ਮਾਨਸਾ: ਸੂਬੇ ਵਿਚ ਨਸ਼ੇ ਦਾ ਨਾਸ਼ ਕਰਨ ਲਈ ਹੁਣ ਲੋਕ ਆਪ ਮੁਹਾਰੇ ਹੋ ਕੇ ਅੱਗੇ ਆ ਰਹੇ ਹਨ ਤਾਂ ਜੋ ਨਸ਼ੇ ਕਾਰਨ ਬਰਬਾਦ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ। ਇਸ ਤਹਿਤ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਲੋਕਾਂ ਨੇ ਤਹੱਈਆ ਕੀਤਾ ਹੈ ਕਿ ਉਹਨਾਂ ਦੇ ਪਿੰਡ ਵਿੱਚ ਚਿੱਟੇ ਨਸ਼ੇ ਦੀ ਵਿਕਰੀ ਹੋਣ ਲੱਗੀ ਹੈ, ਜਿਸ ਕਾਰਨ ਪਿੰਡ ਦੀ ਨੌਜਵਾਨੀ ਬਰਬਾਦ ਹੋ ਜਾਵੇਗੀ। ਉਹਨਾਂ ਕਿਹਾ ਕਿ ਪਿੰਡ ਵਿੱਚ ਨਸ਼ਾ ਸ਼ਰੇਆਮ ਵਿਕਣ ਲੱਗਿਆ ਹੈ। ਜਿਸ ਨਾਲ ਰੋਜਾਨਾ ਹੀ ਲੜਾਈ ਝਗੜੇ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਕੁਝ ਹੀ ਹਫਤਿਆਂ ਵਿੱਚ ਨਸ਼ਾ ਬੰਦ ਕਰਨ ਦਾ ਦਾਅਵਾ ਕਰ ਰਹੀ ਸੀ, ਪਰ ਅਜੇ ਤੱਕ ਨਸ਼ੇ 'ਤੇ ਪਾਬੰਦੀ ਨਹੀਂ ਲੱਗੀ। ਜਿਸ ਕਾਰਨ ਨੌਜਵਾਨ ਬਰਬਾਦ ਹੋ ਰਹੇ ਹਨ ਅਤੇ ਨਸ਼ਾ ਘਰ-ਘਰ ਤੱਕ ਪਹੁੰਚ ਗਿਆ ਹੈ।
ਨਸ਼ੇ ਖਿਲਾਫ ਲੜਣ ਲਈ ਚੱਲੇਗੀ ਲੋਕ ਲਹਿਰ
ਉਹਨਾਂ ਕਿਹਾ ਕਿ ਅੱਜ ਪਿੰਡ ਭੈਣੀਬਾਘਾ ਦੇ ਵਿੱਚ ਲੋਕਾਂ ਨੇ ਆਪਣੇ ਤੌਰ ਤੇ ਇਕੱਠ ਕੀਤਾ ਹੈ ਤਾਂ ਕਿ ਨਸ਼ੇ ਦੇ ਸੇਵਨ ਨੂੰ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਪਿੰਡ ਵਾਸੀ ਇਕੱਠੇ ਹੋ ਕੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਣ ਲਈ ਗਏ ਅਤੇ ਕਿਹਾ ਕਿ ਜੇਕਰ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ ਲੋਕ ਲਹਿਰ ਬਣ ਕੇ ਲੋਕ ਨਸ਼ੇ ਦੇ ਖਿਲਾਫ ਲੜਾਈ ਲੜਨਗੇ ਅਤੇ ਨਸ਼ੇ ਦੇ ਨਾਲ ਬਰਬਾਦ ਹੋ ਰਹੀ ਜਵਾਨੀ ਨੂੰ ਬਚਾਉਣ ਦੇ ਲਈ ਉਪਰਾਲੇ ਕਰਨਗੇ।
- ਚੰਦੂ ਮਾਂਜਰਾ, ਬੀਬੀ ਪ੍ਰਨੀਤ ਕੌਰ ਤੇ ਸੁਰਜੀਤ ਸਿੰਘ ਰੱਖੜਾ 'ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਇਲਜ਼ਾਮ, ਜਾਣੋ ਪੂਰਾ ਮਾਮਲਾ - GURU GRANTH SAHIB BLASPHEMY
- ਚੰਡੀਗੜ੍ਹ ਸੈਕਟਰ 10 ਬੰਬ ਬਲਾਸਟ ਦੇ ਮੁਲਜ਼ਮਾਂ ਨੂੰ ਇੱਕ ਵਾਰ ਫਿਰ ਤੋਂ ਕੀਤਾ ਗਿਆ ਅਦਾਲਤ 'ਚ ਪੇਸ਼, ਜਾਣੋ ਅੱਪਡੇਟ - Chandigarh sector 10 bomb blast
- ਏਸ਼ੀਅਨ ਗੇਮਜ਼ 'ਚ ਗੋਲਡ ਮੈਡਲ ਜਿੱਤਣ ਵਾਲੀ ਗੁਰਸੀਰਤ ਕੌਰ ਪਹੁੰਚੀ ਗੁਰੂ ਨਗਰੀ, ਸੁਣੋ ਕੀ ਕਿਹਾ - Gursimrat kaur At golden temple
ਹਰ ਦਿਨ ਹੋ ਰਹੀਆਂ ਮੌਤਾਂ
ਨਸ਼ੇ ਦੇ ਕਾਰਨ ਨੌਜਵਾਨੀ ਬਰਬਾਦ ਹੋ ਰਹੀ ਹੈ ਅਤੇ ਪੰਜਾਬ ਦੇ ਹਰ ਪਿੰਡ ਚੋਂ ਹਰ ਦਿਨ ਨਸ਼ੇ ਦੇ ਨਾਲ ਨੌਜਵਾਨਾਂ ਦੀ ਮੌਤ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ, ਮਾਨਸਾ ਜਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਲੋਕਾਂ ਨੇ ਤਹਈਆ ਕੀਤਾ ਹੈ ਕਿ ਉਹਨਾਂ ਦੇ ਪਿੰਡ ਵਿੱਚ ਜੋ ਚਿੱਟੇ ਨਸ਼ੇ ਦੀ ਵਿਕਰੀ ਹੋਣ ਲੱਗੀ ਹੈ ਉਸ ਦੀ ਰੋਕਥਾਮ ਲਈ ਕੁਝ ਵੀ ਕਰ ਗੁਜ਼ਰਨ ਗੇ ਪਰ ਹੁਣ ਟਿੱਕ ਕੇ ਨਹੀਂ ਭੈਠਣਗੇ।