ETV Bharat / state

ਸੁਖਪਾਲ ਖਹਿਰੇ ਦੇ ਬਿਆਨ ਦਾ ਜ਼ੋਰਦਾਰ ਵਿਰੋਧ, ਪਰਵਾਸੀ ਭਾਈਚਾਰੇ ਨੇ ਕਿਹਾ ਨਹੀਂ ਵੜਨ ਦਵਾਂਗੇ ਕਾਂਗਰਸ ਦੇ ਲੀਡਰਾਂ ਨੂੰ ਲੁਧਿਆਣੇ, ਸੁਣੋ ਤਾਂ ਜਰਾ ਅੱਗੇ ਕੀ ਬੋਲੇ... - Opposition from Congress leaders - OPPOSITION FROM CONGRESS LEADERS

Opposition from Congress leaders: ਲੁਧਿਆਣਾ ਵਿਖੇ ਪਰਵਾਸੀ ਭਾਈਚਾਰੇ ਨੇ ਸੁਖਪਾਲ ਖਹਿਰਾ ਦਾ ਜ਼ੋਰਦਾਰ ਵਿਰੋਧ ਕੀਤਾ। ਕਿਹਾ ਕਿ ਅਸੀਂ ਕਾਂਗਰਸ ਦੇ ਲੀਡਰਾਂ ਨੂੰ ਲੁਧਿਆਣੇ 'ਚ ਨਹੀਂ ਵੜਨ ਦੇਵਾਂਗੇ। ਇਹ ਵੀ ਕਿਹਾ ਕਿ ਕਾਂਗਰਸ ਲੀਡਰ ਜੋ ਵੀ ਚੋਣ ਪ੍ਰਚਾਰ ਲਈ ਲੁਧਿਆਣਾ ਆਵੇਗਾ ਤਾਂ ਉਸ ਦਾ ਬਾਈਕਾਟ ਕੀਤਾ ਜਾਵੇਗਾ। ਪੜ੍ਹੋ ਪੂਰੀ ਖਬਰ...

Opposition from Congress leaders
ਸੁਖਪਾਲ ਖਹਿਰਾ ਦਾ ਜ਼ੋਰਦਾਰ ਵਿਰੋਧ (Etv Bharar Ludhiana)
author img

By ETV Bharat Punjabi Team

Published : May 20, 2024, 5:21 PM IST

ਸੁਖਪਾਲ ਖਹਿਰਾ ਦਾ ਜ਼ੋਰਦਾਰ ਵਿਰੋਧ (Etv Bharar Ludhiana)

ਲੁਧਿਆਣਾ: ਸੁਖਪਾਲ ਖਹਿਰਾ ਦੇ ਪ੍ਰਵਾਸੀ ਭਾਈਚਾਰੇ ਤੇ ਦਿੱਤੇ ਬਿਆਨ ਨੂੰ ਲੈ ਕੇ ਲਗਾਤਾਰ ਸਿਆਸਤ ਭਖਦੀ ਜਾ ਰਹੀ ਹੈ। ਖਾਸ ਕਰਕੇ ਲੁਧਿਆਣਾ ਦੇ ਪ੍ਰਵਾਸੀ ਭਾਈਚਾਰੇ ਨੇ ਡੱਟ ਕੇ ਇਸ ਦਾ ਵਿਰੋਧ ਕੀਤਾ ਹੈ। ਅੱਜ ਇੱਕ ਪਾਸੇ ਜਿੱਥੇ ਪਹਿਲਾਂ ਭਾਜਪਾ ਦਫਤਰ ਦੇ ਵਿੱਚ ਇਸ ਦਾ ਵਿਰੋਧ ਕੀਤਾ ਗਿਆ ਅਤੇ ਸਰਪੰਚ ਲਈ ਪਰਵਾਸੀ ਭਾਈਚਾਰੇ ਨੇ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਕਾਰੋਬਾਰ ਕਰਨ ਵਾਲੇ ਪ੍ਰਵਾਸੀ ਭਾਈਚਾਰੇ ਅਤੇ ਆਗੂਆਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ।

ਆਪਸੀ ਭਾਈਚਾਰਕ ਸਾਂਝ ਨੂੰ ਖਤਰਾ: ਇਸ ਦੌਰਾਨ ਜਿੱਥੇ ਟੀ.ਐਸ. ਮਿਸ਼ਰਾ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਜੋ ਇਹ ਬਿਆਨ ਦਿੱਤਾ ਹੈ ਇਹ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆਪਸੀ ਭਾਈਚਾਰਕ ਸਾਂਝ ਨੂੰ ਖਤਰਾ ਪੈਦਾ ਹੁੰਦਾ ਹੈ ਅਤੇ ਇੱਕ ਦੂਜੇ ਨੂੰ ਲੜਾਉਣ ਦੇ ਲਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਅਸੀਂ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਪੂਰੇ ਤੌਰ ਤੇ ਕਾਂਗਰਸ ਦਾ ਬਾਈਕਾਟ ਕਰਾਂਗੇ। ਉਨ੍ਹਾਂ ਸਾਫ ਕਿਹਾ ਕਿ ਜਦੋਂ ਵੀ ਕੋਈ ਕਾਂਗਰਸ ਦਾ ਲੀਡਰ ਚੋਣ ਪ੍ਰਚਾਰ ਲਈ ਲੁਧਿਆਣਾ ਆਵੇਗਾ ਤਾਂ ਉਸ ਦਾ ਬਾਈਕਾਟ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਚਰਨਜੀਤ ਚੰਨੀ ਨੇ ਅਜਿਹੀ ਬਿਆਨਬਾਜ਼ੀ ਕਰਕੇ ਸਾਡੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ।

ਬਿਆਨਬਾਜ਼ੀ ਤੋਂ ਲੀਡਰਾਂ ਨੂੰ ਗੁਰੇਜ਼: ਉੱਧਰ ਇਸ ਪੂਰੇ ਮਾਮਲੇ ਤੇ ਲੈ ਕੇ ਸਿਆਸਤ ਵੀ ਲਗਾਤਾਰ ਗਰਮਾਉਂਦੀ ਜਾ ਰਹੀ ਹੈ। ਇਸ ਮੁੱਦੇ ਨੂੰ ਲੈ ਕੇ ਅਮਨਦੀਪ ਮੋਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੇ ਕਿਹਾ ਹੈ ਕਿ ਅਜਿਹੀ ਬਿਆਨਬਾਜ਼ੀ ਲੀਡਰਾਂ ਦੇ ਮੂੰਹ ਤੋਂ ਸ਼ੋਭਾ ਨਹੀਂ ਦਿੰਦੀ ਉਨ੍ਹਾਂ ਕਿਹਾ ਕਿ ਉਹ ਸਾਡੇ ਭਾਈਚਾਰਕ ਸਾਂਝ ਦਾ ਹਿੱਸਾ ਹਨ। ਲੁਧਿਆਣਾ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਸਾਡੀ ਲੇਬਰ ਸਾਡਾ ਭਾਈਚਾਰਾ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀ ਬਿਆਨਬਾਜ਼ੀ ਤੋਂ ਲੀਡਰਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ ਵੋਟਾਂ ਦੇ ਲਈ ਅਜਿਹੀ ਗੱਲਬਾਤ ਕਰਨੀ ਸਹੀ ਨਹੀਂ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.