ਬਰਨਾਲਾ: ਇਹਨੀਂ ਦਿਨੀਂ ਪੰਜਾਬ ਦੇ 4 ਜ਼ਿਲ੍ਹਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਨੂੰ ਲੈਕੇ ਵੱਖੋ-ਵੱਖ ਸਿਆਸੀ ਪਾਰਟੀਆਂ ਸਰਗਰਮ ਨਜ਼ਰ ਆ ਰਹੀਆਂ ਹਨ। ਉਥੇ ਹੀ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ ਇਥੇ ਵੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਹਨਾਂ ਚੋਣਾਂ ਵਿੱਚ ਵੱਖ ਵੱਖ ਉਮੀਦਵਾਰਾਂ ਨੇ ਹਾਲ ਹੀ 'ਚ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਜਿਸ ਵਿੱਚ ਉਹਨਾਂ ਆਪਣੀ ਪ੍ਰਾਪਰਟੀ ਸਮੇਤ ਹੋਰ ਆਪਣੇ ਨਾਲ ਸਬੰਧਤ ਵੇਰਵੇ ਵੀ ਚੋਣ ਕਮਿਸ਼ਨ ਨੂੰ ਦਿੱਤੇ ਹਨ।
ਬਰਾਨਾਲਾ ਦਾ ਸਭ ਤੋਂ ਅਮੀਰ ਉਮੀਦਵਾਰ
ਬਰਨਾਲਾ ਵਿੱਚ ਹੁਣ ਤੱਕ ਸਭ ਤੋਂ ਅਮੀਰ ਉਮੀਦਵਾਰ ਕੇਵਲ ਸਿੰਘ ਢਿੱਲੋਂ ਹਨ, ਜੋ ਭਾਜਪਾ ਵੱਲੋਂ ਚੋਣ ਲੜ ਰਹੇ ਹਨ। ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਕੁੱਲ 57 ਕਰੋੜ 53 ਲੱਖ 81 ਹਜ਼ਾਰ 640 ਰੁਪਏ ਦੀ ਚੱਲ-ਅਚੱਲ ਜਾਇਦਾਦ ਦੇ ਮਾਲਕ ਹਨ। ਉਹਨਾਂ ਕੋਲ ਕਰੀਬ 10 ਲੱਖ ਰੁਪਏ ਦੀਆਂ ਮਹਿੰਗੀਆਂ ਘੜੀਆਂ ਹਨ। 3 ਲੱਖ 82 ਹਜ਼ਾਰ ਰੁਪਏ ਦੇ ਹੀਰੇ ਹਨ। ਉਸ ਕੋਲ 1 ਕਰੋੜ 31 ਲੱਖ 90 ਹਜ਼ਾਰ 408 ਰੁਪਏ ਦਾ ਸੋਨਾ ਹੈ। ਉਹਨਾਂ ਦੀਆਂ ਚੰਡੀਗੜ੍ਹ, ਦਿੱਲੀ, ਗੁੜਗਾਓਂ ਵਿੱਚ ਜਾਇਦਾਦਾਂ ਹਨ। ਜਿਸਦੀ ਕੁੱਲ ਬਾਜ਼ਾਰੀ ਕੀਮਤ 35 ਕਰੋੜ 77 ਲੱਖ 98 ਹਜ਼ਾਰ 969 ਰੁਪਏ ਦੱਸੀ ਗਈ ਹੈ। ਉਹ ਕੁੱਲ 57 ਕਰੋੜ 53 ਲੱਖ 81 ਹਜ਼ਾਰ 643 ਕਰੋੜ ਰੁਪਏ ਦੀਆਂ ਚੱਲ-ਅਚੱਲ ਜਾਇਦਾਦਾਂ ਦੇ ਮਾਲਕ ਹਨ।
