ਮਾਨਸਾ:- ਸਿੱਧੂ ਮੂਸੇਵਾਲਾ ਦੇ ਨਿੱਕੇ ਭਰਾ ਮੂਸੇਵਾਲਾ ਨੂੰ ਪਰਿਵਾਰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਉਪਰੰਤ ਮੂਸਾ ਪਿੰਡ ਲੈ ਕੇ ਪਹੁੰਚੇ। ਸਭ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਦੇ ਸਮਾਰਕ ਤੇ ਨਿੱਕੇ ਮੂਸੇ ਵਾਲਾ ਦਾ ਮੱਥਾ ਟਿਕਵਾਇਆ ਗਿਆ। ਉਸ ਤੋਂ ਬਾਅਦ ਨਿੱਕੇ ਮੂਸੇ ਵਾਲਾ ਦੀ ਹਵੇਲੀ ਦੇ ਵਿੱਚ ਐਂਟਰੀ ਹੋਈ ਜਿੱਥੇ ਰਿਸ਼ਤੇਦਾਰਾਂ ਵੱਲੋਂ ਰਿਵਨ ਲਗਾਇਆ ਗਿਆ।
ਰਿਵਨ ਕੱਟਣ ਦੀ ਰਸਮ ਅਦਾ ਕੀਤੀ ਗਈ: ਸਿੱਧੂ ਮੂਸੇਵਾਲਾ ਦੇ ਨਿੱਕੇ ਭਰਾ ਦੀ ਹਵੇਲੀ ਵਿੱਚ ਐਂਟਰੀ ਹੋਣ ਉਪਰੰਤ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਰਿਵਨ ਕੱਟਣ ਦੀ ਰਸਮ ਅਦਾ ਕੀਤੀ ਗਈ। ਤੇਲ ਚੁਆਈ ਦਾ ਵੀ ਸ਼ਗਨ ਦਿੱਤਾ ਗਿਆ ਅਤੇ ਨਿੱਕੇ ਮੂਸੇ ਵਾਲਾ ਨੂੰ ਹਵੇਲੀ ਦੇ ਵਿੱਚ ਐਂਟਰੀ ਕਰਵਾਈ।
ਮੂਸੇ ਵਾਲਾ ਦੀ ਹਵੇਲੀ ਦੇ ਵਿੱਚ ਰੌਣਕਾਂ ਹੀ ਰੌਣਕਾਂ: ਇਸ ਦੌਰਾਨ ਸਿੱਧੂ ਮੂਸੇ ਵਾਲਾ ਦੀ ਹਵੇਲੀ ਦੇ ਵਿੱਚ ਰੌਣਕਾਂ ਹੀ ਰੌਣਕਾਂ ਨਜ਼ਰ ਆਈਆਂ ਜਿੱਥੇ ਭੰਗੜਾ ਟੀਮਾਂ ਵੱਲੋਂ ਢੋਲ ਦੀ ਥਾਪ ਤੇ ਬੋਲੀਆਂ ਪਾ ਕੇ ਭੰਗੜਾ ਪਾਇਆ ਗਿਆ। ਉੱਥੇ ਹੀ ਨਿੱਕੇ ਮੂਸੇ ਵਾਲੇ ਦਾ ਹਵੇਲੀ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਜੋ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਹਨ।
ਨਿੱਕੇ ਮੂਸੇ ਵਾਲਾ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟਿਕਵਾਇਆ: ਨਿੱਕੇ ਮੂਸੇ ਵਾਲਾ ਨੂੰ ਸਿੱਧੂ ਦੀ 0008 ਗੱਡੀ ਦੇ ਵਿੱਚ ਸਭ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟਿਕਵਾਇਆ ਗਿਆ ਉਸ ਤੋਂ ਬਾਅਦ ਮੂਸਾ ਪਿੰਡ ਵਿਖੇ ਪਹੁੰਚਣ ਤੇ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਨਿੱਕੇ ਮੂਸੇ ਵਾਲਾ ਨੂੰ ਪਿਤਾ ਬਲਕੌਰ ਸਿੰਘ ਵੱਲੋਂ ਮੱਥਾ ਟਿਕਵਾਇਆ ਗਿਆ।
- ਸੰਗਰੂਰ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਵਧੀ ਮੌਤਾਂ ਦੀ ਗਿਣਤੀ, ਤਾਜ਼ਾ ਅੰਕੜੇ ਮੁਤਾਬਿਕ ਕੁੱਲ 21 ਲੋਕਾਂ ਦੀ ਹੋਈ ਮੌਤ - Sangrur poisoned liquor case
- ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ, ਕਿਹਾ- ਗੈਂਗਸਟਰਾਂ ਨਾਲ ਮੇਰੇ ਪੁੱਤ ਦਾ ਸਬੰਧ ਕਰੋ ਸਾਬਿਤ, ਮੈਂ ਨਹੀਂ ਕਰਾਂਗਾ ਇਨਸਾਫ ਦੀ ਮੰਗ - Moosewala murder case
- ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ, ਸੀਐੱਮ ਮਾਨ ਅਤੇ ਪੀਐੱਮ ਮੋਦੀ ਸਮੇਤ ਸਿਆਸੀ ਲੋਕਾਂ ਨੇ ਸ਼ਹਾਦਤ ਨੂੰ ਕੀਤਾ ਸਿਜਦਾ - 23 march Martyrdom Day