ਲੁਧਿਆਣਾ: ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਾਰੀਆਂ ਪਾਰਟੀਆਂ ਵੱਲੋਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਜਿੱਥੇ ਇਸ ਨੂੰ ਹੋਟ ਸੀਟ ਵਜੋਂ ਦੇਖਿਆ ਜਾ ਰਿਹਾ ਹੈ। ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਚਾਰ ਤਰਫਾ ਮੁਕਾਬਲਾ ਹੈ। ਉੱਥੇ ਹੀ ਹੁਣ ਆਜ਼ਾਦ ਉਮੀਦਵਾਰ ਵੀ ਮੈਦਾਨ ਵਿੱਚੋਂ ਉਤਰਨੇ ਸ਼ੁਰੂ ਹੋ ਚੁੱਕੇ ਹਨ। ਲੁਧਿਆਣਾ ਵਿੱਚ ਸਭ ਤੋਂ ਪਹਿਲਾਂ ਨਾਮਜਦਗੀ ਭਰਨ ਵਾਲੇ ਆਜ਼ਾਦ ਉਮੀਦਵਾਰ ਇੰਜੀਨੀਅਰ ਬਲਦੇਵ ਰਾਜ ਕਤਨਾ ਨੇ ਅੱਜ ਆਪਣੇ ਫਾਰਮ ਭਰੇ। ਉਨ੍ਹਾਂ ਨੇ ਕਿਹਾ ਕਿ ਉਹ ਪੜ੍ਹੇ ਲਿਖੇ ਉਮੀਦਵਾਰ ਹਨ ਤੇ ਲੋਕਾਂ ਨੂੰ ਪੜ੍ਹੇ ਲਿਖੇ ਉਮੀਦਵਾਰਾਂ ਨੂੰ ਹੀ ਵੋਟ ਪਾਉਣੀ ਚਾਹੀਦੀ ਤਾਂ ਜੋ ਪੜ੍ਹਿਆ ਲਿਖਿਆ ਉਮੀਦਵਾਰ ਲੋਕ ਸਭਾ ਵਿੱਚ ਜਾ ਕੇ ਉਨ੍ਹਾਂ ਦੀ ਆਵਾਜ਼ ਉਠਾ ਸਕੇ।
'ਲੋਕ ਲਾਲਚ ਵਿੱਚ ਆ ਕੇ ਪਾਉਂਦੇ ਹਨ ਵੋਟ': ਆਜ਼ਾਦ ਉਮੀਦਵਾਰ ਨੇ ਆਪਣੀ ਭੜਾਸ ਕੱਢਦਿਆ ਕਿਹਾ ਕਿ ਲੋਕ ਚੋਣਾਂ ਦੇ ਵੇਲੇ ਆਪਣੀ ਵੋਟ ਲਾਲਚ ਦੇ ਵਿੱਚ ਆ ਕੇ ਕਈ ਵਾਰ ਪਾ ਦਿੰਦੇ ਹਨ ਜਿਸ ਕਰਕੇ ਅਜਿਹੇ ਨੁਮਾਇੰਦੇ ਚੁਣੇ ਜਾਂਦੇ ਹਨ ਜੋ ਲੋਕਾਂ ਦੀ ਆਵਾਜ਼ ਬੁਲੰਦ ਨਹੀਂ ਕਰਦੇ ਉਨ੍ਹਾਂ ਕਿਹਾ ਕਿ ਮੈਂ ਪੜ੍ਹਿਆ ਲਿਖਿਆ ਉਮੀਦਵਾਰ ਹਾਂ ਮੈਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਖੜਾ ਹੋਇਆ ਸੀ ਪਿਛਲੀ ਵਾਰ ਵੀ ਲੋਕ ਸਭਾ ਚੋਣਾਂ ਦੇ ਵਿੱਚ ਖੜਾ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਭਗਵਾਨ ਵੱਲੋਂ ਹੀ ਮੇਰੀ ਡਿਊਟੀ ਲਗਾਈ ਜਾਂਦੀ ਹੈ ਮੈਂ ਆਪਣਾ ਘਰ ਬਦਲਿਆ ਮੇਰੀ ਵੋਟ ਨਹੀਂ ਬਣੀ ਸੀ ਪਰ 30 ਤਰੀਕ ਨੂੰ ਆ ਕੇ ਮੇਰੀ ਵੋਟ ਬਣ ਗਈ ਹੈ।
