ਲੁਧਿਆਣਾ: ਵਿਸ਼ਵ ਭਰ ਦੇ ਵਿੱਚ ਅੱਜ ਜਨਮ ਅਸ਼ਟਮੀ ਦਾ ਪਾਵਨ ਤਿਉਹਾਰ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਵੀ ਕਾਫੀ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਲੁਧਿਆਣਾ ਦੀ ਘੁਮਾਰ ਮੰਡੀ ਵਿਖੇ ਕ੍ਰਿਸ਼ਨ ਜਨਮਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਦੁਕਾਨਾਂ ਸਜੀਆਂ ਹੋਈਆਂ ਹਨ ਅਤੇ ਲੋਕ ਖੂਬ ਖਰੀਦਦਾਰੀ ਵੀ ਕਰ ਰਹੇ ਹਨ। ਖਾਸ ਕਰਕੇ ਇਸ ਦਿਨ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਪ੍ਰਤਿਮਾ ਸਥਾਪਿਤ ਕਰਕੇ ਘਰ ਦੇ ਵਿੱਚ ਉਸਦਾ ਹਾਰ ਸ਼੍ਰਿੰਗਾਰ ਕੀਤਾ ਜਾਂਦਾ ਹੈ ਅਤੇ ਉਸ ਦੀ ਪੂਜਾ ਕੀਤੀ ਜਾਂਦੀ ਹੈ।
ਕ੍ਰਿਸ਼ਨ ਦੇ ਸਰੂਪ ਦੀਆਂ ਮੂਰਤੀਆਂ ਝੂਲੇ ਦੀ ਵਿਕਰੀ: ਦੇਰ ਰਾਤ 12 ਵਜੇ ਕ੍ਰਿਸ਼ਨ ਪੂਜਾ ਕੀਤੀ ਜਾਂਦੀ ਹੈ ਅਤੇ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ ਭੋਗ ਲਗਾਇਆ ਜਾਂਦਾ ਹੈ। ਜਿਸ ਕਰਕੇ ਬਾਜ਼ਾਰਾਂ ਦੇ ਵਿੱਚ ਕਈ ਤਰ੍ਹਾਂ ਦੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਸਰੂਪ ਦੀਆਂ ਮੂਰਤੀਆਂ ਝੂਲੇ ਆਦਿ ਦੀ ਵਿਕਰੀ ਹੋ ਰਹੀ ਹੈ। ਜਨਮ ਅਸ਼ਟਮੀ ਵਾਲੇ ਦਿਨ ਕ੍ਰਿਸ਼ਨ ਭਗਵਾਨ ਦੇ ਛੋਟੇ ਸਰੂਪ ਦੇ ਖਿਡੋਣੇ ਅਤੇ ਸਾਜੋ ਸਮਾਨ ਦੇ ਨਾਲ ਪਾਲਣੇ ਆਦਿ ਦੀ ਜਿਆਦਾ ਵਿਕਰੀ ਹੁੰਦੀ ਹੈ।
ਲੋਕ ਆਪਣੇ ਬੱਚਿਆਂ ਨੂੰ ਉਹ ਪੁਸ਼ਾਕ ਪਹਿਨਾਉਂਦੇ ਹਨ : ਇਸ ਦੌਰਾਨ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਵਾਰ ਠਾਕੁਰ ਜੀ ਦੇ ਨਾਲ ਸੰਬੰਧਿਤ ਕਾਫੀ ਕੁਝ ਫੈਂਸੀ ਸਮਾਨ ਆਇਆ ਹੈ ਜਿਸ ਵਿੱਚ ਉਹਨਾਂ ਦੇ ਹਾਰ ਸ਼ਿੰਗਾਰ ਦੇ ਲਈ ਸਾਜੋ ਸਮਾਨ ਹੈ। ਇਸ ਤੋਂ ਇਲਾਵਾ ਲੋਕ ਵੱਡੀ ਗਿਣਤੀ ਦੇ ਵਿੱਚ ਉਨ੍ਹਾਂ ਦੀ ਪੋਸ਼ਾਕ ਵੀ ਖਰੀਦਦੇ ਹਨ। ਲੋਕ ਆਪਣੇ ਬੱਚਿਆਂ ਨੂੰ ਉਹ ਪੁਸ਼ਾਕ ਪਹਿਨਾਉਂਦੇ ਹਨ ਕਿਉਂਕਿ ਠਾਕੁਰ ਜੀ ਦੇ ਬਾਲ ਰੂਪ ਦੀ ਵੀ ਅੱਜ ਪੂਜਾ ਕੀਤੀ ਜਾਂਦੀ ਹੈ ਅਤੇ ਛੋਟੇ ਬੱਚਿਆਂ ਨੂੰ ਅਜਿਹੀ ਪੁਸ਼ਾਕਾਂ ਪਹਿਣਾਈਆਂ ਜਾਂਦੀਆਂ ਹਨ।
ਵੱਡੀ ਗਿਣਤੀ ਦੇ ਵਿੱਚ ਖਰੀਦਦਾਰੀ: ਇਸ ਤੋਂ ਇਲਾਵਾ ਜਿਨਾਂ ਦੀਆਂ ਬੱਚੀਆਂ ਹਨ ਉਹ ਰਾਧਾ ਦਾ ਸਰੂਪ ਦੇ ਵਿੱਚ ਉਨ੍ਹਾਂ ਬੱਚਿਆਂ ਨੂੰ ਤਿਆਰ ਕਰਕੇ ਜਨਮਅਸ਼ਟਮੀ ਦੇ ਸਮਾਗਮਾਂ ਦੇ ਵਿੱਚ ਲੈ ਕੇ ਜਾਂਦੇ ਹਨ। ਜਿਸ ਕਰਕੇ ਇਹ ਪੁਸ਼ਾਕਾ ਅੱਜ ਵੱਡੀ ਗਿਣਤੀ ਦੇ ਵਿੱਚ ਵਿਕ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਕਾਫੀ ਕੁਝ ਨਵਾਂ ਵੀ ਆਇਆ ਹੈ ਜਿਸ ਨੂੰ ਲੈ ਕੇ ਗਾਹਕ ਕਾਫੀ ਆਕਰਸ਼ਿਤ ਹੋ ਰਹੇ ਹਨ ਅਤੇ ਵੱਡੀ ਗਿਣਤੀ ਦੇ ਵਿੱਚ ਖਰੀਦਦਾਰੀ ਕਰ ਰਹੇ ਹਨ।
ਲੱਡੂ ਗੋਪਾਲ ਨੂੰ ਆਪਣੇ ਘਰ ਦੇ ਵਿੱਚ ਸਥਾਪਿਤ ਕਰਦੇ ਹਨ: ਇਸ ਦੌਰਾਨ ਗਰਾਕਾਂ ਨੇ ਵੀ ਕਿਹਾ ਕਿ ਜਨਮਅਸ਼ਟਮੀ ਦੇ ਤਿਉਹਾਰ ਦੀ ਉਨ੍ਹਾਂ ਨੂੰ ਪੂਰਾ ਸਾਲ ਉਡੀਕ ਰਹਿੰਦੀ ਹੈ। ਅਤੇ ਜਦੋਂ ਇਹ ਤਿਉਹਾਰ ਆਉਂਦਾ ਹੈ ਤਾਂ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਦਿਨ ਕੁਝ ਅਲੱਗ ਹੀ ਚਾਹ ਹੁੰਦਾ ਹੈ। ਇਸ ਕਰਕੇ ਵੱਡੀ ਗਿਣਤੀ 'ਚ ਲੋਕ ਖਰੀਦਦਾਰੀ ਕਰਦੇ ਹਨ ਅਤੇ ਲੱਡੂ ਗੋਪਾਲ ਨੂੰ ਆਪਣੇ ਘਰ ਦੇ ਵਿੱਚ ਸਥਾਪਿਤ ਕਰਦੇ ਹਨ। ਕ੍ਰਿਸ਼ਨ ਦੀ ਪੂਜਾ ਅਰਚਨਾ ਕਰਦੇ ਹਨ, ਉਸ ਨੂੰ ਭੋਗ ਲਗਾਉਂਦੇ ਹਨ, ਉਸ ਦਾ ਹਾਰ ਸਿੰਗਾਰ ਕਰਦੇ ਹਨ। ਲੋਕਾਂ ਨੇ ਕਿਹਾ ਕਿ ਇਸ ਨਾਲ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਆਸ਼ੀਰਵਾਦ ਉਨ੍ਹਾਂ ਦੇ ਸਦੀਵੀ ਬਣਿਆ ਰਹਿੰਦਾ ਹੈ।