ਚੰਡੀਗੜ੍ਹ: ਅੱਤ ਦੀ ਗਰਮੀ ਨਾਲ ਪਿਛਲੇ ਕਈ ਮਹੀਨਿਆਂ ਤੋਂ ਜੂਝ ਰਹੇ ਪੰਜਾਬ ਵਾਸੀਆਂ ਨੂੰ ਹੁਣ ਰਾਹਤ ਮਿਲਣ ਦੀ ਉਮੀਦ ਹੈ। ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਇਸ ਵੱਲ ਹੀ ਇਸ਼ਾਰਾ ਕਰਦੀ ਹੈ। ਦੱਸ ਦਈਏ ਐਕਸ ਉੱਤੇ ਪੋਸਟ ਸ਼ੇਅਰ ਕਰਦਿਆਂ ਚੰਡੀਗੜ੍ਹ ਮੋਸਮ ਵਿਭਾਗ ਨੇ ਸੰਗਰੂਰ , ਫਤਹਿਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ, ਮੋਗਾ, ਜਲੰਧਰ, ਕਪੂਰਥਲਾ, ਤਰਨ ਤਾਰਨ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।
ਗਰਮੀ ਤੋਂ ਰਾਹਤ ਫਸਲਾਂ ਲਈ ਵਰਦਾਨ: ਦੱਸ ਦਈਏ ਅੱਤ ਦੀ ਗਰਮੀਂ ਤੋਂ ਜਿੱਥੇ ਇਸ ਮੀਂਹ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਉੱਥੇ ਹੀ ਖੇਤੀ ਉੱਤੇ ਨਿਰਭਰ ਕਰਨ ਵਾਲੇ ਸੂਬੇ ਪੰਜਾਬ ਵਿੱਚ ਇਸ ਸਮੇਂ ਝੋਨੇ ਦੀ ਲਵਾਈ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਇਸ ਦੌਰਾਨ ਪਾਣੀ ਦਾ ਪੱਧਰ ਵੀ ਬਹੁਤ ਥੱਲੇ ਚਲਾ ਗਿਆ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਿਕ ਜੇਕਰ ਮੀਂਹ ਪੈਂਦਾ ਹੈ ਤਾਂ ਕਿਸਾਨਾਂ ਦੀਆਂ ਫਸਲਾਂ ਨੂੰ ਰਾਹਤ ਵੀ ਮਿਲੇਗੀ ਅਤੇ ਧਰਤੀ ਹੇਠਲੇ ਪਾਣੀ ਦਾ ਬਚਾਅ ਵੀ ਹੋਵੇਗਾ।
- ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਹੁਣ 24 ਘੰਟੇ ਖੁੱਲ੍ਹਣਗੀਆਂ ਦੁਕਾਨਾਂ, ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫੈਸਲਾ - Shops open 24 hours Chandigarh
- ਨਕਲੀ ਸਬ ਇੰਸਪੈਕਟਰ ਪੁਲਿਸ ਲੁਧਿਆਣਾ ਵਿੱਚ ਗ੍ਰਿਫਤਾਰ, ਮੰਡੀ 'ਚ ਲੈਂਦਾ ਸੀ ਰਿਸ਼ਵਤ - Fake Police Sub Inspector
- ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ, ਉੱਘੀਆਂ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ - late poet Surjit Patar
ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਪਿਆ ਮੀਂਹ: ਦੱਸ ਦਈਏ ਬੀਤੇ ਦਿਨ ਵੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪਿਆ। ਇਸ ਤੋਂ ਇਲਾਵਾ ਬੁੱਧਵਾਰ ਨੂੰ ਹਰਿਆਣਾ ਦੇ ਜੀਂਦ ਵਿੱਚ ਭਾਰੀ ਮੀਂਹ ਪਿਆ ਅਤੇ ਇਸ ਨੂੰ ਪ੍ਰੀ ਮਾਨਸੂਨ ਦੀ ਦਸਤਕ ਵੀ ਮੰਨਿਆ ਗਿਆ। ਜੀਂਦ ਜ਼ਿਲ੍ਹੇ ਵਿੱਚ ਔਸਤਨ 27 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜੀਂਦ ਅਤੇ ਉਚਾਨਾ ਵਿੱਚ ਸਭ ਤੋਂ ਵੱਧ 45 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਬੁੱਧਵਾਰ ਨੂੰ ਜੀਂਦ 'ਚ 45 ਮਿਲੀਮੀਟਰ, ਨਰਵਾਨਾ 'ਚ 17 ਮਿਲੀਮੀਟਰ, ਸਫੀਦੋਂ 'ਚ 15 ਮਿਲੀਮੀਟਰ, ਜੁਲਾਨਾ 'ਚ 32 ਮਿਲੀਮੀਟਰ, ਉਚਾਨਾ 'ਚ 45 ਮਿਲੀਮੀਟਰ ਅਤੇ ਅਲੇਵਾ 'ਚ 4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।