'ਲੋਕ ਸਭਾ ਦੇ ਵਿੱਚ ਪਹੁੰਚਾ ਦਿੱਤੇ ਜਾਂਦੇ ਹਨ ਅਨਪੜ': ਬਲਦੇਵ ਨੇ ਕਿਹਾ ਕਿ ਜਿਹੜੇ ਲੋਕ ਬਿਨਾਂ ਸੋਚੇ ਸਮਝੇ ਵੋਟਾਂ ਪਾਉਂਦੇ ਹਨ ਲਾਲਚ ਦੇ ਵਿੱਚ ਆ ਕੇ ਵੋਟਾਂ ਪਾਉਂਦੇ ਹਨ। ਬਾਅਦ ਵਿੱਚ ਉਨ੍ਹਾਂ ਨੂੰ ਪਛਤਾਉਣਾ ਪੈਂਦਾ ਹੈ, ਫਿਰ ਉਹ ਕਦੇ ਰੇਲਵੇ ਟਰੈਕਾਂ ਨੂੰ ਜਾਮ ਕਰਦੇ ਹਨ ਅਤੇ ਕਦੇ ਫਿਰ ਸੜਕਾਂ ਜਾਮ ਕਰਦੇ ਹਨ ਕਿਉਂਕਿ ਜਿਹੜੇ ਲੀਡਰ ਪਹਿਲਾਂ ਉਨ੍ਹਾਂ ਨੂੰ ਲਾਰੇ ਲਗਾ ਕੇ ਜਿੱਤ ਜਾਂਦੇ ਹਨ। ਬਾਅਦ ਵਿੱਚ ਉਹ ਕਿਸੇ ਦੇ ਕੰਮ ਨਹੀਂ ਆਉਂਦੇ, ਉਨ੍ਹਾਂ ਕਿਹਾ ਕਿ ਪੜ੍ਹੇ ਲਿਖੇ ਉਮੀਦਵਾਰਾਂ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ ਹੈ, ਕਿ ਅਨਪੜ ਲੋਕ ਸਭਾ ਦੇ ਵਿੱਚ ਪਹੁੰਚਾ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਇੱਕ ਇਮਾਨਦਾਰ ਆਗੂ ਹਨ। ਉਨ੍ਹਾਂ ਨੇ ਅੱਜ ਤੱਕ ਕਦੇ ਕੋਈ ਰਿਸ਼ਵਤ ਨਹੀਂ ਲਈ ਉਨ੍ਹਾਂ ਦੀ ਬਿਜਲੀ ਮਹਿਕਮੇ ਦੇ ਵਿੱਚ ਬਤੌਰ ਪ੍ਰਸ਼ਾਸਨਿਕ ਅਧਿਕਾਰੀ ਨੌਕਰੀ ਰਹੀ ਹੈ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਵੀ ਉਨ੍ਹਾਂ ਨੂੰ ਰਿਸ਼ਵਤ ਦੇਣ ਵਾਲੇ ਕਈ ਆਗੂਆਂ ਨੂੰ ਫੜਵਾਇਆ ਸੀ।
- ਲੋਕ ਸਭਾ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਅੱਜ ਦੂਜਾ ਦਿਨ, ਕਾਂਗਰਸ ਦੇ ਕਈ ਉਮੀਦਵਾਰ ਭਰਨਗੇ ਨਾਮਜ਼ਦਗੀ - Lok Sabah Elections
- ਪੰਜਾਬ 'ਚ ਕੁੱਲ 2.14 ਕਰੋੜ ਵੋਟਰ ਤੈਅ ਕਰਨਗੇ ਉਮੀਦਵਾਰਾਂ ਦੀ ਕਿਸਮਤ, ਜਾਣੋ ਤੁਹਾਡੇ ਹਲਕੇ 'ਚ ਕਿੰਨੇ ਵੋਟਰ? - Punjab Lok Sabha Election
- ਇਕ ਕਰੋੜ ਹੁਣ ਤੱਕ ਪੈ ਚੁੱਕਾ ਲੁਧਿਆਣਾ ਵਿੱਚ ਸਿਆਸੀ ਪਾਰਟੀਆਂ 'ਤੇ ਚੋਣ ਪ੍ਰਚਾਰ ਦਾ ਖਰਚਾ, ਤਿੰਨ ਵਿਧਾਨ ਸਭਾ ਹਲਕੇ ਖਰਚੇ ਦੇ ਤੌਰ 'ਤੇ ਸਭ ਤੋਂ ਸੈਂਸਟਿਵ - Lok Sabha Elections