ETV Bharat / state

ਆਪ ਦੇ ਮੰਤਰੀ ਦੀ ਇਤਰਾਜ਼ਯੋਗ ਵੀਡੀਓ ! ਅਕਾਲੀ ਵਫ਼ਦ ਨੇ ਆਪ ਮੰਤਰੀ ਦੀ ਰਾਜਪਾਲ ਨੂੰ ਕੀਤੀ ਸ਼ਿਕਾਇਤ, ਕਿਹਾ- ਮੰਤਰੀ ਦੀ ਵੀਡੀਓ ਵੀ ਸੌਂਪੀ - ਆਪ ਸਰਕਾਰ

Objectionable video of AAP Minister : ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਪੰਜਾਬ ਰਾਜ ਭਵਨ ਪਹੁੰਚਿਆ, ਜਿੱਥੇ ਅਕਾਲੀ ਦਲ ਨੇ ਪੰਜਾਬ ਸਰਕਾਰ ਖ਼ਿਲਾਫ਼ ਮੰਗ ਪੱਤਰ ਦਿੱਤਾ। ਇਹ ਵਫ਼ਦ ਬਿਕਰਮ ਮਜੀਠੀਆ ਅਤੇ ਦਲਜੀਤ ਚੀਮਾ ਦੀ ਅਗਵਾਈ ਹੇਠ ਪਹੁੰਚਿਆ ਹੈ ਅਤੇ ਪੰਜਾਬ ਦੇ ਇੱਕ ਮੰਤਰੀ ਵਿਰੁੱਧ ਇਤਰਾਜਯੋਗ ਵੀਡੀਓ ਸਬੂਤ ਵੀ ਰਾਜਪਾਲ ਨੂੰ ਸੌਂਪਣ ਦੀ ਅਤੇ ਮੰਤਰੀ ਨੂੰ ਬਰਖਾਸਤ ਕਰਨ ਦੀ ਗੱਲ ਕਹੀ।

Objectionable video of AAP Minister
Objectionable video of AAP Minister
author img

By ETV Bharat Punjabi Team

Published : Jan 24, 2024, 1:19 PM IST

Updated : Jan 24, 2024, 4:48 PM IST

ਅਕਾਲੀ ਵਫ਼ਦ ਨੇ ਆਪ ਮੰਤਰੀ ਦੀ ਰਾਜਪਾਲ ਨੂੰ ਕੀਤੀ ਸ਼ਿਕਾਇਤ

ਚੰਡੀਗੜ੍ਹ: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਰਕਾਰ ਦੇ ਕੈਬਨਿਟ ਮੰਤਰੀ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨੇ ਉੱਤੇ ਹਨ। ਇਕ ਵਾਰ ਫਿਰ, ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆਂ ਦੀ ਅਗਵਾਈ ਵਾਲੇ ਵਫ਼ਦ ਵਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਕੇ ਆਪ ਸਰਕਾਰ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ।

ਸੀਐਮ ਮਾਨ ਨੇ ਮੇਰਾ ਫੋਨ ਨਹੀਂ ਚੁੱਕਿਆ: ਇਸ ਮੌਕੇ ਬਿਕਰਮ ਮਜੀਠੀਆ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ 3 ਮਹੀਨੇ ਪਹਿਲਾਂ ਦੱਸਿਆ ਸੀ ਕਿ ਉਨ੍ਹਾਂ ਕੋਲ ਇੱਕ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਆਈ ਹੈ, ਪਰ ਮੈਂ ਇਸ ਨੂੰ ਜਨਤਕ ਨਹੀਂ ਕਰਨਾ ਚਾਹੁੰਦਾ ਸੀ। ਮੈਂ ਸੀਐਮ ਨੂੰ ਵੀ ਅਪੀਲ ਕੀਤੀ ਸੀ ਕਿ ਮੈਂ ਤੁਹਾਨੂੰ ਇਹ ਵੀਡੀਓ ਦੇਣਾ ਚਾਹੁੰਦਾ ਹਾਂ, ਮੈਂ ਸੀਐਮ ਦਫ਼ਤਰ ਵੀ ਫੋਨ ਕੀਤਾ ਸੀ, ਪਰ ਮੁੱਖ ਮੰਤਰੀ ਨੇ ਮੇਰੇ ਨਾਲ ਗੱਲ ਨਹੀਂ ਕੀਤੀ।

