ETV Bharat / state

ਇਸ ਵਾਰ ਕਾਰੀਗਰ ਬੇਹੱਦ ਖੁਸ਼, ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੋਬਾਰ ਨੂੰ ਮਿਲਿਆ ਹੁੰਗਾਰਾ; ਜਾਣੋਂ ਕਿਵੇਂ

ਬਠਿੰਡੇ ਦੇ ਦੀਵੇ ਬਣਾਉਣ ਵਾਲੇ ਕਾਰੀਗਰ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦੁਆਰਾ ਤਿਆਰ ਕੀਤੇ ਜਾ ਰਹੇ ਮਿੱਟੀ ਦੇ ਦੀਵਿਆਂ ਨੂੰ ਵੀ ਹੁੰਗਾਰਾ ਮਿਲਿਆ ਹੈ।

DIWALI FESTIVAL
ਮਿੱਟੀ ਦੇ ਦੀਵਿਆਂ ਦੇ ਕਾਰੋਬਾਰ ਨੂੰ ਮਿਲਿਆ ਹੁੰਗਾਰਾ (ETV Bharat (ਪੱਤਰਕਾਰ , ਬਠਿੰਡਾ))
author img

By ETV Bharat Punjabi Team

Published : Oct 27, 2024, 12:32 PM IST

ਬਠਿੰਡਾ: ਪਿਛਲੇ ਕਰੀਬ ਇੱਕ ਦਹਾਕੇ ਤੋਂ ਦੇਸ਼ ਵਿੱਚ ਦਿਵਾਲੀ ਦੇ ਤਿਉਹਾਰ ਤੇ ਲੋਕਾਂ ਵੱਲੋਂ ਰੰਗ ਬਰੰਗੀਆਂ ਲੜੀਆਂ ਲਾਉਣ ਦੇ ਵਧੇ ਰੁਝਾਨ ਤੋਂ ਬਾਅਦ ਹੱਥੀ ਮਿੱਟੀ ਦੇ ਦੀਵੇ ਬਣਾਉਣ ਵਾਲੇ ਨਿਰਾਸ਼ ਨਜ਼ਰ ਆ ਰਹੇ ਸਨ। ਉਨ੍ਹਾਂ ਦੇ ਕਾਰੋਬਾਰ 'ਤੇ ਵੱਡਾ ਅਸਰ ਰੰਗ ਬਿਰੰਗੀਆਂ ਲੜੀਆਂ ਵੱਲੋਂ ਪਾਇਆ ਜਾ ਰਿਹਾ ਸੀ। ਪਰ ਇਸ ਸਾਲ ਲੋਕਾਂ ਵੱਲੋਂ ਮੁੜ ਮਿੱਟੀ ਦੇ ਦੀਵਿਆਂ ਦੀ ਮੰਗ ਕੀਤੇ ਜਾਣ ਤੋਂ ਬਾਅਦ ਹੱਥੀ ਮਿੱਟੀ ਦੇ ਦੀਵੇ ਤਿਆਰ ਕਰਨ ਵਾਲੇ ਕਾਰੀਗਰਾਂ ਦੇ ਚਿਹਰਿਆਂ 'ਤੇ ਰੌਣਕ ਵੇਖਣ ਨੂੰ ਮਿਲ ਰਹੀ ਹੈ।

ਮਿੱਟੀ ਦੇ ਦੀਵਿਆਂ ਦੇ ਕਾਰੋਬਾਰ ਨੂੰ ਮਿਲਿਆ ਹੁੰਗਾਰਾ (ETV Bharat (ਪੱਤਰਕਾਰ , ਬਠਿੰਡਾ))

ਪੰਜ ਸੂਬਿਆਂ ਨੂੰ ਦਿਵਾਲੀ 'ਤੇ ਰੌਸ਼ਨ ਕਰਨਗੇ ਦੀਵੇ

ਪਿਛਲੀਆਂ ਤਿੰਨ ਪੀੜੀਆਂ ਤੋਂ ਹੱਥੀ ਮਿੱਟੀ ਤੋਂ ਵੱਖ-ਵੱਖ ਤਰ੍ਹਾਂ ਦੀਵੇ ਤਿਆਰ ਕਰਨ ਵਾਲੇ ਕਾਰੀਗਰ ਹੁਕਮ ਸਿੰਘ ਨੇ ਦੱਸਿਆ ਕਿ ਇਸ ਵਾਰ ਲੋਕਾਂ ਵੱਲੋਂ ਮੁੜ ਮਿੱਟੀ ਦੇ ਦੀਵਿਆਂ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਵੱਲੋਂ ਤਿਆਰ ਕੀਤੇ ਗਏ ਦੀਵੇ ਦੇਸ਼ ਦੇ ਪੰਜ ਸੂਬਿਆਂ ਵਿੱਚ ਦਿਵਾਲੀ ਮੌਕੇ ਰੌਸ਼ਨੀ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਅਤੇ ਜੰਮੂ ਅਤੇ ਕਸ਼ਮੀਰ ਤੋਂ ਉਨਾਂ ਨੂੰ ਮਿੱਟੀ ਦੇ ਦੀਵਿਆਂ ਦੇ ਆਰਡਰ ਮਿਲੇ ਹਨ। ਵੱਡੀ ਪੱਧਰ 'ਤੇ ਉਨ੍ਹਾਂ ਵੱਲੋਂ ਦੀਵੇ ਤਿਆਰ ਕੀਤੇ ਜਾ ਰਹੇ ਹਨ।

