ਲੁਧਿਆਣਾ: ਦੇਸ਼ ਭਰ ਦੇ ਵਿੱਚ ਇਸ ਵਾਰ ਸਵਾਈਨ ਫਲੂ ਦੀ ਬਿਮਾਰੀ ਨੇ ਕਹਿਰ ਮਚਾਇਆ ਹੈ ਹਾਲਾਂਕਿ ਇਹ ਬਿਮਾਰੀ ਸਮੇਂ ਤੋਂ ਪਹਿਲਾਂ ਆਉਣ ਕਰਕੇ ਜੁਲਾਈ 2024 ਤੱਕ ਸਰਕਾਰੀ ਆਂਕੜੀਆਂ ਮੁਤਾਬਕ 150 ਤੋਂ ਵੱਧ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਪੰਜਾਬ ਦੇ ਵਿੱਚ ਵੀ ਲਗਾਤਾਰ ਸਵਾਈਨ ਫਲੂ ਦੇ ਆਂਕੜੇ ਵੱਧ ਰਹੇ ਹਨ ਜਿਸ ਨੂੰ ਲੈ ਕੇ ਸਿਹਤ ਮੰਤਰੀ ਵੱਲੋਂ ਬੀਤੇ ਦਿਨੀ ਪ੍ਰੈੱਸ ਕਾਨਫਰੰਸ ਕਰਕੇ ਐਡਵਾਈਜਰੀ ਵੀ ਜਾਰੀ ਕੀਤੀ ਗਈ ਹੈ।
ਇਹ ਫਲੂ ਜਾਨਲੇਵਾ
ਇਸ ਨੂੰ ਲੈ ਕੇ ਇਸੇ ਮਹਿਕਮਾ ਜਿੱਥੇ ਚੌਕਸ ਹੈ, ਉੱਥੇ ਹੀ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਐਚ ਵਨ ਐਨ 1 ਨਾਂ ਦਾ ਇਹ ਫਲੂ ਜਾਨਲੇਵਾ ਹੈ ਅਤੇ ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਹੋਵੇ ਤਾਂ ਇਹ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਇਸ ਬਿਮਾਰੀ ਦੇ ਲੱਛਣ ਆਮ ਬਿਮਾਰੀਆਂ ਵਰਗੇ ਹਨ ਅਤੇ ਸੰਘਣੇ ਸ਼ਹਿਰਾਂ ਦੇ ਵਿੱਚ ਇਹ ਬਿਮਾਰੀ ਤੇਜ਼ੀ ਨਾਲ ਫੈਲਦੀ ਹੈ ਜਿਸ ਕਰਕੇ ਇਸ ਤੋਂ ਬਚਣ ਦੀ ਲੋੜ ਹੈ।
ਸਮੇਂ ਤੋਂ ਪਹਿਲਾਂ ਇਸ ਬਿਮਾਰੀ ਨੇ ਦਿੱਤੀ ਦਸਤਕ
ਆਈ.ਐਮ.ਏ. ਦੇ ਸਾਬਕਾ ਪ੍ਰਧਾਨ ਅਤੇ ਮੈਡੀਸਨ ਮਾਹਿਰ ਸਪੈਸ਼ਲਿਸਟ ਡਾਕਟਰ ਗੌਰਵ ਸਚਦੇਵਾ ਦੇ ਮੁਤਾਬਿਕ ਸਵਾਇਨ ਫਲੂ ਇੱਕ ਤਰ੍ਹਾਂ ਦਾ ਵਾਇਰਸ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਸ਼ੁਰੂਆਤ ਸੂਰ ਹੋਈ ਸੀ। ਇਹ ਬਹੁਤ ਪੁਰਾਣਾ ਵਾਇਰਸ ਦਾ ਰੂਪ ਹੈ। ਜ਼ਿਆਦਾਤਰ ਜਦੋਂ ਸਰਦੀ ਆਉਣ ਵਾਲੀ ਹੁੰਦੀ ਹੈ ਉਦੋਂ ਇਹ ਵਾਇਰਸ ਐਕਟਿਵ ਹੋ ਜਾਂਦਾ ਹੈ, ਪਰ ਇਸ ਵਾਰ ਬਾਰਿਸ਼ ਲੇਟ ਹੋਣ ਕਰਕੇ ਮੌਸਮ ਦੇ ਵਿੱਚ ਨਮੀ ਜ਼ਿਆਦਾ ਹੋ ਗਈ ਅਤੇ ਪਹਿਲਾਂ ਹੀ ਇਸ ਬਿਮਾਰੀ ਨੇ ਦਸਤਕ ਦੇ ਦਿੱਤੀ। ਪੂਰੇ ਹਿੰਦੁਸਤਾਨ ਦੇ ਵਿੱਚ ਇਸ ਦੇ ਕਾਫੀ ਘਾਤਕ ਨਤੀਜੇ ਸਾਹਮਣੇ ਆਏ ਹਨ।
ਡਾਕਟਰ ਸਚਦੇਵਾ ਨੇ ਦੱਸਿਆ ਕਿ ਹੁਣ ਤੱਕ ਕਈ ਮੌਤਾਂ ਇਸ ਬਿਮਾਰੀ ਦੇ ਨਾਲ ਹੋ ਚੁੱਕੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਇੱਕ ਤਰ੍ਹਾਂ ਦਾ ਫਲੂਐਜਾ ਵਾਇਰਸ ਹੀ ਹੈ ਜੋ ਕਿ ਆਪਣਾ ਰੂਪ ਹਰ ਸਾਲ ਬਦਲ ਲੈਂਦਾ ਹੈ ਇਸ ਕਰਕੇ ਇਸ 'ਤੇ ਦਵਾਈਆਂ ਵੀ ਕਾਫੀ ਸੋਚ ਸਮਝ ਕੇ ਲੈਣੀ ਪੈਂਦੀਆਂ ਹਨ।