ਮਜੀਠੀਆ ਨੇ ਕਿਹਾ ਕਿ ਉਹ ਕਿਸੇ ਨੂੰ ਬਦਨਾਮ ਨਹੀਂ ਕਰਨਾ ਚਾਹੁੰਦੇ, ਪਰ ਇਹ ਮੇਰੀ ਜ਼ਿੰਮੇਵਾਰੀ ਵੀ ਹੈ ਕਿ ਜੇਕਰ ਮੇਰੇ ਕੋਲ ਕੁਝ ਤੱਥ ਹਨ ਤਾਂ ਮੈਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਹਵਾਲੇ ਕਰਾਂ, ਪਰ ਮੁੱਖ ਮੰਤਰੀ ਖੁਦ ਇਸ ਮੰਤਰੀ ਨੂੰ ਮਿਲੇ ਅਤੇ ਮੈਨੂੰ ਨਿਸ਼ਾਨਾ ਬਣਾਇਆ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬਿਕਰਮ ਮਜੀਠੀਆਂ ਵਲੋਂ ਟਵੀਟ ਕੀਤੇ ਗਏ ਸੀ ਜਿਸ ਵਿੱਚ ਉਨ੍ਹਾਂ ਨੇ ਆਪ ਦੇ ਮੰਤਰੀਆਂ ਨੂੰ ਘੇਰਿਆ।

  • ਮੇਰੀ ਤਾਂ ਸ. ਸੁਖਬੀਰ ਸਿੰਘ ਬਾਦਲ ਜੀ ਨੂੰ ਸਨਿਮਰ ਬੇਨਤੀ ਹੈ ਕਿ ਪੰਜਾਬ ਬਚਾਓ ਯਾਤਰਾ ਦੀ ਥਾਂ ਪੰਜਾਬੀ ਹੁਣ ਭਗਵੰਤ ਮਾਨ ਭਜਾਓ ਯਾਤਰਾ ਦੀ ਉਡੀਕ ਵਿਚ ਹਨ...
    ਮੁੱਖ ਮੰਤਰੀ ਬਣ ਕੇ ਜਨਾਬ ਕਹਿੰਦੈ ਮਜੀਠੀਆ ਨੂੰ ਅੰਦਰ ਦੇਣੈ..
    ਕੌਣ ਡਰਦੈ ਭਾਊ...ਜਦੋਂ ਮਰਜ਼ੀ ਅੰਦਰ ਦੇ ਦੇ
    ਪਰ ਯਾਦ ਰੱਖੀਂ ਜਿਸ ਦਿਨ ਮਜੀਠੀਏ ਦਾ ਹੱਥ ਪੈ ਗਿਆ ਨਾ...ਚੀਕਾਂ ਕੀ ਤੇਰੀ… pic.twitter.com/AyZwzeLCAs

    — Bikram Singh Majithia (@bsmajithia) January 24, 2024 " class="align-text-top noRightClick twitterSection" data=" ">

ਆਪ ਮੰਤਰੀਆਂ ਉੱਤੇ ਇਲਜ਼ਾਮ : ਬਿਕਰਮ ਮਜੀਠੀਆ ਨੇ ਆਪ ਸਰਕਾਰ ਉੱਤੇ ਨਿਸ਼ਾਨੇ ਸਾਧਦਿਆ ਕਿਹਾ ਕਿ ਆਮ ਆਦਮੀ ਪਾਰਟੀ ਬਦਲਾਅ ਦੀ ਗੱਲ ਕਰਦੀ ਹੈ, ਬਾਬਾ ਸਾਹਿਬ ਅਤੇ ਭਗਤ ਸਿੰਘ ਦੀਆਂ ਤਸਵੀਰਾਂ ਲਾਉਂਦੀ ਹੈ, ਪਰ ਕੰਮ ਹੋਰ ਕਰਦੀ ਹੈ। ਉਨ੍ਹਾਂ ਨੇ ਮੰਤਰੀ ਬਲਕਾਰ ਸਿੰਘ ਉੱਤੇ ਵੀ ਇਲਜ਼ਾਮ ਲਾਉਂਦਿਆ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਨੌਕਰੀ ਦਿਵਾਉਣ ਲਈ ਨਿਯਮਾਂ ਦੀ ਉਲੰਘਣਾ ਕੀਤੀ ਹੈ। ਅੱਜ ਅਸੀਂ ਮੰਤਰੀ ਬਲਕਾਰ ਸਿੰਘ ਦੀ ਇਤਰਾਜ਼ਯੋਗ ਵੀਡੀਓ ਰਾਜਪਾਲ ਨੂੰ ਸੌਂਪੀ ਹੈ, ਜੋ ਕਿ ਉਹ ਜਨਤਕ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮੰਤਰੀ ਬਲਕਾਰ ਸਿੰਘ ਨੂੰ 26 ਜਨਵਰੀ ਵਾਲੇ ਦਿਨ ਤਿਰੰਗਾ ਲਹਿਰਾਉਣ ਦੀ ਆਗਿਆ ਵੀ ਨਾ ਦਿੱਤੀ ਜਾਵੇ ਅਤੇ ਜਲਦ ਕੈਬਨਿਟ ਤੋਂ ਬਰਖਾਸਤ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਅਮਰਜੀਤ ਸੰਦੋਆ 'ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲੱਗੇ ਸਨ। ਉਨ੍ਹਾਂ ਨੂੰ ਪੁਲਿਸ ਨੇ ਨਿਯਮਾਂ ਦੇ ਉਲਟ ਕੈਨੇਡਾ ਜਾਣ ਲਈ ਐਨ.ਓ.ਸੀ. ਜਾਰੀ ਕੀਤੀ। ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

  • ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਆਪ ਦੇ ਆਗੂ ਹਿੰਮਤ ਸਿੰਘ ਸ਼ੇਰਗਿੱਲ ਦੇ ਵਿਆਹ ’ਚ ਉਹਨਾਂ ਦੇ ਸਰਬਾਲਾ ਬਣੇ।

    ਕਾਰਣ ਕੋਈ ਰੁਕਾਵਟ ਨਾ ਬਣੇ ਬੱਚੇ ਨਾਲ ਬਦਫੈਲੀ ਕਰਨ ਵਾਲੇ ਅਮਰਜੀਤ ਸੰਦੋਆ ਨੂੰ ਵਿਆਹ ’ਚ ਸ਼ਾਮਲ ਕਰਵਾਓ ਲਈ।

    ਮੁੱਖ ਮੰਤਰੀ ਕਮ ਗ੍ਰਹਿ ਮੰਤਰੀ ਭਗਵੰਤ ਮਾਨ ਜੀ ਨੇ ਪੁਲਿਸ ਕਲੀਅਰੰਸ ਸਰਟੀਫਿਕੇਟ ਜਾਰੀ ਕਰਵਾਇਆ… pic.twitter.com/ToqyLViABA

    — Bikram Singh Majithia (@bsmajithia) January 23, 2024 " class="align-text-top noRightClick twitterSection" data=" ">

ਰਾਮ ਮੰਦਿਰ ਉਦਘਾਟਨ ਮੌਕੇ ਛੁੱਟੀ ਨਾ ਦੇਣ ਉੱਤੇ ਘੇਰੇ ਸੀਐਮ: ਬਿਕਰਮ ਮਜੀਠੀਆ ਨੇ 22 ਜਨਵਰੀ ਨੂੰ ਰਾਮ ਮੰਦਿਰ ਦੇ ਪਵਿੱਤਰ ਸਮਾਗਮ ਮੌਕੇ ਪੰਜਾਬ 'ਚ ਛੁੱਟੀ ਨਾ ਦੇਣ 'ਤੇ ਪੰਜਾਬ ਸਰਕਾਰ 'ਤੇ ਹਮਲਾ ਬੋਲਿਆ। ਮਜੀਠੀਆ ਨੇ ਕਿਹਾ ਕਿ 22 ਜਨਵਰੀ ਨੂੰ ਛੁੱਟੀ ਨਾ ਦੇਣ ਦਾ ਫੈਸਲਾ ਦੇਸ਼ ਦੇ ਬਹੁਗਿਣਤੀ ਸਮਾਜ ਦਾ ਸਭ ਤੋਂ ਵੱਡਾ ਅਪਮਾਨ ਹੈ। 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਹਰ ਕੋਈ ਸ਼ਾਮਲ ਹੋਣਾ ਚਾਹੁੰਦਾ ਸੀ ਅਤੇ ਮੰਦਰਾਂ ਦੇ ਦਰਸ਼ਨ ਕਰਨਾ ਚਾਹੁੰਦਾ ਸੀ, ਪਰ ਪੰਜਾਬ ਸਰਕਾਰ ਨੇ ਛੁੱਟੀ ਨਹੀਂ ਦਿੱਤੀ। ਹਰ ਮੁੱਦੇ 'ਤੇ ਟਵੀਟ ਕਰਨ ਵਾਲੀ ਸਰਕਾਰ ਨੇ ਇਸ ਮੌਕੇ 'ਤੇ ਅਜਿਹਾ ਕੋਈ ਟਵੀਟ ਨਹੀਂ ਕੀਤਾ, ਜਿਸ ਤੋਂ ਪਤਾ ਲੱਗੇ ਕਿ ਹਿੰਦੂ ਸਮਾਜ ਪ੍ਰਤੀ ਉਨ੍ਹਾਂ ਦੀਆਂ ਭਾਵਨਾਵਾਂ ਕੀ ਹਨ।

Last Updated : Jan 24, 2024, 4:48 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.