ETV Bharat / state

ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ 'ਤੇ ਸਥਾਨਕ ਲੋਕਾਂ ਨੇ ਲਾਏ ਇਲਜ਼ਾਮ, ਕਹੀਆਂ ਇਹ ਗੱਲਾਂ - Allegation on Shiromani Akali Dal

author img

By ETV Bharat Punjabi Team

Published : Jul 21, 2024, 10:02 AM IST

Allegation on Shiromani Akali Dal: ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ ਅਤੇ ਇਲਾਕਾ ਨਿਵਾਸੀ ਹੰਸਲੀ ਵਾਲੀ ਜਗ੍ਹਾ 'ਤੇ ਇੱਕ ਦੂਜੇ ਦੇ ਆਹਮੋ-ਸਾਹਮਣੇ ਆਏ ਹਨ। ਇਲਾਕਾ ਨਿਵਾਸੀਆਂ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਇਲਜ਼ਾਮ ਵੀ ਲਾਏ ਹਨ। ਪੜ੍ਹੋ ਪੂਰੀ ਖਬਰ...

Allegation on Shiromani Akali Dal
ਸ਼੍ਰੋਮਣੀ ਅਕਾਲੀ ਦਲ (Etv Bharat Amritsar(ਪੱਤਰਕਾਰ))

ਅੰਮ੍ਰਿਤਸਰ: ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ ਹੰਸਲੀ ਵਾਲੀ ਜਗ੍ਹਾ ਤੋਂ ਰਸਤੇ ਬੰਦ ਕਰਵਾਉਣ ਪਹੁੰਚੇ ਸਨ। ਉੱਥੇ ਹੀ ਦੂਜੇ ਪਾਸੇ ਇਲਾਕਾ ਜੋੜਾ ਫਾਟਕ ਦੇ ਇਲਾਕਾ ਨਿਵਾਸੀਆਂ ਦਾ ਸ਼੍ਰੋਮਣੀ ਅਕਾਲੀ ਦਲ 'ਤੇ ਇਲਜ਼ਾਮ ਹੈ ਕਿ ਵੋਟਾਂ ਨਾ ਪਾਉਣ ਕਰਕੇ ਸਾਡੇ ਘਰ ਨੂੰ ਜਾਂਦੇ ਰਸਤੇ ਜ਼ਬਰਦਸਤੀ ਬੰਦ ਕੀਤੇ ਜਾ ਰਹੇ ਹਨ।

ਵੱਡਾ ਐਕਸ਼ਨ ਲਿਆ ਜਾਵੇ: ਇਸ ਤਰ੍ਹਾਂ ਉਹ ਇੱਕ ਦੂਜੇ ਦੇ ਆਹਮੋ-ਸਾਹਮਣੇ ਆ ਗਏ। ਇਲਾਕਾ ਨਿਵਾਸੀਆਂ ਨੇ ਤਾਂ ਸਤਨਾਮ ਸਿੰਘ ਰਿਆੜ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਲਾਕਾ ਵਾਸੀਆ ਦਾ ਕਹਿਣਾ ਹੈ ਕਿ ਸਾਨੂੰ ਡਰਾ ਧਮਕਾ ਕੇ ਸਾਡੇ ਘਰਾਂ ਨੂੰ ਜਾਣ ਵਾਲੇ ਰਸਤੇ ਬੰਦ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ ਵੱਲੋਂ ਐਸਜੀਪੀਸੀ ਦੇ 20- 25 ਮੁਲਾਜ਼ਮ ਲਿਆ ਕੇ ਸਾਡੇ ਨਾਲ ਗੁੰਡਾਗਰਦੀ ਕੀਤੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਅਪੀਲ ਕੀਤੀ ਹੈ ਇਸ ਮੁੱਦੇ ਵੱਲ ਧਿਆਨ ਦਿੱਤਾ ਜਾਵੇ ਅਤੇ ਕਿਹਾ ਕਿ ਇਸ ਸਬੰਧੀ ਵੱਡਾ ਐਕਸ਼ਨ ਲਿਆ ਜਾਵੇ।

ਚੋਣਾਂ ਦੇ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ: ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਐਸਜੀਪੀਸੀ ਲੋਕਾਂ ਦੇ ਨਾਲ ਧੱਕਾ ਕਰ ਰਹੀ ਹੈ ਅਤੇ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਜੋ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਚੋਣਾਂ ਦੇ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਹੈ। ਜਿਸ ਦੇ ਚਲਦੇ ਉਹ ਸਾਡੇ ਤੋਂ ਬਦਲਾ ਲੈ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਦਾ ਗਿਰਾਫ ਬਿਲਕੁਲ ਹੇਠਾਂ: ਜੋੜਾ ਫਾਟਕ ਦੇ ਇਲਾਕਾ ਨਿਵਾਸੀਆਂ ਨੇ ਇਹ ਵੀ ਕਿਹਾ ਕਿ ਆਉਣ ਵਾਲੀਆਂ ਐਸਜੀਪੀਸੀ ਚੋਣਾਂ ਵਿੱਚ ਅਸੀਂ ਇਸਦਾ ਜਵਾਬ ਸੁਖਬੀਰ ਬਾਦਲ ਨੂੰ ਜਰੂਰ ਦੇਵਾਂਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਗਿਰਾਫ ਬਿਲਕੁਲ ਹੇਠਾਂ ਡਿੱਗਦਾ ਜਾ ਰਿਹਾ ਹੈ। ਜੇਕਰ ਅਜਿਹੇ ਹੀ ਹਾਲਾਤ ਰਹੇ ਤਾਂ ਸ਼੍ਰੋਮਣੀ ਅਕਾਲੀ ਦਲ ਖ਼ਤਮ ਹੋ ਜਾਵੇਗੀ।

ਐਸਜੀਪੀਸੀ ਵੱਲੋਂ ਰਸਤੇ ਨੂੰ ਹੀ ਬੰਦ ਕੀਤਾ ਗਿਆ : ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਏ ਨੇ ਵਾਅਦਾ ਕੀਤਾ ਕਿ ਇਸ ਹੰਸਲੀ 'ਤੇ ਲੋਕਾਂ ਦੇ ਲਈ ਵਧੀਆ ਪਾਰਕ ਬਣਾਈ ਜਾਵੇਗੀ। ਉਲਟਾ ਐਸਜੀਪੀਸੀ ਵੱਲੋਂ ਇਸ ਰਸਤੇ ਨੂੰ ਹੀ ਬੰਦ ਕੀਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.