ETV Bharat / state

ਕੁਲਵਿੰਦਰ ਕੌਰ ਦੇ ਪਰਿਵਾਰ ਮੈਂਬਰਾਂ ਨੂੰ ਪਿੰਡ ਦੀ ਪੰਚਾਇਤ ਨੇ ਕੀਤਾ ਸਨਮਾਨਿਤ, ਪਰਿਵਾਰ ਨੂੰ ਧੀ ਉੱਤੇ ਮਾਣ - honored family members of Kulwinder - HONORED FAMILY MEMBERS OF KULWINDER

ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISSF ਕਾਂਸਟੇਬਲ ਕੁਲਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਭੈਲ ਦੀ ਪੰਚਾਇਤ ਨੇ ਸਨਮਾਨਿਤ ਕੀਤਾ ਹੈ। ਕੁਲਵਿੰਦਰ ਕੌਰ ਦੇ ਪਰਿਵਾਰ ਮੈਂਬਰਾਂ ਨੇ ਧੀ ਉੱਤੇ ਮਾਣ ਜਤਾਇਆ ਹੈ।

honored the family members
ਕੁਲਵਿੰਦਰ ਕੌਰ ਦੇ ਪਰਿਵਾਰ ਮੈਂਬਰਾਂ ਨੂੰ ਪਿੰਡ ਦੀ ਪੰਚਾਇਤ ਨੇ ਕੀਤਾ ਸਨਮਾਨਿਤ (ਤਰਨ ਤਾਰਨ ਰਿਪੋਟਰ)
author img

By ETV Bharat Punjabi Team

Published : Jun 8, 2024, 2:06 PM IST

ਪਰਿਵਾਰ ਨੂੰ ਧੀ ਉੱਤੇ ਮਾਣ (ਤਰਨ ਤਾਰਨ ਰਿਪੋਟਰ)

ਤਰਨ ਤਾਰਨ: ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਭੈਲ ਦੀ ਲੜਕੀ ਕੁਲਵਿੰਦਰ ਕੌਰ ਦੇ ਪਰਿਵਾਰ ਮੈਂਬਰਾਂ ਨੂੰ ਪਿੰਡ ਦੀ ਪੰਚਾਇਤ ਨੇ ਸਨਮਾਨਿਤ ਕੀਤਾ ਹੈ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਲੜਕੀ ਦੇ ਤਾਇਆ ਕੈਪਟਨ ਗੁਰਚਰਨ ਸਿੰਘ, ਚਾਚਾ ਸ਼ੰਕਰ ਸਿੰਘ ਅਤੇ ਲੜਕੀ ਦੇ ਭਰਾ ਜਸਪਾਲ ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਲੜਕੀ ਦੇ ਉੱਤੇ ਮਾਣ ਹੈ ਕਿਉਂਕਿ ਕੰਗਨਾ ਰਣੌਤ ਹਮੇਸ਼ਾ ਹੀ ਸਿੱਖਾਂ ਦੇ ਖਿਲਾਫ ਬਿਆਨ ਦੇ ਕੇ ਆਪਣੇ ਆਪ ਨੂੰ ਸੁਰਖੀਆਂ ਵਿੱ ਰੱਖਦੀ ਹੈ। ਸਾਡੀ ਲੜਕੀ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਦੇ ਵੱਲੋਂ ਲੜਕੀ ਨਾਲ ਕੋਈ ਵਧੀਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਸਘੰਰਸ਼ ਕੀਤਾ ਜਾਵੇਗਾ।

ਕੰਗਨਾ ਨੇ ਕੁਲਵਿੰਦਰ ਕੌਰ ਨੂੰ ਭੜਕਾਇਆ: ਕੁਲਵਿੰਦਰ ਕੌਰ ਦੇ ਭਰਾ ਨੇ ਆਖਿਆ ਕਿ ਡਿਊਟੀ ਉੱਤੇ ਤਾਇਨਾਤ ਉਸ ਦੀ ਭੈਣ ਨੇ ਕੰਗਨਾ ਨੂੰ ਸਿਰਫ ਇਹ ਆਖਿਆ ਕਿ ਸਕੈਨ ਲਈ ਆਪਣਾ ਫੋਨ ਅਤੇ ਪਰਸ ਮਸ਼ੀਨ ਵਿੱਚ ਪਾਓ ਪਰ ਕੰਗਨਾ ਆਪਣੀ ਆਦਤ ਮੁਤਾਬਿਕ ਉਸ ਦੀ ਨੇਮ ਪਲੇਟ ਉੱਤੇ ਕੌਰ ਪੜ੍ਹ ਕੇ ਤੰਜ ਕੱਸਣੇ ਸ਼ੁਰੂ ਕਰ ਦਿੱਤੇ। ਪਰਿਵਾਰ ਮੁਤਾਬਿਕ ਕੰਗਨਾ ਨੂੰ ਥੱਪੜ ਮਾਰਨ ਦੀ ਕੋਈ ਵੀ ਵੀਡੀਓ ਹੁਣ ਤੱਕ ਸਾਹਮਣੇ ਨਹੀਂ ਆਈ ਹੈ ਅਤੇ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦ ਕਿ ਸਮਾਜ ਵਿੱਚ ਜ਼ਹਿਰ ਘੋਲਣ ਦਾ ਕੰਮ ਕੰਗਨਾ ਆਪਣੇ ਬਿਆਨਾਂ ਨਾਲ ਕਰ ਰਹੀ ਹੈ। ਇਸ ਲਈ ਦੇਸ਼ ਦੀ ਏਕਤਾ ਤੋੜਨ ਦੇ ਇਰਾਦੇ ਰੱਖਣ ਵਾਲੀ ਕੰਗਨਾ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹੈ।

ਕਿਸਾਨਾਂ ਦਾ ਮਿਲਿਆ ਸਾਥ: ਦੱਸ ਦਈਏ ਸੀਆਈਐਸਐਫ ਦੀ ਕਾਂਸਟੇਬਲ ਕੁਲਵਿੰਦਰ ਕੌਰ ਵੱਲੋਂ ਕੰਗਨਾ ਦੇ ਕਥਿਤ ਥੱਪੜ ਮਾਰੇ ਜਾਣ ਦੇ ਮਾਮਲੇ ਉੱਤੇ ਉਸਦੇ ਖਿਲਾਫ ਮਾਮਲਾ ਦਰਜ ਕੀਤੇ ਜਾਣ ਦੇ ਵਿਰੋਧ ਵਿੱਚ ਹੁਣ ਕਿਸਾਨ ਜਥੇਬੰਦੀਆਂ ਵੀ ਆ ਗਈਆਂ ਨੇ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਕੁਲਵਿੰਦਰ ਕੌਰ ਉੱਤੇ ਦਰਜ ਕੀਤਾ ਗਿਆ ਪਰਚਾ ਰੱਦ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਸੰਘਰਸ਼ ਕੀਤੇ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.