ਉਮੀਦਵਾਰ ਤੋਂ ਵੱਧ ਅਮੀਰ ਹੈ ਪਤਨੀ, ਲਗਜ਼ਰੀ ਘੜੀਆਂ ਦੀ ਸ਼ੌਕੀਨ
ਸਾਲ 2022 ਦੇ ਮੁਕਾਬਲੇ ਉਹਨਾਂ ਦੀ ਕੁੱਲ ਜਾਇਦਾਦ ਵਿੱਚ ਮਾਮੂਲੀ ਵਾਧਾ ਹੋਇਆ ਹੈ। 2022 ਲੋਕ ਸਭਾ ਹਲਕਾ ਸੰਗਰੂਰ ਦੀ ਉਪ ਚੋਣ ਦੌਰਾਨ ਉਨ੍ਹਾਂ ਨੇ ਆਪਣੀ ਕੁੱਲ ਜਾਇਦਾਦ 56 ਕਰੋੜ 28 ਲੱਖ 33 ਹਜ਼ਾਰ 364 ਕਰੋੜ ਰੁਪਏ ਦੱਸੀ ਸੀ। ਕੇਵਲ ਸਿੰਘ ਢਿੱਲੋਂ ’ਤੇ ਵੀ ਕੁੱਲ 44 ਲੱਖ 1 ਹਜ਼ਾਰ 67 ਰੁਪਏ ਦਾ ਕਰਜ਼ਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਕੁੱਲ 1 ਅਰਬ 54 ਕਰੋੜ 58 ਲੱਖ 99 ਹਜ਼ਾਰ 203 ਰੁਪਏ ਦੀ ਮਾਲਕ ਹੈ। ਉਸ ਕੋਲ 3 ਕਰੋੜ ਰੁਪਏ ਦਾ ਸੋਨਾ ਅਤੇ ਮਹਿੰਗੀਆਂ ਘੜੀਆਂ ਹਨ। ਉਸ ਕੋਲ ਇੱਕ ਕਿੱਲੋ ਚਾਂਦੀ ਵੀ ਹੈ। ਉਨ੍ਹਾਂ ਦੀ ਕੁੱਲ ਚੱਲ ਜਾਇਦਾਦ 33 ਕਰੋੜ 88 ਲੱਖ 73 ਹਜ਼ਾਰ 131 ਰੁਪਏ ਹੈ। ਉਸ ਕੋਲ ਵਾਹੀਯੋਗ ਜ਼ਮੀਨ ਵੀ ਹੈ ਅਤੇ ਉਹਨਾਂ ਦੇ ਸਪੇਨ ਅਤੇ ਦੁਬਈ ਵਿੱਚ ਵੀ ਘਰ ਹਨ। ਜਿਨਾਂ ਦੀ ਚੰਡੀਗੜ੍ਹ ਅਤੇ ਦਿੱਲੀ ਵਿੱਚ ਵੀ ਜਾਇਦਾਦ ਹੈ। ਜਿਸ ਦੀ ਕੁੱਲ ਕੀਮਤ 1 ਅਰਬ 54 ਕਰੋੜ 58 ਲੱਖ 79 ਹਜ਼ਾਰ 659 ਰੁਪਏ ਹੈ।
ਪਿਛਲੀ ਵਾਰ ਉਨ੍ਹਾਂ ਦੀ ਜਾਇਦਾਦ 66 ਕਰੋੜ 81 ਲੱਖ 75 ਹਜ਼ਾਰ 971 ਰੁਪਏ ਸੀ। ਇਸ ਵਾਰ ਉਨ੍ਹਾਂ ਨੇ ਦੁਬਈ ’ਚ ਫਲੈਟ ਲਿਆ ਹੈ। ਨਾਲ ਹੀ ਉਹਨਾਂ ਦੇ ਸੋਨੇ-ਚਾਂਦੀ ਦੀ ਕੀਮਤ 2 ਕਰੋੜ ਰੁਪਏ ਤੋਂ ਵਧ ਕੇ 3 ਕਰੋੜ ਰੁਪਏ ਹੋ ਗਈ ਹੈ। ਹੋਰ ਜਾਇਦਾਦਾਂ ਦੀ ਮਾਰਕੀਟ ਕੀਮਤ ਵੀ ਬਹੁਤ ਵੱਡੀ ਹੈ। ਜਿਸ ਕਾਰਨ ਉਹ ਹੋਰ ਅਮੀਰ ਹੋ ਗਈ ਹੈ। ਨਾਲ ਹੀ ਦੱਸ ਦਈਏ ਉਨ੍ਹਾਂ ਸਿਰ 4 ਕਰੋੜ 95 ਲੱਖ 6 ਹਜ਼ਾਰ 815 ਰੁਪਏ ਦਾ ਕਰਜ਼ਾ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਤੋਂ ਬਣਾਈ ਦੂਰੀ, ਪੰਥਕ ਹਿੱਤਾਂ ਦਾ ਦਿੱਤਾ ਹਵਾਲਾ
ਜ਼ਿਮਨੀ ਚੋਣ ਨਾ ਲੜਨ ਦੇ ਅਕਾਲੀ ਦਲ ਦੇ ਫੈਸਲੇ 'ਤੇ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ, ਸੁਣੋ ਤਾਂ ਜਰਾ ਕੀ ਕਿਹਾ...
ਕਾਂਗਰਸੀ ਉਮੀਦਵਾਰ ਕਾਲਾ ਢਿੱਲੋਂ ਵੀ ਕਰੋੜਪਤੀ
ਹਲਕਾ ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਵੀ ਕਰੋੜਪਤੀ ਹੈ। ਉਸਦੀ ਕੁੱਲ ਚੱਲ-ਅਚੱਲ ਜਾਇਦਾਦ 7 ਕਰੋੜ ਰੁਪਏ ਹੈ। ਖੇਤੀ ਵਾਲੀ ਜ਼ਮੀਨ ਤੋਂ ਇਲਾਵਾ ਉਸ ਦਾ ਆਪਣਾ ਘਰ ਵੀ ਹੈ। ਇਸ ਤੋਂ ਇਲਾਵਾ ਉਸ ਕੋਲ 50 ਗ੍ਰਾਮ ਸੋਨਾ ਹੈ। ਉਨ੍ਹਾਂ ਦੀ ਜਾਇਦਾਦ ਦੀ ਕੁੱਲ ਕੀਮਤ 7 ਕਰੋੜ 55 ਲੱਖ 78 ਹਜ਼ਾਰ 972 ਰੁਪਏ ਹੈ। ਉਸ ਦੇ ਸਿਰ 17 ਲੱਖ 99 ਹਜ਼ਾਰ ਰੁਪਏ ਦਾ ਕਰਜ਼ਾ ਬਕਾਇਆ ਹੈ ਅਤੇ ਉਸ ਕੋਲ 1 ਲੱਖ ਰੁਪਏ ਨਕਦ ਹਨ। ਜਦੋਂਕਿ ਉਨ੍ਹਾਂ ਦੀ ਪਤਨੀ ਰਣਦੀਪ ਕੌਰ ਢਿੱਲੋਂ ਕੋਲ ਕੁੱਲ 1 ਕਰੋੜ 75 ਲੱਖ 88 ਹਜ਼ਾਰ 102 ਰੁਪਏ ਦੀ ਜਾਇਦਾਦ ਹੈ। ਉਸ ਕੋਲ 50 ਹਜ਼ਾਰ ਰੁਪਏ ਦੀ ਨਕਦੀ ਹੈ। ਉਸ ’ਤੇ ਕੋਈ ਕਰਜ਼ਾ ਨਹੀਂ ਹੈ। ਕਾਲਾ ਢਿੱਲੋਂ ਪਹਿਲੀ ਵਾਰ ਚੋਣ ਲੜ ਰਹੇ ਹਨ। ਉਹ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਨ।