ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਥਾਣਾ ਧਨੌਲਾ ਅਧੀਨ ਪੈਂਦੇ ਚਾਰ ਪਿੰਡਾਂ ਵਿੱਚ ਇੱਕ ਖ਼ਤਰਨਾਕ ਕਿਸਮ ਦੇ ਜਾਨਵਰ ਦੀ ਦਹਿਸ਼ਤ ਨੇ ਲੋਕਾਂ ਦੇ ਸਾਹ ਸੂਤ ਰੱਖੇ ਹਨ। ਲੋਕਾਂ ਅਨੁਸਾਰ ਇਹ ਜਾਨਵਰ ਸ਼ੇਰ, ਚੀਤ ਅਤੇ ਤੇਂਦੂਆ ਕਿਸਮ ਦਾ ਹੈ। ਜਿਸ ਕਾਰਨ ਲੋਕ ਖੇਤਾਂ ਵਿੱਚ ਜਾਣ ਤੋਂ ਵੀ ਘਬਰਾ ਰਹੇ ਹਨ। ਜਾਣਕਾਰੀ ਮੁਤਾਬਕ ਪਿੰਡ ਭੱਠਲਾਂ, ਕੱਟੂ ਉਪਲੀ ਅਤੇ ਭੈਣੀ ਮਹਿਰਾਜ ਸਮੇਤ ਆਸ ਪਾਸ ਦੇ ਪਿੰਡਾਂ ਵਿਚ ਜੰਗਲੀ ਜਾਨਵਰ ਆਉਣ ਨਾਲ ਦਹਿਸ਼ਤ ਦਾ ਮਾਹੌਲ ਹੋਇਆ ਅਤੇ ਲੋਕ ਘਰਾਂ ਵਿੱਚੋਂ ਨਿਕਲਣ ਤੋਂ ਗਰੇਜ ਕਰ ਰਹੇ ਹਨ।
![Cheetah in Barnala district](https://etvbharatimages.akamaized.net/etvbharat/prod-images/16-07-2024/pb-bnl-remurs-pb10017_16072024120224_1607f_1721111544_767.jpg)
ਇਸ ਸਬੰਧੀ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਵੀ ਕੀਤੀਆਂ ਹਨ, ਪਰ ਕਿਸੇ ਵੱਲੋਂ ਵੀ ਜੰਗਲੀ ਜਾਨਵਰ ਨੂੰ ਵੇਖਿਆ ਨਹੀਂ ਗਿਆ। ਸਿਰਫ਼ ਉਸਦੀਆਂ ਪੈੜਾਂ ਨੂੰ ਹੀ ਦੇਖਿਆ ਗਿਆ ਹੈ। ਜਿਸਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਜੰਗਲੀ ਸੂਰ, ਸ਼ੇਰ , ਚੀਜ਼ਾਂ ਜਾਂ ਤੇਂਦੂਆ ਹੋਣ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਇਸ ਸਬੰਧ ਵਿੱਚ ਇੱਕ ਵੀਡਿਓ ਵੀ ਵਾਇਰਲ ਹੈ, ਜਿਸ ਵਿੱਚ ਲੋਕ ਇਸ ਜਾਨਵਰ ਦੇ ਚੀਤਾ ਹੋਣ ਦਾ ਸ਼ੱਕ ਜ਼ਾਹਰ ਕਰ ਰਹੇ ਹਨ।
![Cheetah in Barnala district](https://etvbharatimages.akamaized.net/etvbharat/prod-images/16-07-2024/pb-bnl-remurs-pb10017_16072024120224_1607f_1721111544_464.jpg)
