ਹੁਸ਼ਿਆਰਪੁਰ: ਅੱਜ ਸਵੇਰ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਪੰਜਾਬ ਹਿਮਾਚਲ ਦੀ ਸਰਹੱਦ 'ਤੇ ਜੈਜੋ ਦੁਆਬਾ ਦੇ ਬਾਹਰਵਾਰ ਚੋਅ ਵਿਖੇ ਇਕ ਇਨੋਵਾ ਗੱਡੀ ਹੜ੍ਹ 'ਚ ਰੁੜ੍ਹ ਗਈ ਅਤੇ ਕੁਝ ਦੂਰੀ 'ਤੇ ਜਾ ਕੇ ਫਸ ਗਈ। ਗੱਡੀ 'ਚ ਸਵਾਰ 11 ਲੋਕਾਂ 'ਚੋਂ ਹੁਣ ਤੱਕ 9 ਦੀ ਮੌਤ ਦੀ ਪੁਸ਼ਟੀ ਹੋ ਚੁਕੀ ਹੈ ਜਦੱਕਿ ਇੱਕ ਦੀ ਭਾਲ ਜਾਰੀ ਹੈ। ਦੱਸਣਯੋਗ ਹੈ ਕਿ ਕਾਰ ਡਰਾਈਵਰ ਨੂੰ ਪਹਿਲਾਂ ਹੀ ਬਚਾਅ ਲਿਆ ਗਿਆ ਸੀ। ਉਥੇ ਹੀ ਸਥਾਨਕ ਲੋਕਾਂ ਵੱਲੋਂ ਰਾਹਤ ਕਾਰਜ ਜਾਰੀ ਹੈ। ਨਾਲ ਹੀ ਬਚਾਅ ਟੀਮਾਂ ਵੀ ਮੌਕੇ 'ਤੇ ਪਹੁੰਚ ਕੇ ਭਾਲ ਵਿੱਚ ਜੁਟੀਆਂ ਰਹੀਆਂ। ਜਿਨਾਂ ਨੇ ਪਾਣੀ ਦੇ ਵਹਾਅ ਨਾਲ ਰੁੜ੍ਹੇ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਪਿੰਡ ਦੇ ਲੋਕਾਂ ਨੇ ਦੀਪਕ ਭਾਟੀਆ ਨਾਂ ਦੇ ਵਿਅਕਤੀ ਨੂੰ ਬਚਾਇਆ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ 'ਚ ਸਵਾਰ ਲੋਕ ਇੱਕ ਹੀ ਪਰਿਵਾਰ ਦੇ ਸਨ ਅਤੇ ਇਹ ਸਾਰੇ ਹਿਮਾਚਲ ਪ੍ਰਦੇਸ਼ ਦੇ ਪਿੰਡ ਡੇਹਰਾ ਮਹਿਤਪੁਰ ਤੋਂ ਵਿਆਹ ਲਈ ਨਵਾਂਸ਼ਹਿਰ ਜਾ ਰਹੇ ਸਨ। ਪੁਲਿਸ ਅਤੇ ਪਿੰਡ ਵਾਸੀ ਭਾਲ ਕਰ ਰਹੇ ਹਨ।
ਇੱਕ ਹੀ ਪਰਿਵਾਰ ਦੇ ਸਨ ਸਾਰੇ ਜੀਅ: ਮਿਲੀ ਜਾਣਕਾਰੀ ਮੁਤਾਬਿਕ ਘਟਨਾ ਜੇਜੋਂ ਨੇੜਲੇ ਚੋਅ ਵਿੱਚ ਵਾਪਰੀ। ਇਸ ਕਾਰ ਵਿੱਚ ਇੱਕ ਹੀ ਪਰਿਵਾਰ ਦੇ 11 ਲੋਕ ਸਵਾਰ ਸਨ। ਪਰਿਵਾਰ ਦੇ 9 ਜੀਆਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋ ਗਈਆਂ ਹਨ ਜਦਕਿ ਇੱਕ ਬੱਚੇ ਨੂੰ ਬਚਾ ਲਿਆ ਗਿਆ ਹੈ ਜਦਕਿ ਬਾਕੀ 1 ਦੀ ਭਾਲ ਅਜੇ ਜਾਰੀ ਹੈ। ਪਰਿਵਾਰ ਦੇ 10 ਲੋਕਾਂ ਤੋਂ ਇਲਾਵਾ ਕਾਰ ਦਾ ਡਰਾਈਵਰ ਵੀ ਰੁੜ੍ਹੀ ਜਾਂਦੀ ਕਾਰ ਵਿੱਚ ਸੀ ਪਰ ਉਸਨੂੰ ਵੀ ਬਚਾਅ ਲਿਆ ਗਿਆ ਹੈ ਅਤੇ ਉਸਨੂੰ ਮਾਹਲਪੁਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਿਮਾਚਲ ਵਿੱਚ ਊਨਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਇਹ ਪਰਿਵਾਰ ਨਵਾਂਸ਼ਹਿਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਮੂਲੀਅਤ ਲਈ ਜਾ ਰਿਹਾ ਸੀ ਜਦ ਐਤਵਾਰ ਲਗਪਗ 12.30 ਵਜੇ ਇਹ ਹਾਦਸਾ ਵਾਪਰ ਗਿਆ।
