱਜ ਗਿਆ ਸੀ। ਪਰ ਪੁਲਿਸ ਬੜੀ ਮਸ਼ੱਕਤ ਬਆਦ ਗੁੰਮ ਹੋਏ ਬੱਚੇ ਨੂੰ 2 ਘੰਟਿਆ ਦੇ ਵਿੱਚ-ਵਿੱਚ ਅੱਜ ਮਾਪਿਆਂ ਦੇ ਹਵਾਲੇ ਕਰ ਦਿੱਤਾ।
- ਨਿੱਜੀ ਝਗੜੇ ਕਾਰਨ ਹੋਇਆ ਇਹ ਖ਼ਤਰਨਾਕ ਅਪਰਾਧ, ਬੇਜ਼ੁਬਾਨਾਂ ਉੱਤੇ ਹੋਇਆ ਕਾਤਲਾਨਾ ਹਮਲਾ? - two hen have died
- ਸਸਤੀ ਟਿਕਟ ਦਾ ਝਾਂਸਾ ਦੇਣਾ ਪਿਆ ਮਹਿੰਗਾ, ਲੋਕਾਂ ਨੇ ਫੜ ਕੇ ਕੀਤੀ ਛਿੱਤਰ-ਪਰੇਡ, ਦੇਖੋ ਵੀਡੀਓ - Cheap railway ticket exposed
- ਕੋਟਕਪੂਰਾ ਇਲਾਕੇ ਦੇ ਖੇਤਾਂ 'ਚ ਚੋਰੀਆਂ ਕਰਨ ਵਾਲਿਆਂ ਨੂੰ ਪਿੰਡ ਵਾਸੀਆਂ ਨੇ ਕੀਤਾ ਪੁਲਿਸ ਹਵਾਲੇ - Kotakpura police