ETV Bharat / state

ਧੀ ਨਾਲ ਹੋਏ ਧੋਖ਼ੇ ਅਤੇ ਕੁੱਟਮਾਰ ਤੋਂ ਦੁਖ਼ੀ ਪਰਿਵਾਰ ਨੇ ਸਹੁਰਾ ਪਰਿਵਾਰ ਦੇ ਘਰ ਅੱਗੇ ਲਾਇਆ ਧਰਨਾ - BARNALA NEWS

ਬਰਨਾਲਾ ਜਿਲ੍ਹੇ ਦੇ ਮਹਿਲ ਕਲਾਂ ਦੇ ਪਿੰਡ ਛਾਪਾ ਵਿਖੇ ਧਰਨਾ ਲਗਾ ਦਿੱਤਾ ਗਿਆ।

DHARNA AGAINST IN LAWS IN BARNALA
ਬਰਨਾਲਾ ਵਿੱਚ ਸਹੁਰਾ ਪਰਿਵਾਰ ਖਿਲਾਫ ਧਰਨਾ (ETV Bharat (ਬਰਨਾਲਾ, ਪੱਤਰਕਾਰ))
author img

By ETV Bharat Punjabi Team

Published : Dec 1, 2024, 10:09 PM IST

ਬਰਨਾਲਾ: ਮੋਗਾ ਜ਼ਿਲ੍ਹੇ ਦੇ ਪਿੰਡ ਮਾਛੀਕੇ ਨਾਲ ਸਬੰਧਿਤ ਇੱਕ ਲੜਕੀ ਨਾਲ ਹੋਏ ਧੋਖ਼ੇ ਅਤੇ ਕੁੱਟਮਾਰ ਮਾਮਲੇ ਦੇ ਇਨਸਾਫ਼ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਵਲੋਂ ਬਰਨਾਲਾ ਜਿਲ੍ਹੇ ਦੇ ਮਹਿਲ ਕਲਾਂ ਦੇ ਪਿੰਡ ਛਾਪਾ ਵਿਖੇ ਸਹੁਰਾ ਪਰਿਵਾਰ ਦੇ ਘਰ ਅੱਗੇ ਧਰਨਾ ਲਗਾ ਦਿੱਤਾ ਗਿਆ। ਇਸ ਦੌਰਾਨ ਪਿੰਡ ਮਾਛੀਕੇ ਦੀਆ ਦੋਵੇਂ ਪੰਚਾਇਤਾਂ, ਕਿਸਾਨ-ਮਜ਼ਦੂਰ ਜੱਥੇਬੰਦੀਆਂ ਅਤੇ ਹੋਰ ਮੋਹਤਵਰ ਵਿਅਕਤੀ ਵੀ ਪੀੜਤ ਪਰਿਵਾਰ ਦੇ ਹੱਕ ਵਿੱਚ ਧਰਨੇ ਵਿੱਚ ਪਹੁੰਚੇ।

Dharna against in laws in Barnala
ਧੀ ਨਾਲ ਹੋਏ ਧੋਖ਼ੇ ਅਤੇ ਕੁੱਟਮਾਰ ਤੋਂ ਦੁਖ਼ੀ ਪਰਿਵਾਰ ਨੇ ਸਹੁਰਾ ਪਰਿਵਾਰ ਦੇ ਘਰ ਅੱਗੇ ਲਾਇਆ ਧਰਨਾ (ETV Bharat (ਬਰਨਾਲਾ, ਪੱਤਰਕਾਰ))

ਇਸ ਮੌਕੇ ਧਰਨਾ ਦੇ ਰਹੇ ਰਹੇ ਮਾਛੀਕੇ ਦੇ ਸਰਪੰਚ ਸਰਬਜੀਤ ਸਿੰਘ, ਸਰਪੰਚ ਬਲਵੀਰ ਸਿੰਘ, ਕਿਸਾਨ ਆਗੂ ਗੁਰਨਾਮ ਸਿੰਘ, ਮਜ਼ਦੂਰ ਆਗੂ ਨਾਇਬ ਸਿੰਘ ਅਤੇ ਔਰਤ ਆਗੂ ਪਰਮਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਰਣਜੀਤ ਸਿੰਘ ਵਲੋਂ ਆਪਣੀ ਧੀ ਜਸਪ੍ਰੀਤ ਕੌਰ ਦਾ ਵਿਆਹ ਪਿੰਡ ਛਾਪਾ ਦੇ ਜਸਪ੍ਰੀਤ ਸਿੰਘ ਨਾਂਅ ਦੇ ਨੌਜਵਾਨ ਨਾਲ ਕੀਤਾ ਗਿਆ ਸੀ। ਵਿਆਹ ਮੌਕੇ ਕੁੜੀ ਦੀ ਆਈਲੈਟਸ ਕੀਤੀ ਹੋਈ ਸੀ ਅਤੇ ਪਰਿਵਾਰ ਵਲੋਂ ਇਸਨੂੰ ਵਿਦੇਸ਼ ਭੇਜਣ ਦਾ ਭਰੋਸਾ ਦਿੱਤਾ ਗਿਆ ਸੀ।

ਪਰ ਵਿਆਹ ਦੇ ਕਰੀਬ 8-9 ਮਹੀਨੇ ਬਾਅਦ ਪਤਾ ਲੱਗਿਆ ਕਿ ਉਕਤ ਨੌਜਵਾਨ ਪਹਿਲਾਂ ਹੀ ਆਸਟਰੇਲੀਆ ਰਹਿੰਦੀ ਇੱਕ ਲੜਕੀ ਨਾਲ ਵਿਆਹਿਆ ਹੋਇਆ ਹੈ। ਇਸ ਉਪਰੰਤ ਵੀ ਕੁੜੀ ਦੇ ਪਰਿਵਾਰ ਨੇ ਆਪਣੀ ਧੀ ਦਾ ਘਰ ਵਸਾਉਣ ਦੀ ਮਨਸ਼ਾ ਨਾਲ ਸੁਲਾਹ ਕਰ ਲਈ, ਪ੍ਰੰਤੂ ਇਸ ਉਪਰੰਤ ਸਹੁਰਾ ਪਰਿਵਾਰ ਕੁੜੀ ਦੀ ਕੁੱਟਮਾਰ ਕਰਦਾ ਆ ਰਿਹਾ ਹੈ। ਉਹਨਾਂ ਦੱਸਿਆ ਕਿ ਮੁੰਡੇ ਦੇ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਭਰੋਸੇ ਉਪਰ ਕੁੜੀ ਦੇ ਪਰਿਵਾਰ ਨੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ।

ਪਰ ਹੁਣ ਸਹੁਰਾ ਪਰਿਵਾਰ ਜਿੱਥੇ ਕੁੜੀ ਦੀ ਕੁੱਟਮਾਰ ਕਰਨ ਤੋਂ ਨਹੀਂ ਹਟ ਰਿਹਾ ਅਤੇ ਉਸਨੂੰ ਬਣਦਾ ਕਾਨੂੰਨੀ ਹੱਕ ਵੀ ਨਹੀਂ ਦੇ ਰਿਹਾ। ਜਿਸਦੇ ਰੋਸ ਵਜੋਂ ਅੱਜ ਪਿੰਡ ਮਾਛੀਕੇ ਦੀਆਂ ਦੋਵੇਂ ਪੰਚਾਇਤਾਂ­,­ ਕਿਸਾਨ-ਮਜ਼ਦੂਰ ਜੱਥੇਬੰਦੀਆਂ ਅਤੇ ਮੋਹਰਤਵਰ ਲੋਕ ਇਕੱਠੇ ਹੋ ਕੇ ਕੁੜੀ ਨੂੰ ਉਸਦਾ ਬਣਦਾ ਹੱਕ ਦਵਾਉਣ ਆਏ ਹਨ। ਉਹਨਾਂ ਕਿਹਾ ਕਿ ਅੱਜ ਉਹ ਸਿਰਫ਼ ਸੰਕੇਤਕ ਧਰਨਾ ਦੇਣ ਪਹੁੰਚੇ ਹਨ ਅਤੇ ਇਸ ਦਰਮਿਆਨ ਸਹੁਰਾ ਪਰਿਵਾਰ ਘਰ ਨੂੰ ਜਿੰਦਾ ਲਗਾ ਕੇ ਚਲਾ ਗਿਆ। ਉਹਨਾਂ ਕਿਹਾ ਕਿ ਜਾਂ ਤਾਂ ਸਹੁਰਾ ਪਰਿਵਾਰ ਕੁੜੀ ਨੂੰ ਉਸਦਾ ਬਣਦਾ ਕਾਨੂੰਨੀ ਹੱਕ ਦੇਵੇ, ਨਹੀਂ ਪੂਰੇ ਸਹੁਰਾ ਪਰਿਵਾਰ ਵਿਰੁੱਧ ਪੁਲੀਸ ਕਾਰਵਾਈ ਹੋਵੇ। ਸਮੁੱਚਾ ਪਿੰਡ ਇਸ ਧੀ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਕਰੇਗਾ।

ਉਥੇ ਕੁੜੀ ਦੇ ਪਰਿਵਾਰ ਦੀ ਇਸ ਕਾਰਵਾਈ ਦਾ ਪਤਾ ਲੱਗਦਿਆਂ ਹੀ ਥਾਣਾ ਠੁੱਲ੍ਹੀਵਾਲ ਦੀ ਪੁਲੀਸ ਵੀ ਮੌਕੇ ’ਤੇ ਪਹੁੰਚੀ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਗਈ। ਏਐਸਆਈ ਹਰਵਿੰਦਰਪਾਲ ਸਿੰਘ ਨੇ ਕਿਹਾ ਕਿ ਉਕਤ ਮੁੰਡੇ ਵਿਰੁੱਧ ਇਸੇ ਮਾਮਲੇ ਵਿੱਚ ਪਹਿਲਾਂ ਹੀ ਨਿਹਾਲ ਸਿੰਘ ਵਾਲਾ ਵਿਖੇ ਪਰਚਾ ਦਰਜ ਹੈ। ਜਦਕਿ ਧਰਨਾਕਾਰੀ ਆਪਣਾ ਅੱਜ ਆਪਣਾ ਰੋਸ ਜ਼ਾਹਰ ਕਰਨ ਤੋਂ ਬਾਅਦ ਵਾਪਸ ਚਲੇ ਗਏ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.