ਹੁਸ਼ਿਆਰਪੁਰ: ਸਾਲ 2023 'ਚ ਦਿਵਾਲੀ ਦੀ ਇੱਕ ਰਾਤ ਪਹਿਲਾਂ ਜਿਸ ਪਰਿਵਾਰ ਦੇ ਨੌਜਵਾਨ ਪੁੱਤ ਦੀ ਮੌਤ ਹੋ ਜਾਏ ਅਤੇ ਪਰਿਵਾਰ ਨੂੰ ਕਈ ਮਹੀਨੇ ਬਾਅਦ ਵੀ ਇਨਸਾਫ ਨਾ ਮਿਲੇ ਤਾਂ ਪਰਿਵਾਰ 'ਤੇ ਕੀ ਬੀਤਦੀ ਹੈ, ਇਹ ਤਾਂ ਉਹ ਪਰਿਵਾਰ ਹੀ ਜਾਣਦਾ ਹੈ, ਜੋ ਅੱਜ ਤੱਕ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ ਕਿ ਪੁੱਤ ਦੀ ਮੌਤ ਦਾ ਪਤਾ ਲਗਾਇਆ ਜਾਵ ਅਤੇ ਇਨਸਾਫ ਦਿੱਤਾ ਜਾਵੇ। ਮਾਮਲਾ ਹੁਸ਼ਿਆਰਪੁਰ ਦਾ ਹੈ, ਜਿੱਥੇ ਪਿਛਲੇ ਸਾਲ ਦਿਵਾਲੀ ਤੋਂ ਇਕ ਰਾਤ ਪਹਿਲਾਂ ਨੌਜਵਾਨ ਦੀ ਨਹਿਰ 'ਚ ਤੈਰਦੀ ਹੋਈ ਲਾਸ਼ ਮਿਲੀ ਸੀ। ਇਸ ਮਾਮਲੇ ਤੋਂ ਬਾਅਦ ਪਰਿਵਾਰ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਜਿਸ ਤਹਿਤ ਪਰਿਵਾਰ ਨੇ ਪਰੈਸ ਕਾਨਫਰੰਸ ਕਰਕੇ ਪੁਲਿਸ ਉਤੇ ਗੰਭੀਰ ਇਲਜ਼ਾਮ ਲਾਏ ਹਨ।
ਪੁਲਿਸ ਮੁਲਜ਼ਮਾਂ ਨਾਲ ਰਾਜ਼ੀਨਾਮੇ ਲਈ ਪਾ ਰਹੀ ਜ਼ੋਰ: ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਥਾਣਾ ਤਲਵਾੜਾ ਦੀ ਪੁਲਿਸ ਕੋਲ ਚੱਕਰ ਕੱਟ ਰਹੇ ਨੇ, ਪਰ ਪੁਲਿਸ ਵੱਲੋਂ ਪਰਿਵਾਰ ਨੂੰ ਇਨਸਾਫ ਦੇਣ ਦੀ ਬਜਾਏ ਰਾਜ਼ੀਨਾਮੇ ਲਈ ਜ਼ੋਰ ਪਾਇਆ ਜਾ ਰਿਹਾ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਹੁਸ਼ਿਆਰਪੁਰ ਦੇ ਥਾਣਾ ਤਲਵਾੜਾ ਅਧੀਨ ਆਉਂਦੇ ਪਿੰਡ ਸੱਥਵਾਂ ਦੇ ਰਹਿਣ ਵਾਲੇ ਮਦਨ ਲਾਲ ਨੇ ਦੱਸਿਆ ਕਿ ਬੀਤੇ ਵਰ੍ਹੇ ਦੀ ਦੀਵਾਲੀ ਵਾਲੀ ਰਾਤ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਦੇ 26 ਸਾਲਾ ਪੁੱਤ ਅੰਕੁਸ਼ ਰਾਣਾ ਦੀ ਹਾਈਡਲ ਨਹਿਰ ਤਲਵਾੜਾ ਚੋਂ ਲਾਸ਼ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ 174 ਦੀ ਕਾਰਵਾਈ ਕੀਤੀ ਗਈ ਸੀ, ਜਦਕਿ ਉਨ੍ਹਾਂ ਵੱਲੋਂ ਪੁਲਿਸ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਪੁੱਤ ਦਾ ਉਸ ਦੇ ਸਾਥੀ ਕਰਮੀਆਂ ਵੱਲੋਂ ਹੀ ਕਤਲ ਕਰਕੇ ਨਹਿਰ 'ਚ ਸੁੱਟਿਆ ਗਿਆ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਦੀ ਇਹ ਕੋਈ ਅਚਾਨਕ ਹੋਈ ਮੌਤ ਨਹੀਂ ਸੀ ਕਿਉਂ ਕਿ ਅੰਕੁਸ਼ ਦੀ ਉਨ੍ਹਾਂ ਨਾਲ ਪੁਰਾਣੀ ਰੰਜਿਸ਼ ਸੀ ਤੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਲੜਾਈ ਹੋਈ ਸੀ। ਇਸ ਸਬੰਧੀ ਕਾਰਵਾਈ ਦੀ ਬਜਾਏ ਪੁਲਿਸ ਉਲਟਾ ਪਰਿਵਾਰ ਨੂੰ ਰਾਜ਼ੀਨਾਮੇ ਲਈ ਦਬਾਅ ਪਾ ਰਹੀ ਹੈ। ਇਸ ਮੌਕੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਆਪਣੇ ਪੁੱਤ ਦੇ ਕਾਤਲਾਂ ਲਈ ਸਜ਼ਾ ਦੀ ਮੰਗ ਕੀਤੀ ਹੈ।
- ਸੜਕ ਹਾਦਸੇ ਦੇ ਸ਼ਿਕਾਰ ਪਿਤਾ ਨੂੰ ਮਿਲਿਆ ਸਹੀ ਇਲਾਜ, ਗ਼ਮ 'ਚ ਨਬਾਲਿਗ ਧੀ ਨੇ ਕੀਤੀ ਖੁਦਕੁਸ਼ੀ - School Girl commit suicide
- ਪਰਿਵਾਰ ਦੇ ਸੁਪਨੇ ਹੋਏ ਚਕਨਾਚੂਰ, ਕੈਨੇਡਾ 'ਚ ਖੰਨਾ ਦੇ ਭੈਣ-ਭਰਾ ਦੀ ਮੌਤ, ਪਰਿਵਾਰ ਨੇ ਸਰਕਾਰ ਤੋਂ ਲਾਸ਼ਾਂ ਜਲਦ ਭਾਰਤ ਲਿਆਂਉਣ ਦੀ ਕੀਤੀ ਮੰਗ - DEATH IN CANADA
- ਮੋਗਾ 'ਚ ਵਿਦੇਸ਼ ਭੇਜਣ ਦੇ ਨਾਂ 'ਤੇ ਹੜੱਪੇ 91 ਲੱਖ ਰੁਪਏ, ਔਰਤ ਸਮੇਤ ਤਿੰਨ ਗ੍ਰਿਫਤਾਰ, ਇੱਕ ਫ਼ਰਾਰ - Moga Fraud Case
ਪੁਲਿਸ ਨੇ ਇਲਜ਼ਾਮਾਂ ਨੂੰ ਨਕਾਰਿਆ: ਦੂਜੇ ਪਾਸੇ, ਥਾਣਾ ਤਲਵਾੜਾ ਦੇ ਐਸਐਚਓ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਲੜਕਾ ਦੀਵਾਲੀ ਤੋਂ ਇਕ ਦਿਨ ਪਹਿਲਾਂ ਆਪਣੇ ਸਾਥੀਆਂ ਨਾਲ ਪਾਰਟੀ ਕਰ ਰਿਹਾ ਸੀ ਤੇ ਕੂਕਰ ਸਾਫ ਕਰਨ ਦੌਰਾਨ ਨਹਿਰ ਦੇ ਪਾਣੀ ਦਾ ਵਹਾਅ ਤੇਜ਼ ਹੋ ਜਾਣ ਕਾਰਨ ਉਹ ਪਾਣੀ ਵਿੱਚ ਰੁੜ ਗਿਆ। ਉਨ੍ਹਾਂ ਕਿਹਾ ਕਿ ਅਜੇ ਤੱਕ ਪੋਸਟਮਾਰਟਮ ਰਿਪੋਰਟ ਵੀ ਨਹੀਂ ਆਈ ਹੈ ਤੇ ਰਿਪੋਰਟ ਤੋਂ ਬਾਅਦ ਹੀ ਇਸ ਬਾਰੇ ਕੁਝ ਕਿਹਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਥਾਣੇ ਬੁਲਾਇਆ ਗਿਆ ਹੈ ਤੇ ਬਿਆਨ ਲਏ ਜਾਣਗੇ।