ਅੰਮ੍ਰਿਤਸਰ : ਲੋਕ ਸਭਾ ਚੋਣਾਂ ਦਾ ਸਮਾਂ ਆਉਂਦੇ ਹੀ ਸਿਆਸੀ ਪਾਰਟੀਆਂ ਵਿਚ ਹਰ ਸਾਲ ਦੀ ਤਰ੍ਹਾਂ ਦਲ ਬਦਲੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਇਹਨਾਂ ਵੀ ਤਾਜ਼ਾ ਨਾਮ ਜੁੜਿਆ ਹੈ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ 'ਚ ਬਿਕਰਮ ਸਿੰਘ ਮਜੀਠੀਆ ਦੇ ਨਾਲ ਸੱਜੀ ਬਾਂਹ ਬਣ ਕੇ ਪਿਛਲੇ 20 ਸਾਲ ਤੋਂ ਜੁੜੇ ਰਹੇ ਤਲਬੀਰ ਸਿੰਘ ਗਿੱਲ ਦਾ। ਜਿੰਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕੀਤੀ। ਇਸ ਤੋਂ ਬਾਅਦ ਅੱਜ ਬਾਅਦ ਪੱਤਰਕਾਰਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਤੋਂ ਹੀ ਦੁਖੀ ਹੋ ਕੇ ਪਾਰਟੀ ਛੱਡੀ ਹੈ। ਕੈਬਨਿਟ ਮੰਤਰੀ ਤੇ ਅੰਮ੍ਰਿਤਸਰ ਤੋਂ 'ਆਪ' ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਪੱਤਰਕਾਰਾਂ ਨਾਲ ਸਾਂਝੇ ਤੌਰ 'ਤੇ ਗੱਲਬਾਤ ਕਰਦਿਆਂ ਗਿੱਲ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਅਕਾਲੀ ਦਲ 'ਚ ਵੱਧ-ਚੜ੍ਹ ਕੇ ਸੇਵਾਵਾਂ ਦਿੱਤੀਆਂ ਹਨ, ਉਸੇ ਤਰ੍ਹਾਂ ਆਮ ਆਦਮੀ ਪਾਰਟੀ 'ਚ ਵੀ ਸੇਵਾਵਾਂ ਨਿਭਾਉਣਗੇ।
'ਬਿਕਰਮ ਮਜੀਠੀਆ ਤੋਂ ਦੁਖੀ ਹੋ ਕੇ ਲਿਆ ਫੈਸਲਾ' : ਪਾਰਟੀ ਛੱਡਣ ਦਾ ਕਾਰਨ ਉਨ੍ਹਾਂ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਜਿਨਾਂ ਦੇ ਨਾਲ ਉਨ੍ਹਾਂ ਨੇ ਸੱਜੀ ਬਾਂਹ ਬਣ ਕੇ ਲੰਮਾ ਸਮਾਂ ਕੰਮ ਕੀਤਾ ਅੱਜ ਉਹੀ ਉਨ੍ਹਾਂ ਨੂੰ ਨੀਵਾਂ ਦਿਖਾਉਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੀ ਡਿਊਟੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਨਾਲ ਲਗਾਈ ਸੀ। ਉਨ੍ਹਾਂ ਅਕਾਲੀ ਦਲ ਦੇ ਸਿਪਾਹੀ ਬਣ ਕੇ ਅਨਿਲ ਜੋਸ਼ੀ ਦੀ ਹੱਕ ਵਿੱਚ ਭਾਵੇਂ ਮੀਟਿੰਗਾਂ ਕਰਾਈਆਂ, ਪਰ ਉਨ੍ਹਾਂ ਦਾ ਨਾ ਤਾਂ ਅਨਿਲ ਜੋਸ਼ੀ ਨੇ ਸਾਥ ਦਿੱਤਾ ਤੇ ਨਾ ਹੀ ਬਿਕਰਮ ਸਿੰਘ ਮਜੀਠੀਆ ਨੇ ਸਾਥ ਦਿੱਤਾ। ਜਿੱਥੇ ਬਿਕਰਮ ਸਿੰਘ ਮਜੀਠੀਆ ਉਨ੍ਹਾਂ ਦਾ ਫੋਨ ਨਹੀਂ ਚੁੱਕਦੇ, ਉਥੇ ਹੀ ਅਨਿਲ ਜੋਸ਼ੀ ਵੀ ਉਨ੍ਹਾਂ ਦਾ ਫੋਨ ਚੁੱਕਣਾ ਮੁਨਾਸਬ ਨਹੀਂ ਸੀ ਸਮਝਦੇ ਜਿਸ ਕਰਕੇ ਜਿੱਥੇ ਹਲਕਾ ਦੱਖਣੀ ਵਿੱਚ ਇੰਚਾਰਜ ਵੱਜੋਂ ਉਹ ਕੰਮ ਕਰ ਰਹੇ ਸਨ, ਉਥੇ ਅੱਜ ਬਿਕਰਮ ਸਿੰਘ ਮਜੀਠੀਆ ਨੂੰ ਉਤਰਨਾ ਪੈ ਰਿਹਾ ਹੈ।
