ETV Bharat / state

ਬੀਐੱਸਐੱਫ ਦੀ ਵਰਦੀ 'ਚ ਵਾਇਰਲ ਹੋਏ ਸ਼ੱਕੀ ਨਿਕਲੇ BSF ਦੇ ਜਵਾਨ, ਡੀਜੀਪੀ ਲਾਅ ਐਂਡ ਆਰਡਰ ਨੇ ਕੀਤੀ ਪੁਸ਼ਟੀ - Suspects turned out BSF jawans

Suspects In Pathankot Update: ਪੰਜਾਬ ਪੁਲਿਸ ਦੇ ਡੀਜੀਪੀ ਲਾਅ ਐਂਡ ਆਰਡਰ ਨੇ ਪਠਾਨਕੋਟ ਦੇ ਨੰਗਲਪੁਰ ਵਿੱਚ ਬੀਐਸਐਫ ਦੀ ਵਰਦੀ ਵਿੱਚ ਸ਼ੱਕੀ ਵਿਅਕਤੀਆਂ ਦੀ ਫੋਟੋ ਵਾਇਰਲ ਹੋਣ ਦੀ ਪੁਸ਼ਟੀ ਕੀਤੀ ਹੈ ਉਨ੍ਹਾਂ ਆਖਿਆ ਕਿ ਉਹ ਸ਼ੱਕੀ ਜਵਾਨ ਬੀਐਸਐਫ ਦੇ ਸਨ ਅਤੇ ਉਹ ਛੁੱਟੀ 'ਤੇ ਗਏ ਸਨ।

SUSPECTS VIRAL IN PATHANKO
ਬੀਐੱਸਐੱਫ ਦੀ ਵਰਦੀ 'ਚ ਵਾਇਰਲ ਹੋਏ ਸ਼ੱਕੀ ਨਿਕਲੇ BSF ਦੇ ਜਵਾਨ (ਈਟੀਵੀ ਭਾਰਤ ਪੰਜਾਬ( ਰਿਪੋਟਰ ਪਠਾਨਕੋਟ))
author img

By ETV Bharat Punjabi Team

Published : Jul 3, 2024, 7:08 PM IST

ਅਰਪਿਤ ਸ਼ੁਕਲਾ, ਡੀਜੀਪੀ,ਲਾਅ ਐਂਡ ਆਰਡਰ (ਈਟੀਵੀ ਭਾਰਤ ਪੰਜਾਬ( ਰਿਪੋਟਰ ਪਠਾਨਕੋਟ))

ਪਠਾਨਕੋਟ : ਜ਼ਿਲ੍ਹਾ ਪਠਾਨਕੋਟ ਦੇ ਨੰਗਲਪੁਰ ਵਿੱਚ ਬੀਐਸਐਫ ਦੀ ਵਰਦੀ ਪਹਿਨੇ ਸ਼ੱਕੀ ਵਿਅਕਤੀਆਂ ਦੀ ਫੋਟੋ ਵਾਇਰਲ ਹੋਣ ਕਾਰਨ ਪੁਲਿਸ ਹਰਕਤ ਵਿੱਚ ਆ ਗਈ ਅਤੇ ਇਨ੍ਹਾਂ ਵਿਅਕਤੀਆਂ ਦੀ ਪਛਾਣ ਕਰਨ ਲਈ ਬੀਐਸਐਫ ਨਾਲ ਸੰਪਰਕ ਕੀਤਾ ਗਿਆ। ਇਸ ਤੋਂ ਬਾਅਦ ਹੁਣ ਉਨ੍ਹਾਂ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਜੋ ਫੋਟੋ ਵਾਇਰਲ ਹੋ ਰਹੀ ਹੈ, ਉਹ ਬੀਐਸਐਫ ਜਵਾਨ ਦੀ ਹੈ ਜੋ ਛੁੱਟੀ 'ਤੇ ਗਏ ਸਨ, ਇਸ ਦੀ ਪੁਸ਼ਟੀ ਡੀਜੀਪੀ ਲਾਅ ਐਂਡ ਆਰਡਰ ਨੇ ਕੀਤੀ ਹੈ। ਪੰਜਾਬ ਪੁਲਿਸ ਦੇ ਡੀਜੀਪੀ ਲਾਅ ਐਂਡ ਆਰਡਰ ਪਠਾਨਕੋਟ ਪਹੁੰਚੇ ਜਿੱਥੇ ਉਨ੍ਹਾਂ ਦੱਸਿਆ ਕਿ ਇਹ ਬੀਐਸਐਫ ਦੇ ਜਵਾਨ ਹਨ ਜੋ ਛੁੱਟੀ 'ਤੇ ਗਏ ਸਨ ਅਤੇ ਵਾਪਸ ਆ ਰਹੇ ਸਨ।

