ਮਾਨਸਾ: ਬੀਤੇ ਦਿਨੀਂ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਗਈ ਯੂਥ ਲਾਇਬ੍ਰੇਰੀ ਦਾ ਵਿਦਿਆਰਥੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀਆਂ ਨੇ ਕਿਹਾ ਕਿ ਜਿਲ੍ਹਾ ਲਾਇਬ੍ਰੇਰੀ ਵਿੱਚ ਉਹਨਾਂ ਤੋ ਮਹਿਜ 100 ਰੁਪਏ ਸਾਲ ਦੇ ਲਏ ਜਾਂਦੇ ਸਨ ਪਰ ਯੂਥ ਲਾਈਬ੍ਰੇਰੀ ਦੇ ਵਿੱਚ 500 ਰੁਪਏ ਰਜਿਸਟਰੇਸ਼ਨ ਫੀਸ ਅਤੇ 300 ਰੁਪਏ ਮਹੀਨੇ ਦੀ ਫੀਸ ਰੱਖੀ ਗਈ ਹੈ। ਜਿਸ ਕਾਰਨ ਉਨ੍ਹਾਂ ਜਿਲ੍ਹਾ ਲਾਇਬ੍ਰੇਰੀ ਨੂੰ ਚਾਲੂ ਰੱਖਣ ਦੀ ਮੰਗ ਕੀਤੀ ਹੈ।
ਲਾਈਬ੍ਰੇਰੀ ਦੀ ਫੀਸ 'ਚ ਵਾਧੇ ਦਾ ਵਿਰੋਧ
ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਹਨਾਂ ਦਾਅਵਿਆਂ ਦੀ ਫੂਕ ਮਾਨਸਾ ਦੇ ਵਿੱਚ ਨਿਕਲਦੀ ਦਿਖਾਈ ਦੇ ਰਹੀ ਹੈ। ਜਦੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਲ੍ਹਾ ਲਾਈਬ੍ਰੇਰੀ ਦੀ ਜਗ੍ਹਾ ਯੂਥ ਲਾਇਬਰੇਰੀ ਸਥਾਪਿਤ ਕਰਕੇ ਵਿਦਿਆਰਥੀਆਂ ਤੋਂ ਜ਼ਿਆਦਾ ਫੀਸ ਵਸੂਲੀ ਜਾ ਰਹੀ ਹੈ। ਜਿਸ ਦਾ ਵਿਦਿਆਰਥੀਆਂ ਵੱਲੋਂ ਆਈਸਾ ਦੇ ਬੈਨਰ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਵਿਰੋਧ ਜਾਹਿਰ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਕਿਹਾ ਕਿ ਸਿੱਖਿਆ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਅਤੇ ਉਹ ਆਪਣੀ ਜ਼ਿਲ੍ਹਾ ਲਾਇਬ੍ਰੇਰੀ ਨੂੰ ਬਚਾਉਣ ਦੇ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਖੰਨਾ 'ਚ ਕੇਲਿਆਂ ਪਿੱਛੇ ਹੋਈ ਮਾਮੂਲੀ ਬਹਿਸ ਨੇ ਲਿਆ ਖੁਨੀ ਰੂਪ, ਗ੍ਰਾਹਕ ਨੇ ਕੀਤਾ ਦੁਕਾਨਦਾਰ ਦਾ ਕਤਲ
ਗਰੀਬ ਵਿਧਿਆਰਥੀਆਂ ਲਈ ਹੋਈ ਮੁਸ਼ਕਿਲ
ਜ਼ਿਕਰਯੋਗ ਹੈ ਕਿ ਮਾਨਸਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਧੁਨਿਕ ਸਹੂਲਤਾਂ ਦੇ ਨਾਲ ਯੂਥ ਲਾਇਬਰੇਰੀ ਦਾ ਉਦਘਾਟਨ ਕੀਤਾ ਗਿਆ ਹੈ ਪਰ ਦੂਸਰੇ ਪਾਸੇ ਜਿਲ੍ਹਾ ਲਾਇਬ੍ਰੇਰੀ 'ਚ ਸਾਹਿਤ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਡਾਕਟਰ ਅੰਬੇਡਕਰ ਭਵਨ ਦੇ ਵਿੱਚ ਜ਼ਿਲ੍ਹਾ ਲਾਇਬਰੇਰੀ ਚੋਂ ਪੜ੍ਹਾਈ ਕਰ ਰਹੇ ਸਨ। ਜਿਸ ਲਈ ਪਹਿਲਾਂ ਉਹ ਸਾਲ ਦੀ ਫੀਸ 100 ਰੁਪਏ ਦਿੰਦੇ ਸਨ ਅਤੇ ਹੁਣ ਉਹਨਾਂ ਨਾਲ ਲੁੱਟ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹ ਗਰੀਬ ਘਰਾਂ ਦੇ ਬੱਚੇ ਹਨ ਅਤੇ ਇੰਨੀ ਫੀਸ ਨਹੀਂ ਦੇ ਸਕਦੇ। ਜਿਸ ਲਈ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਨੂੰ ਪਹਿਲਾਂ ਤੋਂ ਚੱਲ ਰਹੀ ਜਿਲ੍ਹਾ ਲਾਇਬਰੇਰੀ ਨੂੰ ਚਾਲੂ ਰੱਖਿਆ ਜਾਵੇ ਤਾਂ ਜੋ ਸਾਡੇ ਵਰਗੇ ਗਰੀਬ ਬੱਚੇ ਇਸ ਵਿੱਚ ਆਪਣੀ ਪੜ੍ਹਾਈ ਜਾਰੀ ਰੱਖ ਸਕਣ।