ਸਵਾਈਨ ਫਲੂ ਦੇ ਲੱਛਣ
ਸਵਾਈਨ ਫਲੂ ਦੇ ਲੱਛਣ ਵੀ ਆਮ ਫਲੂ ਵਰਗੇ ਹੀ ਹਨ ਜਿਸ ਤਰ੍ਹਾਂ ਕਰੋਨਾ ਵਾਇਰਸ ਦੇ ਵਿੱਚ ਤੇਜ਼ ਬੁਖਾਰ ਸਿਰ ਦਰਦ ਸਾਹ ਲੈਣ ਦੇ ਵਿੱਚ ਤਕਲੀਫ ਆਦਿ ਵਰਗੇ ਲੱਛਣ ਆਉਂਦੇ ਸਨ। ਇਸੇ ਤਰ੍ਹਾਂ ਸਵਾਈਨ ਫਲੂ ਦੇ ਵਿੱਚ ਵੀ ਅਜਿਹੀ ਹੀ ਲੱਛਣ ਆਉਂਦੇ ਹਨ। ਖਾਸ ਕਰਕੇ ਛੋਟੇ ਬੱਚੇ ਜਿਨਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਜਾਂ ਫਿਰ ਗਰਭਵਤੀ ਮਹਿਲਾਵਾਂ ਬਜ਼ੁਰਗਾਂ ਨੂੰ ਇਹ ਬਿਮਾਰੀ ਜਿਆਦਾ ਜਲਦੀ ਹੁੰਦੀ ਹੈ। ਉਨ੍ਹਾਂ ਨੂੰ ਇਸ ਗੱਲ ਦਾ ਜਿਆਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ।
ਅਲਰਟ ਰਹਿਣ ਦੀ ਲੋੜ
ਡਾਕਟਰ ਸਚਦੇਵਾ ਨੇ ਦੱਸਿਆ ਕਿ ਇਸ ਬਿਮਾਰੀ ਦੇ ਨਾਲ ਬੁਖਾਰ ਚੜਨਾ, ਕਾਂਬਾ ਛਿੜਨਾ, ਪੂਰੇ ਸਰੀਰ ਦੇ ਵਿੱਚ ਦਰਦ ਹੋਣਾ, ਖਾਸ ਕਰਕੇ ਸਾਂਹ ਲੈਣ ਵਿੱਚ ਤਕਲੀਫ ਹੋਣਾ ਅਤੇ ਸਰੀਰ ਪੂਰੀ ਤਰ੍ਹਾਂ ਟੁੱਟ ਜਾਣਾ ਆਦਿ ਵਰਗੇ ਲੱਛਣ ਆਮ ਹੁੰਦੇ ਹਨ, ਜਿਨਾਂ ਤੋਂ ਸਤਰਕ ਰਹਿਣ ਦੀ ਲੋੜ ਹੈ। ਜੇਕਰ ਕਿਸੇ ਤਰ੍ਹਾਂ ਦਾ ਵੀ ਅਜਿਹੇ ਲੱਛਣ ਜਿਆਦਾ ਆ ਰਹੇ ਹਨ ਤਾਂ ਤੁਰੰਤ ਡਾਕਟਰ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਮੇਂ ਸਿਰ ਇਲਾਜ ਹੋਣਾ ਚਾਹੀਦਾ ਹੈ ਜੇਕਰ ਨਾ ਹੋਵੇ ਤਾਂ ਮੌਤ ਵੀ ਹੋ ਸਕਦੀ ਹੈ।
ਸਵਾਈਨ ਫਲੂ ਦਾ ਇਲਾਜ
ਸਵਾਈਨ ਫਲੂ ਦਾ ਇਲਾਜ ਵੀ ਆਮ ਫਲੂ ਵਰਗਾ ਹੀ ਹੈ। ਡਾਕਟਰ ਸਚਦੇਵਾ ਨੇ ਦੱਸਿਆ ਕਿ ਇਸ ਵਿੱਚ ਬੁਖਾਰ ਚੜਨ ਤੇ ਪੈਰਾਸਿਟਾ ਮੋਲ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਹੁਣ ਇਸ ਦੇ ਟੀਕਾਕਰਨ ਵੀ ਸਰਕਾਰ ਵੱਲੋਂ ਲਾਜ਼ਮੀ ਕਰ ਦਿੱਤਾ ਗਿਆ ਹੈ ਖਾਸ ਕਰਕੇ ਛੋਟੇ ਬੱਚਿਆਂ ਨੂੰ ਇਸ ਦਾ ਟੀਕਾ ਲਗਾਇਆ ਜਾਂਦਾ। ਉਨ੍ਹਾਂ ਇਹ ਵੀ ਦੱਸਿਆ ਕਿ ਹਰ ਸਾਲ ਹੀ ਇਸ ਵਾਇਰਸ ਦਾ ਰੂਪ ਬਦਲ ਜਾਂਦਾ ਹੈ। ਇਸ ਕਰਕੇ ਹਰ ਸਾਲ ਟੀਕਾਕਰਨ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਦੂਜੇ ਤੋਂ ਫੈਲਦਾ ਹੈ, ਖਾਸ ਕਰਕੇ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਦੇ ਵਿੱਚ ਇਹ ਤੇਜ਼ੀ ਨਾਲ ਫੈਲਦਾ ਹੈ। ਇਸ ਕਰਕੇ ਮਾਸਕ ਪਬਲਿਕ ਥਾਵਾਂ 'ਤੇ ਲਗਾਉਣਾ ਜਰੂਰੀ ਹੈ।