ਅੰਮ੍ਰਿਤਸਰ: ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ 'ਚ ਆਨਲਾਈਨ ਬੁਕਿੰਗ ਦੀ ਸਾਈਬਰ ਠੱਗੀ ਦਾ ਸਿਲਸਿਲਾ ਰੁਕਣ ਦੀ ਬਜਾਏ ਹੋਰ ਵਧਦਾ ਜਾ ਰਿਹਾ ਹੈ। ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਤੋਂ ਫਿਰ ਠੱਗੀ ਦੇ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਮੁੜ ਤੋਂ ਅੰਮ੍ਰਿਤਸਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਦਰਖਾਸਤ ਦਿੱਤੀ ਗਈ: ਇਸ ਮੌਕੇ ਸਰਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਰਾਗੜੀ ਸਰਾਂ ਦੇ ਨਾਂ ਤੇ ਜਾਲੀ ਵੈੱਬਸਾਈਟ ਬਣਾ ਕੇ ਸਾਈਬਰ ਠੱਗ ਵੱਲੋਂ ਸੰਗਤ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਛੇ ਮਹੀਨੇ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਦਰਖਾਸਤ ਦਿੱਤੀ ਗਈ ਸੀ। ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਆਈਟੀ ਵਿੰਗ ਨੇ ਸਾਈਬਰ ਠੱਗ ਦੀ ਜਾਲੀ ਵੈੱਬਸਾਈਟ ਬੰਦ ਕਰਵਾਈ ਸੀ। ਹੁਣ ਮੁੜ ਕੁਝ ਅਰਸਾ ਠੱਗੀ ਠੋਰੀ ਬੰਦ ਰਹਿਣ ਤੋਂ ਬਾਅਦ ਮੁੜ ਸਾਈਬਰ ਠੱਗ ਸਰਗਰਮ ਹੋਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਨੇ ਪੁਲਿਸ ਕਮਿਸ਼ਨਰ ਨੂੰ ਦਰਖਾਸਤ ਦਿੰਦਿਆ ਕਿਹਾ ਸਾਈਬਰ ਠੱਗ ਨੂੰ ਜਲਦੀ ਹੀ ਕਾਬੂ ਕੀਤਾ ਜਾਵੇ ਤਾਂ ਜੋ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਦੇ ਦਿਲਾਂ ਨੂੰ ਕੋਈ ਠੇਸ ਨਾ ਪਹੁੰਚੇ।
ਅਨੇਕਾਂ ਸ਼ਰਧਾਲੂਆਂ ਨੂੰ ਫਿਰ ਤੋਂ ਠੱਗੀ ਦਾ ਸ਼ਿਕਾਰ ਬਣਾਇਆ: ਉਨ੍ਹਾਂ ਦੱਸਿਆ ਕਿ ਬੀਤੇ ਪਿਛਲੇ ਦੋ ਦਿਨਾਂ 'ਚ ਅਨੇਕਾਂ ਸ਼ਰਧਾਲੂਆਂ ਨੂੰ ਫਿਰ ਤੋਂ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਹੈ। ਜਿਸਦੇ ਚਲਦੇ ਸ਼੍ਰੋਮਣੀ ਕਮੇਟੀ ਦੀ ਟੀਮ ਮੁੜ ਤੋਂ ਪੁਲਿਸ ਕਮਿਸ਼ਨਰ ਦੇ ਦਫਤਰ ਪੁਹੰਚੀ ਸਾਈਬਰ ਠੱਗ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਹੁਣ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਦੀ ਅਧਿਕਾਰਿਤ ਵੈਬਸਾਈਟ ਤੋਂ ਹੀ ਕਮਰੇ ਬੁੱਕ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਇਸਤੋਂ ਬਿਨ੍ਹਾਂ ਕਿਸੇ ਵੀ ਹੋਰ ਸਾਈਟ ਤੋਂ ਬੁੱਕਿੰਗ ਨਾ ਕਰਵਾਈ ਜਾਵੇ ਅਤੇ ਨਾ ਹੀ ਬਿਨ੍ਹਾਂ ਜਾਣਕਾਰੀ ਤੋਂ ਕੋਈ ਪੈਸਾ ਦਿੱਤਾ ਜਾਵੇ।
- ਅਕਾਲੀ ਦਲ ਆਗੂ ਹਰਸਿਮਰਤ ਕੌਰ ਬਾਦਲ ਨੇ ਕੰਗਨਾ ਦੀ ਫਿਲਮ ਬਾਇਕਾਟ ਕਰਨ ਦੀ ਕੀਤੀ ਮੰਗ, ਕੰਗਨਾ ਬਾਰੇ ਕਹੀ ਇਹ ਗੱਲ - Boycott of Emergency movie
- NRI 'ਤੇ ਫਾਇਰਿੰਗ ਦਾ ਮਾਮਲਾ: 6 ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਕੀਤਾ ਪੇਸ਼, ਮਿਲਿਆ 14 ਦਿਨਾਂ ਦਾ ਪੁਲਿਸ ਰਿਮਾਂਡ - Firing At NRIs In Amritsar
- ਹਾਲੇ ਸ਼ਾਂਤ ਨੀ ਹੋਇਆ ਸੀ ਲੰਗਰ ਹਾਲ 'ਚ ਮੀਟ ਲਿਜਾਉਣ ਦਾ ਮਾਮਲਾ, ਹੁਣ ਵਾਪਰ ਗਈ ਬੇਅਦਬੀ ਦੀ ਇਹ ਘਟਨਾ ! - inebriated migrant laborer