ਬਰਨਾਲਾ: ਭਾਰਤ ਅੱਜ 25 ਜੁਲਾਈ ਨੂੰ ਕਾਰਗਿਲ ਜੰਗ ਦੀ ਜਿੱਤ ਨੂੰ ਵਿਜੇ ਦਿਵਸ ਵਜੋਂ ਮਨਾ ਰਿਹਾ ਹੈ ਅਤੇ ਅੱਜ ਇਸ ਜਿੱਤ ਦੇ 25 ਸਾਲ ਪੂਰੇ ਹੋ ਗਏ ਹਨ। ਕਾਰਗਿਲ ਯੁੱਧ ਵਿਚ ਭਾਰਤੀ ਫੌਜ ਦੇ 527 ਬਹਾਦਰ ਜਵਾਨ ਸ਼ਹੀਦ ਹੋਏ ਅਤੇ 1363 ਫੌਜੀ ਜ਼ਖਮੀ ਹੋਏ ਸਨ, ਇਸ ਮਹਾਨ ਸ਼ਹਾਦਤ ਤੋਂ ਬਾਅਦ ਭਾਰਤ ਨੇ ਕਾਰਗਿਲ ਯੁੱਧ ਜਿੱਤ ਲਿਆ ਸੀ। ਇਸੇ ਤਹਿਤ ਅੱਜ ਬਰਨਾਲਾ ਵਿਖੇ ਸਾਬਕਾ ਸੈਨਿਕਾਂ ਅਤੇ ਬਰਨਾਲਾ ਪ੍ਰਸ਼ਾਸਨ ਵੱਲੋਂ ਕਾਰਗਿਲ ਵਿਜੇ ਦਿਵਸ ਨੂੰ ਸਿਲਵਰ ਡੇਅ ਵਜੋਂ ਮਨਾਇਆ ਜਾ ਰਿਹਾ ਹੈ। ਸਾਬਕਾ ਸੈਨਿਕਾਂ ਵਲੋਂ ਇਸ ਸਬੰਧੀ ਬਰਨਾਲਾ ਦੇ ਬੀਬੀ ਪ੍ਰਧਾਨ ਕੌਰ ਵਿਖੇ ਧਾਰਮਿਕ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਕਾਰਗਿਲ ਜੰਗ ਦੇ ਸ਼ਹੀਦਾਂ, ਜੰਗੀ ਵਿਧਵਾਵਾਂ, ਬਹਾਦਰ ਔਰਤਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਯਾਦ ਕਰਦਿਆਂ ਸਨਮਾਨਿਤ ਕੀਤਾ ਗਿਆ।
ਕਾਰਗਿਲ ਦਿਵਸ ਨੂੰ ਸਿਲਵਰ ਜੁਬਲੀ : ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਸੈਨਿੰਕ ਵਿੰਗ ਦੇ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ 25ਵਾਂ ਕਾਰਗਿਲ ਦਿਵਸ ਨੂੰ ਸਿਲਵਰ ਜੁਬਲੀ ਦੇ ਤੌਰ 'ਤੇ ਮਨਾ ਰਹੇ ਹਾਂ। ਇਸ ਵੱਡੀ ਜੰਗ ਵਿੱਚ ਜਿੱਥੇ ਦੇਸ਼ ਨੂੰ ਵੱਡੀ ਜਿੱਤ ਹਾਸਲ ਹੋਈ, ਉਥੇ ਇਸ ਦੌਰਾਨ 527 ਜਵਾਨਾਂ ਨੇ ਸ਼ਹਾਦਤ ਹਾਸਲ ਕੀਤੀ। ਇਸਦੇ ਬਾਵਜੂਦ ਸਾਡਾ ਦੇਸ਼ ਕਾਰਗਿਲ ਨੂੰ ਜਿੱਤ ਸਕਿਆ। ਉਹਨਾਂ ਕਿਹਾ ਕਿ ਅੱਜ ਇਸ ਸਮਾਗਮ ਦੌਰਾਨ ਕਾਰਗਿਲ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਹੈ ਅਤੇ ਸਮੁੱਚੇ ਦੇਸ਼ ਨੂੰ ਇਸ ਜਿੱਤ ਦੀ ਵਧਾਈ ਦਿੱਤੀ ਹੈ। ਉਥੇ ਉਹਨਾਂ ਰਾਜਨੀਤੀ ਲੋਕਾਂ ਅਤੇ ਸਰਕਾਰਾਂ ਨੂੰ ਉਲਾਂਭਾ ਦਿੰਦਿਆਂ ਕਿਹਾ ਕਿ 1999 ਤੋਂ ਬਾਅਦ ਸ਼ਹਾਦਤ ਹੋਣ ਵਾਲੇ ਸ਼ਹੀਦਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਬਹੁਤ ਪੁਰਸਕਾਰ ਤੇ ਨਕਦ ਇਨਾਮ ਦਿੱਤੇ ਹਨ। ਪਰ ਇਸਤੋਂ ਪਹਿਲਾਂ ਜੋ ਫ਼ੌਜੀ ਜਵਾਨ ਸ਼ਹੀਦ ਹੋਏ ਹਨ, ਉਹਨਾਂ ਦੇ ਪਰਿਵਾਰ ਸਹੂਲਤਾਂ ਲੈਣ ਲਈ ਅੱਜ ਵੀ ਧੱਕੇ ਖਾ ਰਹੇ ਹਨ। ਜਿਸ ਕਰਕੇ ਸਰਕਾਰਾਂ ਨੂੰ ਇਹਨਾਂ ਪਰਿਵਾਰਾਂ ਵੱਲ ਧਿਆਨ ਦੇਣ ਦੀ ਲੋੜ ਹੈ।
- 'ਆਪ' ਨੇ ਨੀਤੀ ਆਯੋਗ ਦੀ ਬੈਠਕ ਦਾ ਕੀਤਾ ਬਾਈਕਾਟ; ਕੇਜਰੀਵਾਲ ਜੇਲ੍ਹ 'ਚ, ਭਗਵੰਤ ਮਾਨ ਵੀ ਨਹੀਂ ਹੋਣਗੇ ਸ਼ਾਮਲ - AAM AADMI PARTY
- ਆਬਕਾਰੀ ਘੁਟਾਲਾ ਮਾਮਲਾ: ਕੇਜਰੀਵਾਲ ਦੀ ਨਿਆਂਇਕ ਹਿਰਾਸਤ 8 ਅਗਸਤ ਤੱਕ ਵਧੀ, ਜਾਣੋ ਮਨੀਸ਼ ਸਿਸੋਦੀਆ ਤੇ ਕਵਿਤਾ ਬਾਰੇ ਹੋਰ ਅਪਡੇਟ - Delhi Excise Policy
- ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਖਬਰ, ਆਮ ਨਾਲੋਂ ਹੁਣ ਤੱਕ 44 ਫੀਸਦੀ ਘੱਟ ਬਾਰਿਸ਼, ਜਾਣੋ ਕਿਉਂ ਘੱਟ ਪੈ ਰਹੀ ਬਾਰਿਸ਼ ਤੇ ਫਸਲਾਂ ਤੇ ਇਸ ਦਾ ਕੀ ਪ੍ਰਭਾਵ, ਵੇਖੋ ਇਹ ਖਾਸ ਰਿਪੋਰਟ - Rain Level In Punjab
ਕਾਰਗਿਲ ਦਿਵਸ ਦੀ ਵਧਾਈ : ਇਸ ਮੌਕੇ ਏਡੀਸੀ ਬਰਨਾਲਾ ਸਤਵੰਤ ਸਿੰਘ ਨੇ ਕਿਹਾ ਕਿ ਅੱਜ ਸਾਬਕਾ ਫ਼ੌਜੀਆਂ, ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਮਿਲ ਕੇ ਜਿਲ੍ਹਾ ਪ੍ਰਸ਼ਾਸ਼ਨ ਨਾਲ ਮਿਲ ਕੇ ਕਾਰਗਿਲ ਵਿਜੇ ਦਿਵਸ ਮਨਾਇਆ ਗਿਆ ਹੈ। ਉਹਨਾਂ ਕਿਹਾ ਕਿ ਅੱਜ ਜਿੱਥੇ ਸਮੂਹ ਹਾਜ਼ਰੀਨ ਨੂੰ ਕਾਰਗਿਲ ਦਿਵਸ ਦੀ ਵਧਾਈ ਦਿੱਤੀ ਹੈ, ਉਥੇ ਵਿਸਵਾਸ਼ ਵੀ ਦਵਾਇਆ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਫ਼ੌਜੀ ਪਰਿਵਾਰਾਂ ਨਾਲ ਹਰ ਕਦਮ ਨਾਲ ਖੜਾ ਹੈ। ਕਿਸੇ ਵੀ ਫ਼ੌਜੀ ਜਾਂ ਸ਼ਹੀਦ ਪਰਿਵਾਰ ਦਾ ਕਿਸੇ ਵੀ ਵਿਭਾਗ ਵਿੱਚ ਕੋਈ ਵੀ ਕੰਮ ਹੁੰਦਾ ਹੈ ਤਾਂ ਉਸਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।