ਹੱਥੀ ਤਿਆਰ ਕੀਤੇ ਮਿੱਟੀ ਦੇ ਦੀਵਿਆਂ ਦੀ ਮੰਗ

ਪਿਛਲੇ ਲੰਮੇ ਸਮੇਂ ਤੋਂ ਨਿਰਾਸ਼ ਚੱਲਦੇ ਆ ਰਹੇ ਹੁਕਮ ਸਿੰਘ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦਾ ਚੰਗਾ ਕਾਰੋਬਾਰ ਹੋ ਰਿਹਾ ਹੈ ਅਤੇ ਲੋਕਾਂ ਵੱਲੋਂ ਰੰਗ ਬਿਰੰਗੀਆਂ ਲੜੀਆਂ ਤੋਂ ਕਿਨਾਰਾ ਕਰਕੇ ਪੁਰਾਤਨ ਵਿਧੀ ਨਾਲ ਇਸ ਵਾਰ ਰੌਸ਼ਨੀ ਦਾ ਤਿਉਹਾਰ ਦਿਵਾਲੀ ਮਨਾਉਣ ਲਈ ਮਿੱਟੀ ਦੇ ਦੀਵੇ ਖਰੀਦੇ ਜਾ ਰਹੇ ਹਨ। ਉਨ੍ਹਾਂ ਵੱਲੋਂ ਹਰ ਪ੍ਰਕਾਰ ਦੇ ਦੀਵੇ ਤਿਆਰ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਦੀਵਿਆਂ ਨੂੰ ਤਿਆਰ ਕਰਨ ਲਈ ਦੂਜੇ ਸੂਬੇ ਹਰਿਆਣਾ ਅਤੇ ਰਾਜਸਥਾਨ ਤੋਂ ਮਿੱਟੀ ਮੰਗਵਾਈ ਜਾ ਰਹੀ ਹੈ। ਭਾਵੇਂ ਇਨ੍ਹਾਂ ਦੀਵਿਆਂ ਨੂੰ ਤਿਆਰ ਕਰਨ ਲਈ ਇਸ ਵਾਰ ਖਰਚਾ ਜਿਆਦਾ ਹੋ ਰਿਹਾ ਹੈ ਪਰ ਉਨ੍ਹਾਂ ਨੂੰ ਖੁਸ਼ੀ ਹੈ ਕਿ ਲੋਕਾਂ ਵੱਲੋਂ ਮੁੜ ਮਿੱਟੀ ਦੇ ਦੀਵਿਆਂ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਦਿਨੋਂ - ਦਿਨ ਹੱਥੀ ਤਿਆਰ ਕੀਤੇ ਮਿੱਟੀ ਦੇ ਦੀਵਿਆਂ ਦੀ ਡਿਮਾਂਡ ਘਟਣ ਤੋਂ ਬਾਅਦ ਬਹੁਤ ਲੋਕਾਂ ਵੱਲੋਂ ਇਸ ਕਾਰੋਬਾਰ ਤੋਂ ਕਿਨਾਰਾ ਕਰ ਲਿਆ ਸੀ।

ਜਿੱਥੇ ਸ਼ੁੱਧਤਾ ਵੱਧਦੀ , ਉੱਥੇ ਕਈ ਲੋਕਾਂ ਦੇ ਘਰ ਚੱਲਦੇ

ਕਾਰੀਗਰ ਹੁਕਮ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੁਰਾਤਨ ਸਮੇਂ ਵਿੱਚ ਭਗਵਾਨ ਸ੍ਰੀ ਰਾਮ ਜਦੋਂ ਅਯੋਧਿਆ ਵਾਪਸ ਆਏ ਸਨ ਤਾਂ ਉਸ ਸਮੇਂ ਵੀ ਲੋਕਾਂ ਵੱਲੋਂ ਮਿੱਟੀ ਦੇ ਦੀਵਿਆਂ ਰਾਹੀਂ ਰੌਸ਼ਨੀ ਕੀਤੀ ਗਈ ਸੀ। ਕਿਹਾ ਕਿ ਹੁਣ ਵੀ ਉਸੇ ਵਿਧੀ ਨੂੰ ਅਪਣਾਉਣਦੇ ਹੋਏ ਮਿੱਟੀ ਦੇ ਦੀਵਿਆਂ ਦੀ ਰੌਸ਼ਨੀ ਕਰ ਲੋਕਾਂ ਨੂੰ ਆਪਣੇ ਘਰ ਦਿਵਾਲੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ। ਇਸ ਨਾਲ ਜਿੱਥੇ ਸ਼ੁੱਧਤਾ ਵੱਧਦੀ ਹੈ, ਉੱਥੇ ਹੀ ਕਈ ਲੋਕਾਂ ਦੇ ਘਰ ਚੱਲਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.