'ਮਜੀਠੀਆ ਨੇ ਕੋਈ ਨਾਲ ਨਹੀਂ ਖੜ੍ਹਾ ਹੋਣ ਦਿੱਤਾ' : ਉਹਨਾਂ ਕਿਹਾ ਕਿ ਪਹਿਲਾਂ ਮੈਂ ਸੋਚਿਆ ਸੀ ਬੀਜੇਪੀ 'ਚ ਜਾਣ 'ਚ ਪਰ BJP ਦਾ ਰਵਈਆ ਸਹੀ ਨਹੀਂ ਲੱਗਾ ਤੇ ਕਾਂਗਰਸ ਪਾਰਟੀ ਵਿੱਚ ਸਾਡਾ ਪਰਿਵਾਰ ਕਦੇ ਨਹੀਂ ਜਾਵੇਗਾ। ਮੈਂ ਇਮਾਨਦਾਰ ਪਾਰਟੀ ਵੇਖ ਕੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆ ਹਾਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਜੇਕਰ ਮੇਰੇ ਨਾਲ ਕੋਈ ਬੰਦਾ ਖੜਾ ਹੁੰਦਾ ਸੀ ਤੇ ਉਸ ਨੂੰ ਮਜੀਠੀਆ ਵੱਲੋਂ ਤੋੜਿਆ ਜਾਂਦਾ ਸੀ। ਹੁਣ ਉਹ ਕਹਾਣੀ ਹੀ ਮੁੱਕ ਗਈ ਹੈ। ਹੁਣ ਉਹੀ ਬੰਦੇ ਰਹਿ ਗਏ ਹਨ ਜਿਹੜੇ ਮਜੀਠੀਆ ਜਿੰਦਾਬਾਦ ਮਜੀਠੀਆ ਜਿੰਦਾਬਾਦ ਕਰਦੇ ਹਨ ਫੇਸਬੁੱਕ ਉੱਤੇ ਕੰਮ ਕਰਨ ਵਾਲਾ ਕੋਈ ਵੀ ਬੰਦਾ ਸਰਦਾਰ ਵਿਕਰਮ ਮਜੀਠੀਆ ਦੇ ਨਾਲ ਨਹੀਂ ਰਵੇਗਾ।
- ਸੁਨੀਲ ਜਾਖੜ ਦਾ ਮੂਸੇਵਾਲਾ ਨੂੰ ਲੈਕੇ ਸੀਐੱਮ ਮਾਨ ਉੱਤੇ ਤੰਜ, ਕਿਹਾ- ਕਤਲ ਲਈ ਸੀਐੱਮ ਸਾਬ੍ਹ ਦੀ ਪੋਸਟ ਵੀ ਜ਼ਿੰਮੇਵਾਰ - JAKHAR TARGETS CM Mann
- ਭਾਜਪਾ ਉਮੀਦਵਾਰ ਦਾ ਵੱਡਾ ਦਾਅਵਾ, ਪੰਜਾਬ ਨੂੰ ਨਸ਼ਾ ਮੁਕਤ ਸਿਰਫ਼ ਭਾਜਪਾ ਸਰਕਾਰ ਹੀ ਕਰ ਸਕਦੀ ਹੈ: ਪਰਮਪਾਲ ਕੌਰ ਸਿੱਧੂ - Parampal Kaur Sidhu big statement
- ਸਾਬਕਾ ਸੀਐੱਮ ਚਰਨਜੀਤ ਚੰਨੀ ਨੇ ਸੰਤ ਸੀਚੇਵਾਲ ਨਾਲ ਕੀਤੀ ਮੁਲਾਕਾਤ, ਵਾਤਾਵਰਣ ਦੇ ਮੁੱਦੇ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨ ਦਾ ਲਿਆ ਅਹਿਦ
'ਧਾਲੀਵਾਲ ਨੇ ਕਿਹਾ ਸਾਥੀਆਂ ਨੂੰ ਦਿਆਂਗੇ ਸਤਿਕਾਰ': ਗਿੱਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਿੱਥੇ ਕੁਲਦੀਪ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਵਿੱਚ ਉਹ ਸਾਥ ਨਿਭਾਉਣਗੇ ਉੱਥੇ ਹੀ ਵੱਡੇ ਪੱਧਰ 'ਤੇ ਉਨ੍ਹਾਂ ਦੇ ਨਾਲ ਜੁੜੇ ਹੋਏ ਸਾਥੀ ਇਸ ਚੋਣ ਮੁਹਿੰਮ ਵਿੱਚ ਉਤਰਨਗੇ। ਕੁਲਦੀਪ ਸਿੰਘ ਧਾਰੀਵਾਲ ਨੇ ਕਿਹਾ ਕਿ ਤਲਬੀਰ ਸਿੰਘ ਗਿੱਲ ਇੱਕ ਵਧੀਆ, ਇਮਾਨਦਾਰ ਤੇ ਜੁਝਾਰੂ ਵਰਕਰ ਤੇ ਆਗੂ ਹਨ। ਤਲਬੀਰ ਗਿੱਲ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਮਾਝੇ 'ਚ ਵੱਡਾ ਲਾਭ ਮਿਲੇਗਾ।