ETV Bharat / state

ਖੰਨਾ ਦੇ ਰਿਹਾਇਸ਼ੀ ਇਲਾਕੇ 'ਚ ਤਿੰਨ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਪੰਜ ਸਟੇਸ਼ਨਾਂ ਤੋਂ ਮੰਗਵਾਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ - Fire Incident in Khanna

ਇੱਕ ਪਾਸੇ ਗਰਮੀ ਤਾਂ ਦੂਜੇ ਪਾਸੇ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਉਥੈ ਹੀ ਖੰਨਾ ਦੇ ਰਿਹਾਇਸ਼ੀ ਇਲਾਕੇ 'ਚ ਤਿੰਨ ਦੁਕਾਨਾਂ ਨੂੰ ਭਿਆਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਵਿਭਾਗ ਵਲੋਂ ਅੱਗ 'ਤੇ ਕਾਬੂ ਪਾਇਆ ਗਿਆ।

ਖੰਨਾ ਚ ਅੱਗ ਲੱਗਣ ਦੀ ਘਟਨਾ
ਖੰਨਾ ਚ ਅੱਗ ਲੱਗਣ ਦੀ ਘਟਨਾ (ETV BHARAT)
author img

By ETV Bharat Punjabi Team

Published : Jun 20, 2024, 8:10 AM IST

ਖੰਨਾ ਚ ਅੱਗ ਲੱਗਣ ਦੀ ਘਟਨਾ (ETV BHARAT)

ਖੰਨਾ: ਸ਼ਹਿਰ ਦੀ ਬੁੱਕ ਮਾਰਕੀਟ ਦੇ ਪਿੱਛੇ ਸਥਿਤ ਨੈਸ਼ਨਲ ਜੰਝ ਘਰ ਨੇੜੇ ਬੁੱਧਵਾਰ ਦੇਰ ਰਾਤ ਨੂੰ ਤਿੰਨ ਦੁਕਾਨਾਂ ਨੂੰ ਭਿਆਨਕ ਅੱਗ ਲੱਗ ਗਈ। ਤੇਜ਼ ਹਵਾ ਕਾਰਨ ਅੱਗ ਲਗਾਤਾਰ ਫੈਲਦੀ ਰਹੀ। ਦੁਕਾਨਾਂ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀਆਂ ਹਨ ਅਤੇ ਰਿਹਾਇਸ਼ੀ ਖੇਤਰ ਵੀ ਨਾਲ ਹੈ, ਜਿਸ ਕਾਰਨ ਅੱਗ ਦਾ ਸੇਕ ਲੋਕਾਂ ਦੇ ਘਰਾਂ ਤੱਕ ਪਹੁੰਚ ਗਿਆ। ਲੋਕਾਂ ਨੇ ਘਰਾਂ ਤੋਂ ਬਾਹਰ ਆ ਕੇ ਆਪਣਾ ਬਚਾਅ ਕੀਤਾ। ਅੱਗ ਦੇ ਭਿਆਨਕ ਰੂਪ ਨੂੰ ਦੇਖਦਿਆਂ ਖੰਨਾ ਤੋਂ ਇਲਾਵਾ ਮੰਡੀ ਗੋਬਿੰਦਗੜ੍ਹ, ਸਰਹਿੰਦ, ਸਮਰਾਲਾ ਅਤੇ ਅਮਲੋਹ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਉਣਾ ਪਿਆ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਵੀ ਅੱਧੀ ਰਾਤ ਨੂੰ ਹੀ ਉਥੇ ਪਹੁੰਚ ਗਏ।

ਪਹਿਲਾਂ ਫੋਟੋ ਫਰੇਮਿੰਗ ਦੀ ਦੁਕਾਨ ਨੂੰ ਅੱਗ ਲੱਗੀ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੇ ਨਾਲ ਹੀ ਦੁਕਾਨਾਂ ਹਨ ਅਤੇ ਸਾਰਾ ਇਲਾਕਾ ਰਿਹਾਇਸ਼ੀ ਹੈ। ਇਹ ਇੱਕ ਤੰਗ ਖੇਤਰ ਹੈ। ਬੁੱਧਵਾਰ ਰਾਤ ਕਰੀਬ 10 ਵਜੇ ਸੈਰ ਕਰ ਰਹੇ ਲੋਕਾਂ ਨੇ ਫੋਟੋ ਫਰੇਮਿੰਗ ਦੀ ਦੁਕਾਨ ਤੋਂ ਅੱਗ ਦੀਆਂ ਲਪਟਾਂ ਦੇਖੀਆਂ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ। ਫਾਇਰ ਬ੍ਰਿਗੇਡ ਦੇ ਪਹੁੰਚਣ ਤੱਕ ਅੱਗ ਤਿੰਨ ਦੁਕਾਨਾਂ ਤੱਕ ਫੈਲ ਚੁੱਕੀ ਸੀ। ਜਿਸ ਵਿੱਚ ਕੱਪੜੇ ਦੀ ਦੁਕਾਨ ਵੀ ਸ਼ਾਮਲ ਸੀ। ਅੱਗ 'ਤੇ ਕਾਬੂ ਪਾਉਣਾ ਇਕੱਲੇ ਖੰਨਾ ਫਾਇਰ ਸਟੇਸ਼ਨ ਦੇ ਵੱਸ ਦੀ ਗੱਲ ਨਹੀਂ ਸੀ। ਇਸ ਤੋਂ ਬਾਅਦ ਵਿਧਾਇਕ ਸੌਂਧ ਨੇ ਐਸਡੀਐਮ ਨਾਲ ਗੱਲ ਕੀਤੀ ਅਤੇ ਫਿਰ ਦੂਜੇ ਸਟੇਸ਼ਨਾਂ ਤੋਂ ਗੱਡੀਆਂ ਮੰਗਵਾਈਆਂ ਗਈਆਂ।

