ਅੰਮ੍ਰਿਤਸਰ: ਅੰਮ੍ਰਿਤਸਰ ਪੰਜਾਬ ਸਰਕਾਰ ਵੱਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ ਕਿ ਪੰਜਾਬ ਵਿੱਚ ਨਸ਼ਾ ਖ਼ਤਮ ਹੋ ਗਿਆ ਹੈ। ਪਰ ਉੱਥੇ ਹੀ ਪੰਜਾਬ ਵਿੱਚ ਨਸ਼ੇ ਦੇ ਨਾਲ ਆਏ ਦਿਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਜਿਸ ਦੇ ਚੱਲਦੇ ਅੱਜ ਅੰਮ੍ਰਿਤਸਰ ਵਿੱਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਵੱਲੋਂ ਜਿਆਦਾ ਨਸ਼ੇ ਦੀ ਓਵਰਡੋਜ ਕਰਕੇ ਉਸਦੀ ਮੌਤ ਹੋ ਗਈ।
ਨਸ਼ੇ ਦੀ ਹੋਮ ਡਿਲੀਵਰੀ: ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੀ ਓਵਰਡੋਜ਼ ਦੇ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਦੇ ਅੰਮ੍ਰਿਤਸਰ ਕੈਂਟ ਤੋਂ ਜਿੱਥੇ ਅੱਜ 24 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਦੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਨਸ਼ੇ ਦੀ ਹੋਮ ਡਿਲੀਵਰੀ ਹੋ ਰਹੀ, ਪ੍ਰਸ਼ਾਸਨ ਵੱਲੋਂ ਇਸ ਇਲਾਕੇ ਦੇ ਉੱਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨਾਂ ਨੇ ਕਿਹਾ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ। ਪਰ ਇਸ ਇਲਾਕੇ ਦੇ ਹਾਲਾਤ ਬਹੁਤ ਖਰਾਬ ਨੇ ਬੱਚਾ ਬੱਚਾ ਇਸ ਇਲਾਕੇ ਦਾ ਨਸ਼ਾ ਕਰ ਰਿਹਾ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਇਲਾਕੇ ਚੋਂ ਨਸ਼ਾ ਖ਼ਤਮ ਕੀਤਾ ਜਾਵੇ।
ਬੇਹੋਸ਼ੀ ਦੀ ਹਾਲਤ: ਇਸ ਮੌਕੇ ਥਾਣਾ ਥਾਣਾ ਕਟੋਂਨਮੈਂਟ ਦੇ ਪੁਲਿਸ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ। ਅਸੀਂ ਮੌਕੇ 'ਤੇ ਪਹੁੰਚੇ ਹਾਂ ਇੱਕ ਨੌਜਵਾਨ ਜਿਸ ਦਾ ਨਾਂ ਸੰਜੂ ਦੱਸਿਆ ਜਾ ਰਿਹਾ ਹੈ। ਉਹ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਗਰਮੀ ਵੀ ਬਹੁਤ ਪੈ ਰਹੀ ਹੈ, ਪਤਾ ਨਹੀਂ ਗਰਮੀ ਦੇ ਕਾਰਨ ਬੇਹੋਸ਼ ਹੋ ਗਿਆ ਹੋਵੇ ਉਸ ਨੂੰ ਪੱਖੇ ਹੇਠਾਂ ਪਾਇਆ ਹੈ ਅਤੇ 108 'ਤੇ ਫੋਨ ਕਰਕੇ ਐਂਬੂਲੈਂਸ ਨੂੰ ਬੁਲਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
- ਅਗਨੀਵੀਰ ਸਕੀਮ ਤਹਿਤ ਭਰਤੀ 6 ਭੈਣਾਂ ਦਾ ਇਕਲੋਤਾ ਵੀਰ ਸ਼ਹੀਦ,ਕੇਂਦਰ ਸਰਕਾਰ ਨੇ ਨਹੀਂ ਦਿੱਤਾ ਸ਼ਹੀਦ ਦਾ ਦਰਜਾ - Agniveer soldier martyred
- ਫੈਕਟਰੀ ਦਾ ਜਨਰੇਟਰ ਸਟਾਰਟ ਕਰਨ ਗਏ ਨੌਜਵਾਨ ਦੀ ਮੌਤ, ਪਰਿਵਾਰ ਨੇ ਕੀਤੀ ਕਰਵਾਈ ਦੀ ਮੰਗ - Youth dies due to electrocution
- ਅੰਮ੍ਰਿਤਪਾਲ ਨੂੰ ਸ਼ਰਤਾਂ ਉੱਤੇ ਮਿਲੀ ਪੈਰੋਲ, ਪੰਜਾਬ ਆਉਣ ਦੀ ਨਹੀਂ ਮਿਲੀ ਇਜਾਜ਼ਤ - Amrtipal Singh