ਲੁਧਿਆਣਾ : ਭਾਰਤ ਨੂੰ ਪੈਟਰੋਲੀਅਮ ਦੇ ਖੇਤਰ ਦੇ ਵਿੱਚ ਆਤਮ ਨਿਰਭਰ ਬਣਾਉਣ ਦੇ ਲਈ ਕੇਂਦਰ ਸਰਕਾਰ ਵੱਲੋਂ ਇਥਾਨੋਲ ਪੈਟਰੋਲ ਦੇ ਵਿੱਚ ਪਾਇਆ ਜਾ ਰਿਹਾ ਹੈ। ਪਹਿਲਾਂ ਇਸ ਦੀ ਮਾਤਰਾ 10 ਫੀਸਦੀ ਸੀ ਅਤੇ ਹੁਣ 20 ਫੀਸਦੀ ਕਰ ਦਿੱਤੀ ਗਈ ਹੈ ਅਤੇ ਅੱਗੇ ਜਾ ਕੇ ਇਸ ਦੀ ਮਾਤਰਾ ਹੋਰ ਵਧਾਉਣ ਲਈ ਵੀ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਦਾ ਮੁੱਖ ਮਕਸਦ ਪੈਟਰੋਲ ਨੂੰ ਲੈ ਕੇ ਗੁਆਂਢੀ ਮੁਲਕਾਂ ਉੱਤੇ ਨਿਰਭਰ ਨਹੀਂ ਹੋਣਾ ਹੈ।
20 ਫੀਸਦੀ ਤੱਕ ਪੈਟਰੋਲ ਦੇ ਵਿੱਚ ਈਥਾਨੋਲ ਦੀ ਮਿਲਾਵਟ
ਦੱਸ ਦੇਈਏ ਕਿ ਇਸ ਨੂੰ ਲੈ ਕੇ ਹੁਣ ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਅੱਜ ਇੱਕ ਮੀਟਿੰਗ ਕੀਤੀ ਗਈ ਹੈ। ਜਿਸ ਵਿੱਚ ਇਹ ਕਿਹਾ ਗਿਆ ਕਿ ਜੇਕਰ 20 ਫੀਸਦੀ ਤੱਕ ਪੈਟਰੋਲ ਦੇ ਵਿੱਚ ਇਥਾਨੋਲ ਪਾ ਦਿੱਤਾ ਜਾਂਦਾ ਹੈ ਤਾਂ ਥੋੜਾ ਜਿਹਾ ਵੀ ਪਾਣੀ ਇਸ ਪੈਟਰੋਲ ਦੇ ਸੰਪਰਕ ਦੇ ਵਿੱਚ ਆਉਣ ਨਾਲ ਇਥਾਨੋਲ ਅਲੱਗ ਹੋ ਜਾਵੇਗਾ। ਜਿਸ ਦਾ ਨੁਕਸਾਨ ਖਪਤਕਾਰ ਨੂੰ ਹੋਵੇਗਾ ਅਤੇ ਉਸ ਦੀ ਵਾਹਨ ਨੂੰ ਵੀ ਹੋ ਸਕਦਾ ਹੈ। ਪੈਟਰੋਲ ਪੰਪ ਐਸੋਸੀਏਸ਼ਨ ਦੇ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਪਾਣੀ ਪੈਟਰੋਲ ਦੇ ਵਿੱਚ ਨਹੀਂ ਮਿਲਾਇਆ ਜਾਂਦਾ ਕਿਉਂਕਿ ਹੁਣ ਇਸ ਵਕਤ 10 ਫੀਸਦੀ ਤੱਕ ਇਥਾਨੋਲ ਪੈਟਰੋਲ ਦੇ ਵਿੱਚ ਮਿਲਾਇਆ ਜਾ ਰਿਹਾ ਹੈ।
ਵਾਹਨਾਂ ਦੇ ਟੈਂਕ ਨੂੰ ਜਰੂਰ ਸਾਫ ਕਰਵਾ ਲਏ ਜਾਣ
ਪੈਟਰੋਲ ਪੰਪ ਐਸੋਸੀਏਸ਼ਨ ਦੇ ਮੈਂਬਰ ਨੇ ਕਿਹਾ ਕਿ ਜੇਕਰ ਅੱਗੇ ਆ ਕੇ ਮੁਸ਼ਕਿਲਾਂ ਆਉਂਦੀਆਂ ਹਨ ਤਾਂ ਇਸ ਲਈ ਸਰਕਾਰ ਦੀ ਹੀ ਜਿੰਮੇਵਾਰੀ ਹੋਵੇਗੀ। ਪਰ ਸਰਕਾਰ ਨੇ ਪਹਿਲਾਂ ਇਸ ਸਬੰਧੀ ਜਾਂਚ ਅਤੇ ਟਰਾਇਲ ਕੀਤੇ ਹਨ ਪਰ ਹੁਣ ਤੁਹਾਨੂੰ ਆਪਣੇ ਵਾਹਨ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ ਤਾਂ ਜੋ ਪੈਟਰੋਲ ਵਾਲੇ ਟੈਂਕ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਪਾਣੀ ਨਾ ਆਵੇ, ਜੇਕਰ ਪਾਣੀ ਆਏਗਾ ਤਾਂ ਨੁਕਸਾਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਖਾਸ ਕਰਕੇ ਦੋ ਪਹੀਆ ਵਾਹਨ ਜਿੰਨਾਂ ਨੂੰ ਅਸੀਂ ਪਾਣੀ ਦੇ ਨਾਲ ਧੋਂਦੇ ਹਨ ਤਾਂ ਟੈਂਕ ਦੇ ਵਿੱਚੋਂ ਪਾਣੀ ਕਈ ਵਾਰ ਅੰਦਰ ਪੈਟਰੋਲ ਵਾਲੀ ਟੈਂਕ ਦੇ ਵਿੱਚ ਚਲਾ ਜਾਂਦਾ ਹੈ। ਜਿਸ ਤੋਂ ਹੁਣ ਲੋਕਾਂ ਨੂੰ ਧਿਆਨ ਰੱਖਣ ਹੋਵੇਗਾ ਅਤੇ ਜਦੋਂ ਸਰਵਿਸ ਕਰਵਾਉਣੀ ਹੋਵੇਗੀ ਤਾਂ ਆਪਣੀ ਵਾਹਨਾਂ ਦੇ ਟੈਂਕ ਨੂੰ ਜਰੂਰ ਸਾਫ ਕਰਵਾ ਲੈਣ ਤਾਂ ਜੋ ਪਾਣੀ ਉਸ ਵਿੱਚ ਨਾ ਰਹੇ।