ਭਾਰੀ ਬਰਸਾਤ ਨਾਲ ਵਧਿਆ ਪਾਣੀ ਦਾ ਪਧੱਰ : ਜ਼ਿਕਰਯੋਗ ਹੈ ਕਿ ਬੀਤੀ ਦੇਰ ਰਾਤ ਤੋਂ ਹੀ ਹਿਮਾਚਲ ਅਤੇ ਪੰਜਾਬ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਜਿਸ ਕਾਰਨ ਸਾਰੇ ਨਦੀਆਂ, ਨਲਿਆਂ, ਚੋਆਂ ਆਦਿ ਵਿੱਚ ਪਾਣੀ ਦਾ ਤੇਜ਼ ਵਹਾਅ ਸੀ। ਪਤਾ ਲੱਗਾ ਹੈ ਕਿ ਡਰਾਈਵਰ ਜਦ ਚੋਅ ਵਿੱਚੋਂ ਕਾਰ ਕੱਢ ਰਿਹਾ ਸੀ ਤਾਂ ਇੱਕਦਮ ਹੀ ਪਾਣੀ ਦਾ ਤੇਜ਼ ਵਹਾਅ ਆਇਆ ਜਿਹੜਾ ਕਾਰ ਨੂੰ ਨਾਲ ਹੀ ਰੋੜ੍ਹ ਕੇ ਲੈ ਗਿਆ।ਇਨੋਵਾ ਕਾਰ ਨੂੰ ਘਟਨਾ ਵਾਲੀ ਥਾਂ ਤੋਂ ਕਾਫ਼ੀ ਦੂਰ ਤੋਂ ਪਾਣੀ ਵਿੱਚੋਂ ਕੱਢ ਲਿਆ ਗਿਆ ਹੈ ਅਤੇ ਉਸਦੀ ਹਾਲਤ ਦੱਸਦੀ ਹੈ ਕਿ ਪਾਣੀ ਦਾ ਵਹਾਅ ਕਿਹੋ ਜਿਹਾ ਰਿਹਾ ਹੋਵੇਗਾ।
- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵਿਸ਼ਵ ਵਪਾਰ ਸੰਸਥਾ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ, ਸਾੜਿਆ ਪੂਤਲਾ - Bharatiya Kisan Union Ekta Ugrahan
- ਪੰਜਾਬ ਪਰਤੇ ਹਾਕੀ ਖਿਡਾਰੀ, ਢੋਲ ਧਮਾਕੇ ਨਾਲ ਹੋਇਆ ਭਰਵਾਂ ਸਵਾਗਤ, ਪੰਜਾਬ ਸਰਕਾਰ ਵੱਲੋਂ ਮਿਲੇਗਾ ਬਣਦਾ ਸਨਮਾਨ - Hockey Team Grand Welcome
- ਮੌਸਮ ਨੇ ਬਦਲੀ ਕਰਵਟ,ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਹਾਲ - Punjab Weather Update
ਹੁਸ਼ਿਆਰਪੁਰ ਦੇ ਐੱਸ.ਐੱਸ.ਪੀ. ਸ੍ਰੀ ਸੁਰਿੰਦਰ ਲਾਂਬਾ ਅਨੁਸਾਰ ਸਥਾਨਕ ਲੋਕਾਂ ਅਤੇ ਪਾਣੀ ਦਾ ਵਹਾਅ ਦੇਖ਼ ਕੇ ਖੜ੍ਹੀਆਂ ਕੁਝ ਹੋਰ ਗੱਡੀਆਂ ਨੇ ਇਸ ਮੰਦਭਾਗੀ ਇਨੋਵਾ ਨੂੰ ਚੋਅ ਵਿੱਚੋਂ ਨਾ ਲੰਘਣ ਬਾਰੇ ਇਸ਼ਾਰਾ ਦਿੱਤਾ ਸੀ ਪਰ ਡਰਾਈਵਰ ਨੇ ਪਾਣੀ ਦਾ ਅੰਦਾਜ਼ਾ ਨਾ ਲਾਉਂਦਿਆਂ ਗੱਡੀ ਚੋਅ ਵਿੱਚ ਉਤਾਰ ਦਿੱਤੀ ਜਿਸ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ।