ETV Bharat / state

ਮਹਾਰਾਸ਼ਟਰ ਦੇ ਮਸ਼ਹੂਰ ਪੱਤਰਕਾਰ ਅਤੇ ਪ੍ਰੇਮਿਕਾ ਦਾ ਕਤਲ ਕਰਨ ਵਾਲਾ ਭਗੌੜਾ CIA ਸਟਾਫ਼ ਨੇ ਕੀਤਾ ਗ੍ਰਿਫ਼ਤਾਰ - Ludhiana police

author img

By ETV Bharat Punjabi Team

Published : Jun 29, 2024, 10:55 AM IST

CIA staff : ਲੁਧਿਆਣਾ ਦੇ ਸੀਪੀ ਕੁਲਦੀਪ ਸਿੰਘ ਚਾਹਲ ਦੀਆਂ ਹਦਾਇਤਾਂ 'ਤੇ ਸੀ.ਆਈ.ਏ ਸਟਾਫ ਵਨ ਦੀ ਪੁਲਿਸ ਪਾਰਟੀ ਨੇ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਪਾਰਟੀ ਨੇ ਮਹਾਰਾਸ਼ਟਰ ਦੇ ਇੱਕ ਨਾਮੀ ਪੱਤਰਕਾਰ ਦੇ ਕਤਲ ਮਾਮਲੇ 'ਚ ਭਗੌੜੇ ਕਾਤਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪੜ੍ਹੋ ਪੂਰੀ ਖਬਰ...

JOURNALIST AND HIS GIRLFRIEND OF MAHARASHTRA WAS ARRESTED
ਮਹਾਰਾਸ਼ਟਰ ਦੇ ਮਸ਼ਹੂਰ ਪੱਤਰਕਾਰ ਦਾ ਕਾਤਲ ਗ੍ਰਿਫ਼ਤਾਰ (Etv Bharat Ludhiana)

ਲੁਧਿਆਣਾ: ਲੁਧਿਆਣਾ ਦੇ ਸੀਪੀ ਕੁਲਦੀਪ ਸਿੰਘ ਚਾਹਲ ਦੀਆਂ ਹਦਾਇਤਾਂ 'ਤੇ ਸੀ.ਆਈ.ਏ ਸਟਾਫ ਵਨ ਦੀ ਪੁਲਿਸ ਪਾਰਟੀ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ। ਸੀ.ਆਈ.ਏ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਮਹਾਰਾਸ਼ਟਰ ਦੇ ਇੱਕ ਨਾਮੀ ਪੱਤਰਕਾਰ ਦੇ ਕਤਲ ਮਾਮਲੇ 'ਚ ਭਗੌੜੇ ਕਾਤਲ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹੇਮੰਤ ਵਾਸੀ ਮੇਹਰ ਜ਼ਿਲ੍ਹਾ ਮੱਧ ਪ੍ਰਦੇਸ਼ ਵਜੋਂ ਹੋਈ ਹੈ। ਮੁਲਜ਼ਮ 10 ਦਿਨਾਂ ਤੋਂ ਲੁਧਿਆਣਾ ਵਿੱਚ ਲੁਕਿਆ ਹੋਇਆ ਸੀ।

ਮੁਕੱਦਮਾ ਨੰਬਰ 95/2024 ਦਰਜ : ਜਾਣਕਾਰੀ ਮੁਤਾਬਿਕ ਮੁਲਜ਼ਮ ਹੇਮੰਤ ਨੇ ਆਪਣੀ ਪ੍ਰੇਮਿਕਾ ਸਾਕਸ਼ੀ ਗਰੋਵਰ ਪਤਨੀ ਮੋਹਿਤ ਨਾਲ ਮਿਲ ਕੇ ਮਹਾਰਾਸ਼ਟਰ ਦੇ ਨਾਗਪੁਰ ਦੇ ਰਹਿਣ ਵਾਲੇ ਮਸ਼ਹੂਰ ਪੱਤਰਕਾਰ ਵਿਨੈ ਪੁਣੇਕਰ ਦੀ ਬੇਰਹਿਮੀ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤੀ ਸੀ। ਜਿਸ ਕਾਰਨ ਮੁਲਜ਼ਮ ਅਤੇ ਉਸਦੀ ਪ੍ਰੇਮਿਕਾ ਖਿਲਾਫ ਮਹਾਰਾਸ਼ਟਰ 'ਚ ਮੁਕੱਦਮਾ ਨੰਬਰ 95/2024 ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਦਰਜ ਹਨ। ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਸੀ।

3 ਦਿਨ ਦਾ ਰਿਮਾਂਡ ਹਾਸਲ: ਮੁਲਜ਼ਮ ਚਾਰ-ਪੰਜ ਮਹੀਨਿਆਂ ਤੋਂ ਫ਼ਰਾਰ ਸੀ। ਲੁਧਿਆਣਾ CIA ਨੂੰ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਮੁਲਜ਼ਮ ਲੁਧਿਆਣਾ ਵਿੱਚ ਲੁਕਿਆ ਹੋਇਆ ਹੈ। ਜਿਸ ਤੋਂ ਬਾਅਦ ਸਖਤ ਮਿਹਨਤ ਅਤੇ ਖੁਫੀਆ ਸੂਤਰਾਂ ਦੀ ਵਰਤੋਂ ਕਰਦੇ ਹੋਏ ਪੁਲਿਸ ਨੇ ਲੁਧਿਆਣਾ ਤੋਂ ਇੱਕ ਅਪਰੇਸ਼ਨ ਦੌਰਾਨ ਮੁਲਜ਼ਮ ਨੂੰ ਫੜ ਲਿਆ। ਮੁਲਜ਼ਮ ਦੀ ਪ੍ਰੇਮਿਕਾ ਨੂੰ ਇਸ ਮਾਮਲੇ ਵਿੱਚ ਮਹਾਰਾਸ਼ਟਰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਲੁਧਿਆਣਾ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਲਈ ਮੁਲਜ਼ਮ ਹੇਮੰਤ ਨੂੰ ਮਹਾਰਾਸ਼ਟਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮਹਾਰਾਸ਼ਟਰ ਪੁਲਿਸ ਨੇ ਮੁਲਜ਼ਮ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.