ਕੈਮੀਕਲ ਨਾਲ ਅੱਗ ਨਾ ਬੁਝਾਉਣ 'ਤੇ ਗੁੱਸਾ ਲੋਕ: ਅੱਗ ਲੱਗਣ ਵਾਲੀ ਥਾਂ ਦੇ ਨੇੜੇ ਰਹਿੰਦੇ ਹਰਸ਼ ਭੱਲਾ ਨੇ ਦੱਸਿਆ ਕਿ ਜੇਕਰ ਕੈਮੀਕਲ ਨਾਲ ਅੱਗ 'ਤੇ ਕਾਬੂ ਪਾਇਆ ਜਾਂਦਾ ਤਾਂ 10 ਮਿੰਟਾਂ 'ਚ ਇਸ 'ਤੇ ਕਾਬੂ ਪਾਇਆ ਜਾ ਸਕਦਾ ਸੀ। ਪਰ ਏ ਕਲਾਸ ਨਗਰ ਕੌਂਸਲ ਖੰਨਾ ਕੋਲ ਕੈਮੀਕਲ ਨਹੀਂ ਸੀ। ਪਾਣੀ ਨਾਲ ਹੀ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਸੀ। ਜਿਸ ਕਾਰਨ ਅੱਗ ਵਧ ਗਈ। ਇਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ। ਇਸ ਦਾ ਜਵਾਬ ਸਰਕਾਰ ਅਤੇ ਪ੍ਰਸ਼ਾਸਨ ਦੋਵਾਂ ਨੂੰ ਦੇਣਾ ਪਵੇਗਾ। ਇਲਾਕਾ ਕੌਂਸਲਰ ਦੇ ਪਤੀ ਅਮਿਤ ਤਿਵਾੜੀ ਨੇ ਦੱਸਿਆ ਕਿ ਅੱਗ ਬਹੁਤ ਜ਼ਿਆਦਾ ਫੈਲ ਗਈ। ਫਾਇਰ ਬ੍ਰਿਗੇਡ ਅਤੇ ਲੋਕਾਂ ਨੇ ਇਸ ਨੂੰ ਰਿਹਾਇਸ਼ੀ ਇਲਾਕੇ ਤੱਕ ਪਹੁੰਚਣ ਤੋਂ ਰੋਕਿਆ।

ਫਾਇਰ ਬ੍ਰਿਗੇਡ ਨੇ ਵੱਡਾ ਹਾਦਸਾ ਹੋਣ ਤੋਂ ਰੋਕਿਆ : ਇਸ ਦੌਰਾਨ ਮੌਕੇ 'ਤੇ ਪਹੁੰਚੇ ਵਿਧਾਇਕ ਸੌਂਧ ਨੇ ਕਿਹਾ ਕਿ ਅੱਗ ਬੁਝਾਉਣ ਵਿੱਚ ਫਾਇਰ ਬ੍ਰਿਗੇਡ ਨੇ ਵਧੀਆ ਕੰਮ ਕੀਤਾ ਹੈ। ਮੌਕੇ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਜਿਵੇਂ ਕਿ ਇੱਕ ਪਾਸੇ ਗੁਰਦੁਆਰਾ ਸਾਹਿਬ ਅਤੇ ਦੂਜੇ ਪਾਸੇ ਰਿਹਾਇਸ਼ੀ ਇਲਾਕਾ ਹੈ, ਅੱਗ ਨੂੰ ਚਾਰੇ ਪਾਸੇ ਤੋਂ ਰੋਕ ਦਿੱਤਾ ਗਿਆ। ਉਹ ਖੁਦ ਮੌਕੇ 'ਤੇ ਪਹੁੰਚੇ। ਦੋ ਘੰਟਿਆਂ ਵਿੱਚ 80 ਫੀਸਦੀ ਅੱਗ ’ਤੇ ਕਾਬੂ ਪਾ ਲਿਆ ਗਿਆ। ਜਿੱਥੋਂ ਤੱਕ ਯੰਤਰਾਂ ਅਤੇ ਮਸ਼ੀਨਰੀ ਦਾ ਸਬੰਧ ਹੈ, ਜੇਕਰ ਕਿਤੇ ਕੋਈ ਕਮੀ ਹੈ ਤਾਂ ਉਹ ਦੂਰ ਕੀਤੀ ਜਾਵੇਗੀ। ਵਿਧਾਇਕ ਨੇ ਕਿਹਾ ਕਿ ਕੜਾਕੇ ਦੀ ਗਰਮੀ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਲੋਕਾਂ ਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.