ਬਠਿੰਡਾ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਇੱਕ ਵਾਰ ਫਿਰ ਮਾਂ ਬਣ ਗਈ ਹੈ ਅਤੇ ਉਨ੍ਹਾਂ ਦੇ ਘਰ ਇੱਕ ਛੋਟਾ ਜਿਹਾ ਮਹਿਮਾਨ ਆਇਆ ਹੈ। ਸਿੱਧੂ ਮੂਸੇਵਾਲਾ ਦੀ ਮਾਂ ਨੇ ਆਈਵੀਐਫ ਤਕਨੀਕ ਰਾਹੀਂ ਪੁੱਤਰ ਨੂੰ ਜਨਮ ਦਿੱਤਾ ਹੈ। ਇਹ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇੰਸਟਾਗ੍ਰਾਮ 'ਤੇ ਦਿੱਤੀ ਅਤੇ ਆਪਣੇ ਬੇਟੇ ਦੀ ਫੋਟੋ ਸਾਂਝੀ ਕੀਤੀ। ਉਥੇ ਹੀ ਸਿੱਧੂ ਮੂਸੇਵਾਲਾ ਦੇ ਛੋਟੇ ਭਾਰ ਨੂੰ ਜਨਮ ਦੇਣ ਵਾਲੀ ਡਾਕਟਰ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਡਾਕਟਰ ਦਾ ਬਿਆਨ ਆਇਆ ਸਾਹਮਣੇ: ਸਿੱਧੂ ਮੂਸੇਵਾਲਾ ਦੀ ਮਾਤਾ ਦਾ ਇਲਾਜ ਕਰਨ ਵਾਲੇ ਡਾਕਟਰ ਰਜਨੀ ਜਿੰਦਲ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਵਾਲਾ ਦਿਨ ਹੈ। ਉਹਨਾਂ ਨੇ ਕਿਹਾ ਕਿ ਮਾਤਾ ਜੀ ਸਾਡੇ ਕੋਲ 3 ਮਹੀਨੇ ਪੂਰੇ ਹੋਣ ਤੋਂ ਬਾਅਦ ਇਲਾਜ ਲਈ ਆਏ ਸਨ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਦਾ ਇਲਾਜ ਸ਼ੁਰੂ ਕੀਤਾ। ਡਾਕਟਰ ਨੇ ਦੱਸਿਆ ਕਿ ਸਾਡੀ ਪੂਰੀ ਕੋਸ਼ਿਸ਼ ਸੀ ਕਿ ਜੱਚਾ ਤੇ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਰਹਿਣ ਤੇ ਸਾਡੀ ਇਹ ਕੋਸ਼ਿਸ਼ ਸਫ਼ਲ ਹੋਈ ਹੈ ਤੇ ਦੋਵਾਂ ਬਿਲਕੁਲ ਤੰਦਰੁਸਤ ਹਨ।
ਸਿੱਧੂ ਦਾ ਗੋਲੀਆਂ ਮਾਰਕੇ ਕੀਤਾ ਗਿਆ ਸੀ ਕਤਲ: ਸਾਲ 2022 'ਚ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਅਜਿਹੇ 'ਚ ਸਿੱਧੂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਮਾਤਾ-ਪਿਤਾ ਇਕੱਲੇ ਰਹਿ ਗਏ ਹਨ। ਸਿੱਧੂ ਮੂਸੇਵਾਲਾ ਦੇ ਕਤਲ ਲਈ ਪੂਰੀ ਯੋਜਨਾ ਬਣਾਈ ਗਈ ਸੀ।
2017 ਵਿੱਚ ਰਿਲੀਜ਼ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਪਹਿਲਾ ਗੀਤ: ਸਿੱਧੂ ਮੂਸੇਵਾਲਾ ਦਾ ਪਹਿਲਾ ਡੈਬਿਊ ਗੀਤ 2017 ਵਿੱਚ G-Wagon ਰਿਲੀਜ਼ ਹੋਇਆ ਸੀ। ਹਾਲਾਂਕਿ, ਉਨ੍ਹਾਂ ਨੂੰ 'ਸੋ ਹਾਈ' ਗੀਤ ਤੋਂ ਪ੍ਰਸਿੱਧੀ ਮਿਲੀ। 2018 ਵਿੱਚ ਉਹਨਾਂ ਦਾ ਗੀਤ PBX1 ਬਿਲਬੋਰਡ ਕੈਨੇਡੀਅਨ ਐਲਬਮਾਂ ਦੀ ਸੂਚੀ ਵਿੱਚ 66ਵੇਂ ਨੰਬਰ 'ਤੇ ਸੀ। ਇਸ ਤੋਂ ਇਲਾਵਾ ਉਸਦਾ ਗੀਤ 295 18 ਜੂਨ 2022 ਨੂੰ ਬਿਲਬੋਰਡ ਗਲੋਬਲ 200 ਵਿੱਚ 154ਵੇਂ ਰੈਂਕ 'ਤੇ ਪਹੁੰਚ ਗਿਆ।
ਕਤਲ ਤੋਂ ਬਾਅਦ ਹੁਣ ਤੱਕ 6 ਗੀਤ ਰਿਲੀਜ਼ ਹੋ ਚੁੱਕੇ ਹਨ: ