ਲੁਧਿਆਣਾ: ਲੁਧਿਆਣਾ ਦੇ ਡਿਵੀਜ਼ਨ ਨੰਬਰ ਤਿੰਨ ਦੇ ਅਧੀਨ ਆਉਂਦੀ ਪੁਲਿਸ ਚੌਂਕੀ ਧਰਮਪੁਰਾ ਵਿਖੇ ਸ਼ਨੀਵਾਰ ਦੇਰ ਰਾਤ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਨਾਕੇ 'ਤੇ ਪਿਓ ਪੁੱਤ ਨੂੰ ਰੋਕਿਆ ਗਿਆ ਅਤੇ ਉਹਨਾਂ ਨੂੰ ਥਾਣੇ ਲਿਆਂਦਾ ਗਿਆ। ਪੁਲਿਸ ਅਤੇ ਪਿਓ ਪੁੱਤ ਵਿਚਕਾਰ ਤਿੱਖੀ ਬਹਿਸ ਹੋਈ। ਜਿਸ ਤੋਂ ਬਾਅਦ ਦੂਜੀ ਧਿਰ ਵੱਲੋਂ ਆਪਣੇ ਕੁਝ ਹੋਰ ਸਾਥੀ ਵੀ ਪੁਲਿਸ ਸਟੇਸ਼ਨ ਬੁਲਾ ਲਏ ਗਏ ਜਿਨਾਂ ਨੇ ਮੌਕੇ 'ਤੇ ਪਹੁੰਚ ਕੇ ਜੰਮ ਕੇ ਹੰਗਾਮਾ ਕੀਤਾ ਅਤੇ ਪੁਲਿਸ ਅਤੇ ਦੂਜੀ ਧਿਰ ਦੇ ਵਿਚਕਾਰ ਹੱਥੋਪਾਈ ਵੀ ਹੋਈ। ਇਥੋਂ ਤੱਕ ਕਿ ਥਾਣੇ ਦੇ ਵਿੱਚ ਮੌਜੂਦ ਮੁਨਸ਼ੀ ਦੀ ਵਰਦੀ ਫਾੜ ਦਿੱਤੀ। ਚੌਂਕੀ ਇੰਚਾਰਜ ਨੇ ਕਿਹਾ ਕਿ ਸਨੈਚਰਾਂ ਦੀ ਭਾਲ ਲਈ ਉਹਨਾਂ ਨੇ ਨਾਕੇਬੰਦੀ ਕੀਤੀ ਸੀ। ਉਹਨਾਂ ਦੱਸਿਆ ਕਿ ਸਰਬਜੀਤ ਸਿੰਘ ਅਤੇ ਉਸ ਦਾ ਬੇਟਾ ਹਰਸਿਦਕ ਬਹੁਤ ਤੇਜ਼ ਰਫਤਾਰ ਦੇ ਵਿੱਚ ਸਕੂਟਰ 'ਤੇ ਜਾ ਰਹੇ ਸਨ ਅਤੇ ਉਹਨਾਂ ਨੇ ਉਹਨਾਂ ਨੂੰ ਰੋਕ ਕੇ ਕਿਹਾ ਕਿ ਉਹ ਇੰਨੀ ਤੇਜ਼ ਨਾ ਚਲਾਉਣ ਤਾਂ ਉਹਨਾਂ ਨੇ ਕਿਹਾ ਕਿ ਉਹ ਪੱਤਰਕਾਰ ਹਨ ਜਿਸ ਤੋਂ ਬਾਅਦ ਉਹ ਉਹਨਾਂ ਨੂੰ ਚੌਂਕੀ ਲੈ ਆਏ ਅਤੇ ਉਹਨਾਂ ਨੇ ਫਿਰ ਆਪਣੇ ਕੁਝ ਸਾਥੀ ਬੁਲਾ ਲਏ ਅਤੇ ਜੰਮ ਕੇ ਕੁੱਟਮਾਰ ਕੀਤੀ।
ਪੁਲਿਸ ਨੇ ਨਾਕਾਬੰਦੀ ਦੌਰਾਨ ਪਿਓ-ਪੁੱਤ ਨੂੰ ਰੋਕ ਲਿਆ ਸੀ: ਦਰਅਸਲ ਚੌਕੀ ਇੰਚਾਰਜ ਜਸਵਿੰਦਰ ਸਿੰਘ ਨੇ ਸ਼ਿੰਗਾਰ ਸਿਨੇਮਾ ਦੇ ਬਾਹਰ ਨਾਕਾਬੰਦੀ ਕੀਤੀ ਹੋਈ ਸੀ। ਉਹ ਰਾਤ ਸਮੇਂ ਡਰਾਈਵਰਾਂ ਦੀ ਚੈਕਿੰਗ ਕਰ ਰਿਹਾ ਸੀ। ਇਸ ਦੌਰਾਨ ਪੁਲਿਸ ਨੇ ਐਕਟਿਵਾ ’ਤੇ ਜਾ ਰਹੇ ਪਿਓ-ਪੁੱਤ ਨੂੰ ਰੋਕ ਲਿਆ। ਉਨ੍ਹਾਂ ਦਸਤਾਵੇਜ਼ਾਂ ਦੀ ਮੰਗ ਕੀਤੀ ਅਤੇ ਦੋਵਾਂ ਧਿਰਾਂ ਵਿੱਚ ਬਹਿਸ ਹੋ ਗਈ। ਮਾਮਲਾ ਵਧਣ ‘ਤੇ ਚੌਕੀ ਇੰਚਾਰਜ ਜਸਵਿੰਦਰ ਸਿੰਘ ਨੇ ਪਿਓ-ਪੁੱਤ ਨੂੰ ਚੌਕੀ ‘ਤੇ ਲਿਜਾ ਕੇ ਪੁੱਛਗਿੱਛ ਕਰਨੀ ਚਾਹੀ। ਇਸ ਦੌਰਾਨ ਉਕਤ ਵਿਅਕਤੀ ਦਾ ਲੜਕਾ ਚੌਕੀ ਤੋਂ ਬਾਹਰ ਭੱਜ ਗਿਆ। ਕੁਝ ਸਮੇਂ ਬਾਅਦ ਉਹ ਕੁਝ ਲੋਕਾਂ ਨੂੰ ਆਪਣੇ ਨਾਲ ਲੈ ਆਇਆ, ਜਿਨ੍ਹਾਂ ਨੇ ਚੌਕੀ ਦੇ ਬਾਹਰ ਹੰਗਾਮਾ ਕਰ ਦਿੱਤਾ। ਦੇਰ ਰਾਤ ਪੁਲਿਸ ਚੌਕੀ ਦੇ ਬਾਹਰ ਵੱਡੀ ਗਿਣਤੀ ਵਿੱਚ ਵਾਹਨਾਂ ਦਾ ਜਾਮ ਲੱਗ ਗਿਆ।
ਜਸਵਿੰਦਰ ਨੇ ਦੱਸਿਆ ਕਿ ਪਿਓ-ਪੁੱਤ ਸਰਬਜੀਤ ਸਿੰਘ ਤੇ ਹਰਸਿਦਕ ਐਕਟਿਵਾ ‘ਤੇ ਤੇਜ਼ ਰਫਤਾਰ ਨਾਲ ਜਾ ਰਹੇ ਸਨ। ਜਦੋਂ ਉਨ੍ਹਾਂ ਐਕਟਿਵਾ ਨੂੰ ਰੋਕ ਕੇ ਪੁੱਛਗਿੱਛ ਕਰਨੀ ਚਾਹੀ ਤਾਂ ਉਨ੍ਹਾਂ ਆਪਣੇ ਆਪ ਨੂੰ ਪੱਤਰਕਾਰ ਦੱਸਿਆ। ਜਸਵਿੰਦਰ ਅਨੁਸਾਰ ਪਿਓ-ਪੁੱਤ ਨੇ ਉਸ ਨਾਲ ਕੁਕਰਮ ਕੀਤਾ। ਜਦੋਂ ਉਨ੍ਹਾਂ ਨੂੰ ਚੌਕੀ ‘ਚ ਬਿਠਾ ਕੇ ਗੱਲ ਸ਼ੁਰੂ ਕੀਤੀ ਤਾਂ ਉਕਤ ਵਿਅਕਤੀ ਦਾ ਲੜਕਾ ਹਰਸਿਦਕ ਚੌਕੀ ‘ਚੋਂ ਬਾਹਰ ਭੱਜ ਗਿਆ।
ਪੁਲਿਸ 'ਤੇ ਲਾਏ ਗੰਭੀਰ ਦੋਸ਼: ਦੂਜੀ ਧਿਰ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਸਨ ਅਤੇ ਉਨਾਂ ਨੇ ਪਹਿਲਾਂ ਗਾਲੀ ਗਲੋਚ ਕੀਤਾ ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਵਧਿਆ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਪੁਲਿਸ ਮੁਲਾਜ਼ਮਾਂ ਦਾ ਮੈਡੀਕਲ ਵੀ ਕਰਵਾਇਆ ਜਾਣਾ ਚਾਹੀਦਾ ਹੈ। ਉਧਰ ਦੂਜੇ ਪਾਸੇ ਪੁਲਿਸ ਸਟੇਸ਼ਨ ਦੇ ਵਿੱਚ ਭੰਨ ਤੋੜ ਹੋਈ ਹੈ ਅਤੇ ਲਗਾਤਾਰ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਪੁਲਿਸ ਅਤੇ ਦੂਜੀ ਧਿਰ ਵਿਚਕਾਰ ਜੰਮ ਕੇ ਝਗੜਾ ਹੋ ਰਿਹਾ ਹੈ ਅਤੇ ਇੱਕ ਦੂਜੇ ਦੀ ਵੀਡੀਓ ਵੀ ਬਣਾਈ ਜਾ ਰਹੀ ਹੈ।
