ਲੁਧਿਆਣਾ : ਲੁਧਿਆਣਾ ਦੇ ਪਿੰਡ ਪ੍ਰਤਾਪ ਸਿੰਘ ਵਾਲਾ ਦੇ ਵਿੱਚ ਉਸ ਵੇਲੇ ਮਾਹੌਲ ਤਨਾਪੂਰਨ ਹੋ ਗਿਆ। ਜਦੋਂ ਸਰਪੰਚੀ ਦੀ ਚੋਣਾਂ ਦੇ ਵਿੱਚ ਖੜੀਆਂ ਦੋ ਧਿਰਾਂ ਆਹੋ-ਸਾਹਮਣੇ ਹੋ ਗਈਆਂ ਅਤੇ ਦੋਵਾਂ ਵੱਲੋਂ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਕੀਤੀ ਗਈ ਹੈ। ਇਸ ਦੌਰਾਨ ਇੱਕ ਧਰਨੇ ਕਿਹਾ ਕਿ ਸ਼ਾਂਤਮਈ ਢੰਗ ਦੇ ਨਾਲ ਵੋਟਿੰਗ ਚੱਲ ਰਹੀ ਸੀ, ਪਰ ਅਕਾਲੀ ਦਲ ਦੇ ਆਗੂ ਕਮਲ ਚੇਤਲੀ ਨੇ ਆ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਡਰਾਇਆ ਧਮਕਾਇਆ ਵੀ ਗਿਆ ਹੈ। ਉਹਨਾਂ ਕਿਹਾ ਕਿ ਕਮਲ ਚੇਤਲੀ ਖੁਦ ਇੱਥੇ ਆ ਕੇ ਬੈਠ ਗਏ ਹਨ। ਜਦੋਂ ਕਿ ਉਹਨਾਂ ਦੀ ਇੱਥੇ ਵੋਟ ਵੀ ਨਹੀਂ ਹੈ ਅਤੇ ਨਾ ਹੀ ਉਨਾਂ ਦਾ ਇਹ ਇਲਾਕਾ ਹੈ। ਉਹਨਾਂ ਕਿਹਾ ਕਿ ਦੂਜੀ ਪਾਰਟੀ ਵੱਲੋਂ ਬੂਥ ਵੀ ਸੜਕ ਦੇ ਵਿਚਾਲੇ ਲਗਾ ਲਿਆ ਗਿਆ ਹੈ ਅਤੇ ਕਿਸੇ ਵੋਟਰ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਹੈ।
ਪਾਰਟੀਆਂ ਨੇ ਇੱਕ ਦੁਜੇ 'ਤੇ ਲਾਏ ਇਲਜ਼ਾਮ
- ਲਾਈਵ ਪੰਜਾਬ ਪੰਚਾਇਤੀ ਚੋਣਾਂ ਲਈ ਵੋਟਿੰਗ: ਚੋਣਾਂ ਦੌਰਾਨ 2 ਥਾਵਾਂ 'ਤੇ ਝੜਪ, ਡਿਊਟੀ 'ਤੇ ਤੈਨਾਤ ਬਰਨਾਲਾ ਤੋਂ ਪੁਲਿਸ ਮੁਲਾਜ਼ਮ ਤੇ ਜਲੰਧਰ 'ਚ ਇੱਕ ਅਧਿਆਪਕ ਦੀ ਮੌਤ
- ਬਰਨਾਲਾ ਦੇ ਇਸ ਪਿੰਡ 'ਚ ਵੋਟਿੰਗ ਤੋਂ ਪਹਿਲਾਂ ਪੰਚ ਦੇ ਉਮੀਦਵਾਰ 'ਤੇ ਹੋਇਆ ਹਮਲਾ, 2 ਜਖ਼ਮੀ
- ਬਰਨਾਲਾ 'ਚ ਪੋਲਿੰਗ ਬੂਥਾਂ ਉੱਪਰ ਲੱਗੀਆਂ ਲੰਬੀਆਂ ਲਾਈਨਾਂ, ਬਜ਼ੁਰਗਾਂ ਅਤੇ ਅੰਗਹੀਣਾਂ ਲਈ ਨਹੀਂ ਪੁਖਤਾ ਪ੍ਰਬੰਧ
ਕਮਲ ਚੇਤਲੀ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਵੋਟਿੰਗ ਚੱਲ ਰਹੀ ਸੀ, ਪਰ ਉਹਨਾਂ ਦੇ ਕੁਝ ਸਮਰਥਕਾਂ ਨੇ ਆ ਕੇ ਹੰਗਾਮਾ ਕੀਤਾ। ਜਿਸ ਤੋਂ ਬਾਅਦ ਮੌਕੇ ਤੇ ਐਸਐਚਓ ਅਤੇ ਐਸਪੀ ਨੂੰ ਸੱਦਿਆ ਗਿਆ ਜਿਨ੍ਹਾਂ ਨੇ ਆ ਕੇ ਮਾਮਲਾ ਸ਼ਾਂਤ ਕਰਵਾਇਆ ਹੈ। ਉਹਨਾਂ ਕਿਹਾ ਕਿ ਅਸੀਂ ਤਾਂ ਕਹਿੰਦੇ ਹਨ ਕਿ ਭਾਵੇਂ ਇਹ ਦੋਵੇਂ ਹੀ ਬੂਥ ਹਟਾ ਲਏ ਜਾਣ। ਅਸੀਂ ਉਸ ਲਈ ਵੀ ਤਿਆਰ ਹਨ ਉਹਨਾਂ ਕਿਹਾ ਕਿ ਲੋਕਾਂ ਨੇ ਜਿਹਨੂੰ ਵੋਟ ਪਾਣੀ ਹੈ, ਉਸੇ ਨੂੰ ਪਾਉਣੀ ਹੈ ਕਿਸੇ ਨੂੰ ਵਰਗਲਾਉਣ ਨਾਲ ਜਾਂ ਭਰਮਾਉਣ ਨਾਲ ਕੁਝ ਨਹੀਂ ਹੁੰਦਾ। ਉਹਨਾਂ ਕਿਹਾ ਬਾਕੀ ਬੇਨਤੀ ਕਰਨਾ ਸਾਡਾ ਫਰਜ਼ ਹੈ ਉਹ ਵੀ ਕਰ ਰਹੇ ਹਨ ਅਤੇ ਅਸੀਂ ਵੀ ਕਰ ਰਹੇ ਹਨ।