ETV Bharat / state

ਬਸਪਾ ਉਮੀਦਵਾਰ ਦਾ ਬਿਆਨ, ਕਿਹਾ- ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਲੁਕਿਆ ਹੈ ਪੰਜਾਬ ਦੀ ਰਾਜਨੀਤੀ ਦਾ ਭਵਿੱਖ - Lok sabha election 2024 - LOK SABHA ELECTION 2024

ਪੰਜਾਬ ਵਿੱਚ ਅੱਜ ਲੋਕ ਸਭਾ ਚੋਣਾਂ ਹੋ ਰਹੀਆਂ ਹਨ ਇਸ ਤਹਿਤ ਨਵਾਂਸ਼ਹਿਰ ਤੋਂ ਬਸਪਾ ਉਮੀਦਵਾਰ ਵੀ ਵੋਟਿੰਗ ਕਰਨ ਲਈ ਪਹੁੰਚੇ। ਉਥੇ ਹੀਇਸ ਦੌਰਾਨ ਉਹਨਾਂ ਦਾ ਪਰਿਵਾਰ ਵੀ ਨਾਲ ਮੌਜੂਦ ਰਿਹਾ। ਇਸ ਮੌਕੇ ਉਹਨਾਂ ਕਿਹਾ ਕਿ ਵੱਧ ਚੜ੍ਹ ਕੇ ਵੋਟ ਕਰੋ।

The future of Punjab politics is hidden in the results of the Lok Sabha elections - Jasvir Singh Gari
ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਲੁਕਿਆ ਹੈ ਪੰਜਾਬ ਦੀ ਰਾਜਨੀਤੀ ਦਾ ਭਵਿੱਖ - ਜਸਵੀਰ ਸਿੰਘ ਗੜੀ (NAWASHEHAR)
author img

By ETV Bharat Punjabi Team

Published : Jun 1, 2024, 1:52 PM IST

ਜਸਵੀਰ ਸਿੰਘ ਗੜ੍ਹੀ (NAWASHEHAR)

ਬਲਾਚੌਰ/ਨਵਾਂਸ਼ਹਿਰ: ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਵੱਲੋਂ ਪਰਿਵਾਰ ਸਣੇ ਆਪਣੀ ਵੋਟ ਪਿੰਡ ਗੜ੍ਹੀ ਕਾਨੂਗੋ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਪਾਈ ਗਈ। ਇਸ ਮੌਕੇ ਜਸਵੀਰ ਗੜ੍ਹੀ ਨੇ ਵੋਟ ਪੋਲ ਕਰਨ ਤੋਂ ਬਾਅਦ ਬੋਲਦਿਆਂ ਆਖਿਆ ਕਿ ਲੋਕ ਸਭਾ ਲੋਕਤੰਤਰ ਦਾ ਕੁੰਭ ਹੈ। ਜਿਸ ਵਿੱਚ ਗਰੀਬ ਮਜ਼ਦੂਰ ਪਿਛੜੇ ਅਤੇ ਘੱਟ ਗਿਣਤੀਆਂ ਵਰਗਾਂ ਦੇ ਦੁੱਖਾਂ ਦਾ ਅੰਤ ਲੁਕਿਆ ਹੋਇਆ ਹੈ। ਇਸ ਲਈ ਸਾਰੇ ਨਾਗਰਿਕਾਂ ਨੂੰ ਜਰੂਰ ਵੋਟ ਪੋਲ ਕਰਨੀ ਚਾਹੀਦੀ ਹੈ। ਸ ਗੜੀ ਨੇ ਅੱਗੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਪੰਜਾਬ ਦਾ ਭਵਿੱਖ ਲੁਕਿਆ ਹੋਇਆ ਹੈ। ਲੋਕ ਸਭਾ ਨਤੀਜੇ ਪੰਜਾਬ ਦੀ ਭਵਿੱਖ ਦੀ ਰਾਜਨੀਤੀ ਦਾ ਮੁੱਢ ਬਨ੍ਹਣਗੇ।

ਅੱਜ ਪੰਜਾਬ ਦੇ ਲੋਕਾਂ ਦਾ ਭੱਵਿਖ ਤੈਅ ਹੋਵੇਗਾ: ਜ਼ਿਕਰਯੋਗ ਹੈ ਕਿ ਅੱਜ ਪੰਜਾਬ ਦੇ ਆਮ ਲੋਕਾਂ ਦੇ ਨਾਲ ਨਾਲ ਪਾਰਟੀਆਂ ਦੇ ਉਮੀਦਵਾਰ ਵੀ ਵੋਟਿੰਗ ਕਰਨ ਲਈ ਨਿਕਲ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਵੀ ਆਪਣੇ ਮਤਦਾਨ ਕਰਨ ਦੀ ਅਪੀਲ ਕੀਤੀ ਹੈ, ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਬੇਹੱਦ ਖਾਸ ਦਿਨ ਹੈ, ਅੱਜ ਪੰਜਾਬ ਦੇ ਲੋਕਾਂ ਦਾ ਭੱਵਿਖ ਤੈਅ ਹੋਵੇਗਾ। ਉਹਨਾਂ ਕਿਹਾ ਇਕ ਇਸ ਵਾਰ ਦੀਆਂ ਵੋਟਾਂ ਵਿੱਚ ਵੱਖਰੇ ਤੌਰ ਤੇ ਸ੍ਹਾਮਣੇ ਆਈਆਂ ਹਨ। ਆਪਣੇ ਹਲਕੇ ਵਿੱਚ ਬਸਪਾ ਤੋਂ ਇਕ ਹੀ ਉਮੀਦਵਾਰ ਲੜ ਰਿਹਾ ਹੈ।

ਉਹਨਾਂ ਕਿਹਾ ਕਿ ਇਸ ਵਾਰ ਦੇ ਚੋਣ ਨਤੀਜੇ ਬਸਪਾ ਲਈ ਕਾਫੀ ਹੈਰਾਨੀ ਜਨਕ ਸਾਬਿਤ ਹੋਣਗੇ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਦੇਖ ਪਰਖ ਕੇ ਲੋਕ ਵੋਟ ਕਰਨ। ਵੋਟਰ ਆਪਣੇ ਵੋਟ ਲਈ ਉਹਨਾਂ ਲੋਕਾਂ ਦੀ ਚੋਣ ਨਾ ਕਰਨ ਜੋ ਸਿਰਫ ਵੋਟਾਂ ਦੇ ਸਮੇਂ ਹੀ ਵੋਟਰਾਂ ਕੋਲ ਆ ਕੇ ਉਹਨਾਂ ਨਾਲ ਵਾਅਦੇ ਕਰਦੇ ਹਨ ਪਰ ਉਸ ਤੋਂ ਬਾਅਦ ਵੋਟਰਾਂ ਦੀ ਸਾਰ ਤੱਕ ਨਹੀਂ ਲੈਂਦੇ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਹਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੇ ਤਾਂ ਕਿ ਦੇਸ਼ ਦੀ ਸਰਕਾਰ ਚੁਣਨ ਦੇ ਵਿੱਚ ਅਹਿਮ ਯੋਗਦਾਨ ਪਾ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.