- ਪਾਣੀ ਭਰ ਗਿਆ,ਬਿਜਲੀ ਚਲੀ ਗਈ, ਲਾਇਬ੍ਰੇਰੀ ਦਾ ਬਾਇਓਮੀਟ੍ਰਿਕ ਦਰਵਾਜ਼ਾ ਬੰਦ ਹੋ ਗਿਆ..ਚੀਕਾਂ ਮਾਰਦੇ ਹੋਏ ਚਲੀ ਗਈ ਜਾਨ, ਜਾਣੋ-ਹਾਦਸੇ ਦਾ ਪੂਰਾ ਕਾਰਨ - STUDENTS DEATH IN LIBRARY
- 'ਮਨ ਕੀ ਬਾਤ' 'ਚ ਪੀਐਮ ਮੋਦੀ ਨੇ ਕੀਤੀ ਪੈਰਿਸ ਓਲੰਪਿਕ ਦੀ ਚਰਚਾ-ਕਿਹਾ ਦੁਨੀਆ ਭਰ 'ਚ ਹੋ ਰਹੀ ਪ੍ਰਸ਼ੰਸਾ : PM MODI MANN KI BAAT - Mann ki baat 112th episode today
- ਦਿੱਲੀ ਦੇ ਇੱਕ ਕੋਚਿੰਗ ਇੰਸਟੀਚਿਊਟ ਦੇ ਬੇਸਮੈਂਟ 'ਚ ਭਰਿਆ ਪਾਣੀ, ਕਈ ਵਿਦਿਆਰਥੀ ਡੁੱਬੇ, ਤਿੰਨ ਦੀ ਮੌਤ; UPSC ਦੀ ਕਰ ਰਹੇ ਸੀ ਤਿਆਰੀ - Rajinder Nagar Waterlogging
ਇਸ ਪੂਰੇ ਵਿਵਾਦ ਦੇ ਵਿੱਚ ਕਾਂਸਟੇਬਲ ਲੱਕੀ ਸ਼ਰਮਾ ਦੀ ਵਰਦੀ ਵੀ ਫਟ ਗਈ ਅਤੇ ਪੁਲਿਸ ਚੌਂਕੀ ਦਾ ਦਰਵਾਜ਼ਾ ਟੁੱਟ ਗਿਆ ਚੌਂਕੀ ਦੇ ਬਾਹਰ ਪਏ ਗਮਲੇ ਵੀ ਹਮਲਾਵਰਾਂ ਨੇ ਪੁਲਿਸ ਦੇ ਉੱਤੇ ਚਲਾ ਦਿੱਤੇ। ਜਿਸ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਜਿਨ੍ਹਾਂ ਨੇ ਮਾਮਲਾ ਸ਼ਾਂਤ ਕਰਵਾਇਆ। ਹਰਸਿਦਕ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਉਹਨਾਂ ਨੂੰ ਬਿਨਾਂ ਵਜਹਾ ਰੋਕ ਰਹੇ ਸਨ। ਉਹਨਾਂ ਕਿਹਾ ਕਿ ਉਹਨਾਂ ਕੋਲ ਇਸ ਦੀ ਪੂਰੀ ਵੀਡੀਓ ਵੀ ਮੌਜੂਦ ਹੈ। ਉਹਨਾਂ ਕਿਹਾ ਕਿ ਪਹਿਲਾਂ ਪੁਲਿਸ ਨੇ ਉਸ ਦੇ ਪਿਤਾ ਸਰਬਜੀਤ ਸਿੰਘ ਨੂੰ ਥੱਪੜ ਮਾਰਿਆ ਜਿਸ ਤੋਂ ਬਾਅਦ ਇਹ ਪੂਰਾ ਵਿਵਾਦ ਵਧਿਆ ਉਹਨਾਂ ਕਿਹਾ ਕਿ ਪੁਲਿਸ ਨੇ ਉਹਨਾਂ ਦੇ ਪਿਤਾ ਦੀ ਡੰਡਿਆਂ ਦੇ ਨਾਲ ਕੁੱਟਮਾਰ ਕੀਤੀ।