ਪਠਾਨਕੋਟ: ਦੇਸ਼ ਵਾਸੀਆਂ ਨੂੰ ਜਲਦ ਹੀ ਸ਼ਾਹਪੁਰ ਕੰਢੀ ਡੈਮ ਦਾ ਤੋਹਫਾ ਮਿਲਣ ਵਾਲਾ ਹੈ। ਸ਼ਾਹਪੁਰ ਕੰਢੀ ਡੈਮ ਲਗਭਗ ਤਿਆਰ ਹੈ, ਡੈਮ ਦੀ ਝੀਲ ਵਿੱਚ ਪਾਣੀ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਡੈਮ ਦੀ ਭਰਾਈ ਅਤੇ ਟੈਸਟਿੰਗ ਕਈ ਪੜਾਵਾਂ ਵਿੱਚ ਕੀਤੀ ਜਾਵੇਗੀ। ਸ਼ਾਹਪੁਰ ਕੰਢੀ ਡੈਮ 'ਚ ਪਾਣੀ ਭਰਨ 'ਚ 2 ਤੋਂ 3 ਮਹੀਨੇ ਦਾ ਸਮਾਂ ਲੱਗੇਗਾ ਅਤੇ ਡੈਮ ਦੇ ਸਾਹਮਣੇ ਹਾਈਡਲ ਚੈਨਲ ਨਹਿਰ ਬਣਾਈ ਜਾ ਰਹੀ ਹੈ ਜਿਸ 'ਤੇ ਦੋ ਪਾਵਰ ਹਾਊਸ ਬਣਾਏ ਜਾ ਰਹੇ ਹਨ, ਜਿਨ੍ਹਾਂ ਦੀ ਸਮਰੱਥਾ 206 ਮੈਗਾਵਾਟ ਹੋਵੇਗੀ। ਇਸ ਡੈਮ ਤੋਂ ਕਈ ਹਜ਼ਾਰ ਯੂਨਿਟ ਬਿਜਲੀ ਮਿਲੇਗੀ। ਇੱਕ ਸਾਲ ਵਿੱਚ ਕਈ ਹਜ਼ਾਰ ਮੈਗਾਵਟ ਬਿਜਲੀ ਦਾ ਉਤਪਾਦਨ ਹੋਵੇਗਾ ਸਿਰਫ਼ ਬਿਜਲੀ ਹੀ ਨਹੀਂ, ਸਗੋਂ ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਸਿੰਚਾਈ ਲਈ ਪਾਣੀ ਵੀ ਮੁਹੱਈਆ ਕਰਵਾਇਆ ਜਾਵੇਗਾ।
ਪਾਕਿਸਤਾਨ ਨਹੀਂ ਪਹੁੰਚੇਗਾ ਪਾਣੀ: ਗੱਲ ਕਰੀਏ ਤਾਂ ਸ਼ਾਹਪੁਰਕੰਡੀ ਬੈਰਾਜ ਡੈਮ ਲਗਭਗ ਤਿਆਰ ਹੋ ਚੁੱਕਾ ਹੈ, ਜਿਸ ਦੇ ਚੱਲਦਿਆਂ ਸ਼ਾਹਪੁਰਕੰਡੀ ਬੈਰਾਜ ਡੈਮ ਵਿੱਚ ਪਾਣੀ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਬੈਰਾਜ ਡੈਮ ਦੀ ਝੀਲ ਵਿੱਚ ਕਈ ਪੜਾਵਾਂ ਵਿੱਚ ਪਾਣੀ ਭਰਿਆ ਜਾਵੇਗਾ ਤਾਂ ਜੋ ਡੈਮ ਦੀ ਜਾਂਚ ਕੀਤੀ ਜਾ ਸਕੇ। ਡੈਮ ਦੇ ਸਾਹਮਣੇ ਨਹਿਰ ਕੱਢੀ ਜਾ ਰਹੀ ਹੈ। ਇਸਦੇ ਦੋ ਪਾਵਰ ਹਾਊਸ ਬਣਾਏ ਜਾ ਰਹੇ ਹਨ ਜਿਨ੍ਹਾਂ ਦੀ ਸਮਰੱਥਾ 206 ਮੈਗਾਵਾਟ ਹੋਵੇਗੀ। ਜਦੋਂ ਸ਼ਾਹਪੁਰ ਕੰਢੀ ਡੈਮ ਬਣ ਜਾਵੇਗਾ ਤਾਂ ਪਾਣੀ ਦੀ ਇੱਕ ਬੂੰਦ ਵੀ ਪਾਕਿਸਤਾਨ ਨਹੀਂ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਅਤੇ ਜੰਮੂ ਦੇ ਕਿਸਾਨਾਂ ਨੂੰ ਵੀ ਲਾਭ ਮਿਲੇਗਾ।
ਕਿਸਾਨੀ ਅਤੇ ਬਿਜਲੀ ਉਤਪਾਦਨ ਵਿੱਚ ਲਾਭ: ਜਦੋਂ ਸ਼ਾਹਪੁਰ ਕੰਢੀ ਬੈਰਾਜ ਡੈਮ ਬਣ ਜਾਵੇਗਾ ਤਾਂ ਪਾਣੀ ਦੀ ਇੱਕ ਬੂੰਦ ਵੀ ਪਾਕਿਸਤਾਨ ਨਹੀਂ ਜਾਵੇਗੀ। ਇਹ ਗੱਲ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਹੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਿੰਚਾਈ ਲਈ ਪੂਰਾ ਪਾਣੀ ਮਿਲੇਗਾ। ਰਣਜੀਤ ਸਾਗਰ ਡੈਮ ਜਿਸ ਦੇ ਚਾਰੇ ਯੂਨਿਟ ਚੱਲਣਗੇ। ਪਹਿਲਾਂ ਜਦੋਂ ਇਹ ਚਾਰੇ ਯੂਨਿਟ ਚੱਲਦੇ ਸਨ ਤਾਂ ਜ਼ਿਆਦਾਤਰ ਪਾਣੀ ਰਾਵੀ ਦਰਿਆ ਰਾਹੀਂ ਪਾਕਿਸਤਾਨ ਵੱਲ ਛੱਡਿਆ ਜਾਂਦਾ ਸੀ ਪਰ ਹੁਣ ਇਹ ਪਾਣੀ ਦੇਸ਼ ਦੇ ਲੋਕਾਂ ਲਈ ਲਾਹੇਵੰਦ ਹੋਵੇਗਾ। ਡਿਪਟੀ ਕਮਿਸ਼ਨਰ ਪਠਾਨਕੋਟ ਨੇ ਵੀ ਕਿਹਾ ਕਿ ਜਲਦੀ ਹੀ ਬੈਰਾਜ ਪ੍ਰਾਜੈਕਟ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਅਤੇ ਪੂਰੀ ਸਮਰੱਥਾ ਨਾਲ ਚਲਾਇਆ ਜਾਵੇਗਾ।