ਭਾਵੇਂ ਕਿ ਜੰਗਲਾਤ ਵਿਭਾਗ ਵੱਲੋਂ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇੱਕ ਪਿੰਜਰੇ ਲਗਾ ਕੇ ਰੱਖਿਆ ਗਿਆ ਹੈ, ਪਰ ਉਸ ਵਿੱਚ ਜੰਗਲੀ ਜਾਨਵਰ ਨੇੜੇ ਵੀ ਨਹੀਂ ਗਿਆ। ਲੋਕਾਂ ਦਾ ਮੰਨਨਾ ਹੈ ਕਿ ਕੱਟੂ ਤੋਂ ਭੱਠਲਾਂ ਰੋਡ ਦੇ ਉੱਤੇ ਮੱਕੀ ਬੀਜੀ ਹੋਣ ਕਰਕੇ ਜਾਨਵਰ ਮੱਕੀ ਵਿੱਚ ਲੁਕਿਆ ਹੋਇਆ ਹੈ। ਜਿਸ ਦਾ ਕੋਲ ਲੱਗਦੇ ਹੋਏ ਮੱਕੀ ਵਿੱਚੋਂ ਖ਼ਤਰਨਾਕ ਆਵਾਜ਼ਾਂ ਆ ਰਹੀਆਂ ਹਨ। ਇਸ ਤਰਾਂ ਜਾਪਦਾ ਹੈ ਜਿਵੇਂ ਕੋਈ ਸ਼ੇਰ ਜਾ ਚੀਤਾ ਦੀ ਆਵਾਜ਼ ਹੋਵੇ ।
- ਮਹਿਲਾ ਅਧਿਆਪਕ ਨੂੰ ਪੈਟਰੋਲ ਪਾ ਕੇ ਸਾੜਨ ਦੀ ਕੋਸ਼ਿਸ਼, ਜਾਣੋਂ ਮਾਮਲਾ - Attempt Burn Female Teacher
- ਬਦਮਾਸ਼ਾਂ ਦੇ ਹੌਸਲੇ ਬੁਲੰਦ, ਦੁਕਾਨ 'ਤੇ ਹਮਲਾ ਕਰਕੇ ਨੌਜਵਾਨ ਕੀਤਾ ਜ਼ਖਮੀ; ਪਰਿਵਾਰ ਦੇ ਦੋਸ਼- ਹਾਲੇ ਤੱਕ ਪੁਲਿਸ ਨੇ ਨਹੀਂ ਕੀਤੀ ਕੋਈ ਕਾਰਵਾਈ - spirit of miscreants is high
- 1,00,000 ਰੁਪਏ ਰਿਸ਼ਵਤ ਲੈਂਦੇ ਪਨਸਪ ਦੇ ਦੋ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ - Vigilance Bureau arrested 2 person
ਪਿੰਡ ਕੱਟੂ ਦੇ ਬੇਅੰਤ ਸਿੰਘ, ਗੁਲਜ਼ਾਰ ਸਿੰਘ, ਦਰਸ਼ਨ ਸਿੰਘ ਨੇ ਦੱਸਿਆ ਕਿ 3 ਜੁਲਾਈ ਤੋਂ ਇਲਾਕੇ 'ਚ ਜੰਗਲੀ ਜਾਨਵਰ ਨੂੰ ਲੈ ਕੇ ਲੋਕਾਂ 'ਚ ਡਰ ਬਣਿਆ ਹੋਇਆ ਹੈ। ਕਈ ਕਿਸਾਨਾਂ ਅਤੇ ਰਾਹਗੀਰਾਂ ਨੇ ਦੱਸਿਆ ਕਿ ਇਹ ਜਾਨਵਰ ਕੁੱਤੇ ਨਾਲੋਂ ਵੱਡਾ ਅਤੇ ਭੂਰਾ ਜਾਪਦਾ ਹੈ। ਜਿਸ ਦੀ ਆਵਾਜ਼ ਬੱਦਲਾਂ ਵਾਂਗ ਬਹੁਤ ਡਰਾਉਣੀ ਹੈ। ਉਨ੍ਹਾਂ ਦੱਸਿਆ ਕਿ ਤਿੰਨ ਦਿਨਾਂ ਤੋਂ ਜੰਗਲਾਤ ਵਿਭਾਗ ਦੇ ਲੋਕ ਆ ਰਹੇ ਹਨ। ਉਨ੍ਹਾਂ ਨੇ ਪਟਾਕੇ ਵੀ ਸਾੜੇ ਪਰ ਜੰਗਲੀ ਜਾਨਵਰ ਫੜਿਆ ਨਹੀਂ ਗਿਆ। ਉਹ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਹੈ। ਕਿਸਾਨਾਂ ਨੂੰ ਰਾਈਫਲਾਂ ਲੈ ਕੇ ਖੇਤਾਂ ਵਿੱਚ ਜਾਣਾ ਪੈਂਦਾ ਹੈ। ਬਿੰਦਰ ਸਿੰਘ ਨੇ ਦੱਸਿਆ ਕਿ ਭੈਣੀ ਵਾਲੀ ਰੋਡ 'ਤੇ ਆਪਣੀ ਕਾਰ 'ਚ ਜਾ ਰਹੇ ਇਕ ਰਾਹਗੀਰ ਨੇ ਸ਼ੇਰ ਨੂੰ ਸੜਕ ਪਾਰ ਕਰਦੇ ਦੇਖਿਆ ਤਾਂ ਉਸ ਨੇ ਖੇਤਾਂ 'ਚ ਕੰਮ ਕਰ ਰਹੇ ਲੋਕਾਂ ਨੂੰ ਚੇਤਾਵਨੀ ਦਿੱਤੀ।