ਸੂਬਿਆਂ ਲਈ ਐਂਟਰੀ ਪੁਆਇੰਟ: ਜੇਕਰ ਗੱਲ ਅਮਰਨਾਥ ਯਾਤਰਾ ਦੀ ਕਰੀਏ ਤਾਂ ਜਿਲ੍ਹਾ ਪਠਾਨਕੋਟ ਦੇਸ਼ ਦੇ ਵੱਖੋ-ਵੱਖ ਸੂਬਿਆਂ ਲਈ ਐਂਟਰੀ ਪੁਆਇੰਟ ਦਾ ਕੰਮ ਕਰਦਾ ਹੈ ਅਤੇ ਪਠਾਨਕੋਟ ਜਿਲ੍ਹੇ ਦੇ ਵਿਚੋਂ ਹੁੰਦੇ ਹੋਏ ਯਾਤਰਾ ਜੰਮੂ ਕਸ਼ਮੀਰ ਵਿੱਚ ਦਾਖਲ ਹੁੰਦੀ ਹੈ। ਜਿਸ ਦੇ ਚਲਦੇ ਅੱਜ ਪੰਜਾਬ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਸਮੇਤ ਅਲੱਗ-ਅਲੱਗ ਸੁਰੱਖਿਆ ਏਜੰਸੀਆਂ ਦੀ ਵਿਸ਼ੇਸ਼ ਬੈਠਕ ਵੀ ਹੋਈ। ਜਿਸ ਵਿੱਚ ਵਿਸ਼ੇਸ਼ ਤੋਰ ਉੱਤੇ ਡੀਜੀਪੀ ਲਾ ਐਂਡ ਆਰਡਰ ਅਰਪਿਤ ਸ਼ੁਕਲਾ ਪੁੱਜੇ ਅਤੇ ਉਨ੍ਹਾਂ ਨੇ ਸੁਰੱਖਿਆ ਦੇ ਵੱਖ ਵੱਖ ਮੁਦਿਆਂ ਉੱਤੇ ਚਰਚਾ ਕੀਤੀ।

ਸ਼ੱਕੀ ਲੋਕ ਸੁਰੱਖਿਆ ਲਈ ਖਤਰਾ: ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡੀਜੀਪੀ ਲਾਅ ਐਂਡ ਆਰਡਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹੇ ਦੇ ਵਿੱਚ ਵੇਖੇ ਜਾ ਰਹੇ ਸ਼ੱਕੀ ਲੋਕ ਸੁਰੱਖਿਆ ਲਈ ਖਤਰਾ ਹਨ। ਅਮਰਨਾਥ ਯਾਤਰਾ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਦੇ ਲਈ ਅੱਜ ਸਾਰੀਆਂ ਹੀ ਸੁਰੱਖਿਆ ਏਜੰਸੀਆਂ ਦੇ ਨਾਲ ਬੈਠਕ ਕੀਤੀ ਗਈ ਹੈ। ਜਿਸ ਦੇ ਵਿੱਚ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਾਮਿਲ ਸਨ। ਉਹਨਾਂ ਦੱਸਿਆ ਕਿ ਇਸ ਮੌਕੇ ਹਰ ਪਹਿਲੂ ਉੱਤੇ ਬਰੀਕੀ ਨਾਲ ਗੱਲ ਕੀਤੀ ਗਈ ਹੈ ਅਤੇ ਜਿੱਥੇ ਸੁਰੱਖਿਆ ਵਧਾਉਣ ਦੀ ਜਰੂਰਤ ਹੈ, ਉੱਥੇ ਸੁਰੱਖਿਆ ਵੀ ਵਧਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਵੱਲੋਂ ਲਗਾਤਾਰ ਘੁਸਪੈਠੀ ਕਰਵਾਈ ਕੀਤੀ ਜਾ ਰਹੀ ਹੈ। ਉਸ ਨੂੰ ਵੇਖਦੇ ਹੋਏ ਸਾਡੇ ਵੱਲੋਂ ਨਾਕਿਆਂ ਦੇ ਉੱਤੇ ਫੋਰਸ ਵਧਾਈ ਗਈ ਹੈ ਤਾਂ ਜੋ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਨੂੰ ਰੋਕਿਆ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.