ਪਟਿਆਲਾ: ਕੇਂਦਰ ਸਰਕਾਰ ਵੱਲੋਂ ਸਕੂਲਾਂ ਦੇ ਬੱਚਿਆਂ ਦੇ ਲਈ ਸ਼ੁਰੂ ਕੀਤੀ ਗਈ ਇੰਸਪਾਇਰ ਮਾਨਕ ਐਵਾਰਡ ਯੋਜਨਾ ਦੇ ਤਹਿਤ ਸੂਬੇ ਭਰ ਦੇ ਵਿੱਚੋਂ ਪਹਿਲਾ ਸਥਾਨ ਸਰਕਾਰੀ ਸਕੂਲ ਦੇ ਵਿਦਿਆਰਥੀ ਰਣਵੀਰ ਨੇ ਹਾਸਿਲ ਕੀਤਾ ਹੈ ਜੋ ਕਿ ਪਟਿਆਲਾ ਦੇ ਇੱਕ ਨਿੱਕੇ ਜਿਹੇ ਪਿੰਡ ਦੇ ਹਾਈ ਸਕੂਲ ਦਾ ਵਿਦਿਆਰਥੀ ਹੈ। ਇਸ ਹੋਣਹਾਰ ਵਿਦਿਆਰਥੀ ਦੇ ਪ੍ਰੋਜੈਕਟ ਨੂੰ ਨੈਸ਼ਨਲ ਦੇ ਲਈ ਕੀਤਾ ਗਿਆ ਸਿਲੈਕਟ।
ਕਿਸਾਨਾਂ ਲਈ ਲਾਹੇਵੰਦ
ਨਿੱਕੇ ਜਿਹੇ ਪਿੰਡ ਹਾਈ ਸਕੂਲ ਖੇੜੀ ਬਰਨਾ ਵਿੱਚ ਪੜੇ ਨੌਜਵਾਨ ਵਿਦਿਆਰਥੀ ਰਣਬੀਰ ਸਿੰਘ ਦੇ ਦੁਆਰਾ ਇੱਕ ਆਈਡੀਆ ਦੇ ਉੱਪਰ ਆਪਣੇ ਅਧਿਆਪਕਾਂ ਦੀ ਮਦਦ ਦੇ ਨਾਲ ਇੱਕ ਪ੍ਰੋਜੈਕਟ ਤਿਆਰ ਕੀਤਾ ਗਿਆ ਜੋ ਕਿ ਕਿਸਾਨਾਂ ਦੀ ਮਦਦ ਦੇ ਲਈ ਬਣਾਇਆ ਗਿਆ ਹੈ। ਵਿਦਿਆਰਥੀ ਮੁਤਾਬਿਕ ਜੋ ਕਿਸਾਨ ਛੋਟੇ ਜਿਮੀਦਾਰ ਹਨ ਉਹਨਾਂ ਨੂੰ ਮੱਕੀ ਦੇ ਦਾਣੇ ਕੱਢਣ ਦੇ ਵਿੱਚ ਕਾਫੀ ਸਮੱਸਿਆਵਾਂ ਅਤੇ ਖਰਚੇ ਕਰਨੇ ਪੈਂਦੇ ਸਨ। ਉਹਨਾਂ ਦੇ ਲਈ ਇਹ ਹੱਥ ਨਾਲ ਚੱਲਣ ਵਾਲਾ ਪ੍ਰੋਜੈਕਟ ਤਿਆਰ ਕੀਤਾ ਗਿਆ ਜਿਸ ਦੀ ਕਿ ਲਾਗਤ ਕੁੱਲ 1500 ਰੁਪਏ ਹੈ।
ਲੋਕਡਾਊਨ 'ਚ ਪ੍ਰੋਜੈਕਟ ਤਿਆਰ
ਵਿਦਿਆਰਥੀ ਰਣਬੀਰ ਨੇ ਦੱਸਿਆ ਕਿ ਲੋਕਡਾਊਨ ਦੇ ਵਿੱਚ ਅਸੀਂ ਇਹ ਪ੍ਰੋਜੈਕਟ ਨੂੰ ਸਬਮਿਟ ਕਰਵਾ ਦਿੱਤਾ ਸੀ ਪਰ ਉਸ ਸਮੇਂ ਲੋਕਡਾਊਨ ਕਰਕੇ ਇਹ ਪ੍ਰੋਜੈਕਟ ਦੇ ਉੱਪਰ ਕੋਈ ਕੰਮ ਨਾ ਹੋਇਆ ਅਤੇ ਉਸ ਤੋਂ ਬਾਅਦ ਜਦੋਂ ਮੈਂ ਦਸਵੀਂ ਜਮਾਤ ਪਾਸ ਕਰਕੇ ਹੋਰ ਸਕੂਲ ਦੇ ਵਿੱਚ ਚਲਾ ਗਿਆ ਤਾਂ ਪਿੱਛੋਂ ਸਕੂਲ ਦੇ ਟੀਚਰਾਂ ਦੇ ਵੱਲੋਂ ਮੈਨੂੰ ਕਾਲ ਆਈ ਕਿ ਆਪਣਾ ਬਣਾਇਆ ਪ੍ਰੋਜੈਕਟ ਪਾਸ ਹੋ ਗਿਆ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਮੈਂ ਦੁਬਾਰਾ ਤੋਂ ਇਸ ਪ੍ਰੋਜੈਕਟ ਦੇ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹ ਪ੍ਰੋਜੈਕਟ ਦੁਨੀਆਂ ਦੇ ਵਿੱਚ ਪਹਿਲਾ ਪ੍ਰੋਜੈਕਟ ਹੈ ਜੋ ਕਿ ਮੈਂ ਆਪਣੇ ਟੀਚਰਾਂ ਦੀ ਮਦਦ ਦੇ ਨਾਲ ਬਣਾਇਆ।
ਅਧਿਆਪਕਾਂ ਨੇ ਦਿੱਤਾ ਸਾਥ
ਦੂਜੇ ਪਾਸੇ ਪਿੰਡ ਦੇ ਇੱਕ ਛੋਟੇ ਜਿਹੇ ਸਕੂਲ ਦੇ ਵਿੱਚ ਕਾਫੀ ਸਮੱਸਿਆਵਾਂ ਹੋਣ ਦੇ ਬਾਵਜੂਦ ਵੀ ਟੀਚਰਾਂ ਨੇ ਆਪਣੇ ਵਿਦਿਆਰਥੀ ਦਾ ਹੌਸਲਾ ਨਹੀਂ ਟੁੱਟਣ ਦਿੱਤਾ ਅਤੇ ਪੂਰੀ ਮਦਦ ਅਤੇ ਤਨ ਦੇਹੀ ਦੇ ਨਾਲ ਇਹ ਪ੍ਰੋਜੈਕਟ ਨੂੰ ਨੇਪਰੇ ਚੜਾਇਆ। ਇਸ ਪ੍ਰੋਜੈਕਟ ਦੇ ਵਿੱਚ ਮਦਦ ਕਰਨ ਵਾਲੇ ਮੈਡਮ ਗੁਰਪ੍ਰੀਤ ਅਤੇ ਸਰ ਹਰਦੀਪ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਜਦੋਂ ਬੱਚੇ ਦੇ ਦੁਆਰਾ ਇਹ ਆਈਡੀਆ ਸਾਨੂੰ ਦੱਸਿਆ ਗਿਆ ਸੀ ਤਾਂ ਅਸੀਂ ਇਸ ਪ੍ਰੋਜੈਕਟ ਦੇ ਉੱਪਰ ਕੰਮ ਕੀਤਾ ਅਤੇ ਅੱਜ ਸਾਡੇ ਮਿਹਨਤ ਦੇ ਸਦਕਾ ਇਹ ਪ੍ਰੋਜੈਕਟ ਪਾਸ ਹੋ ਗਿਆ ਹੈ।
ਸਰਕਾਰ ਨੂੰ ਅਪੀਲ
ਸਕੂਲ ਦੇ ਪ੍ਰਿੰਸੀਪਲ ਅਮਿਤ ਨੇ ਵੀ ਕਿਹਾ ਕਿ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡਾ ਵਿਦਿਆਰਥੀ ਅੱਜ ਭਾਰਤ ਦੇ ਸਕੂਲਾਂ ਦੇ ਵਿਦਿਆਰਥੀਆਂ ਦੇ ਨਾਲ ਕੰਪੀਟ ਕਰਨ ਦੇ ਲਈ ਦਿੱਲੀ ਜਾ ਰਹੇ ਹੈ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਇਸ ਸਰਕਾਰੀ ਹਾਈ ਸਕੂਲ ਖੇੜੀ ਬਰਨਾਂ ਨੂੰ ਹੋਰ ਵੀ ਅਪਗ੍ਰੇਡ ਕੀਤਾ ਜਾਵੇ ਕਿਉਂਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਇਸ ਸਕੂਲ ਨੂੰ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਜਾਵੇ ਕਿਉਂਕਿ ਪੇਂਡੂ ਇਲਾਕੇ ਦਾ ਇਹ ਕਈ ਪਿੰਡਾਂ ਦਾ ਸਕੂਲ ਹੈ ਜਿੱਥੇ ਸੈਂਕੜੇ ਬੱਚੇ ਪੜ੍ਹਨ ਦੇ ਲਈ ਆਉਂਦੇ ਹਨ ਅਤੇ ਸਕੈਂਡਰੀ ਪੜ੍ਹਾਈ ਦੇ ਲਈ ਉਹਨਾਂ ਕੋਲ ਸਾਧਨ ਨਾ ਹੋਣ ਕਰਕੇ ਉਹਨਾਂ ਨੂੰ ਪੜ੍ਹਾਈ ਛੱਡਣੀ ਪੈ ਜਾਂਦੀ ਹੈ। ਹਰ ਬੱਚਾ ਇੱਕ ਆਪਣੇ ਆਈਡੀਆ ਲੈ ਕੇ ਸਕੂਲ ਦੇ ਵਿੱਚ ਆਉਂਦਾ ਹੈ ਤੇ ਅਸੀਂ ਪੂਰੀ ਮਿਹਨਤ ਨਾਲ ਉਸਦੇ ਆਈਡੀਆ ਦੇ ਉੱਪਰ ਕੰਮ ਕਰਨ ਦੇ ਲਈ ਤਤਪਰ ਰਹਿੰਦੇ ਹਾਂ ਜੇਕਰ ਸਰਕਾਰ ਦੇ ਦੁਆਰਾ ਸਾਨੂੰ ਸਹਿਯੋਗ ਦਿੱਤਾ ਜਾਵੇ।।
- ਚੰਡੀਗੜ੍ਹ ਕੋਠੀ 'ਚ ਬਲਾਸਟ ਦਾ ਮਾਮਲਾ; ਦੋਵੇਂ ਮੁਲਜ਼ਮ ਗ੍ਰਿਫਤਾਰ, ਰਿੰਦਾ ਹੀ ਨਿਕਲਿਆ ਮਾਸਟਰਮਾਈਂਡ - Chandigarh blast case - chandigarh blast case
- ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨੂੰ ਲੈਕੇ ਪਾਰਟੀ ਲੀਡਰਾਂ 'ਚ ਖੁਸ਼ੀ ਦਾ ਮਾਹੌਲ, ਆਖੀ ਇਹ ਗੱਲ - Reaction AAP MLAs Kejriwal bail
- ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਅਦਾਲਤ ਵਿੱਚ ਕੀਤੀ ਪੇਸ਼, ਜਾਣੋਂ ਕੀ ਹੈ ਸਾਰਾ ਮਾਮਲਾ - Sidhu Moosewala Thar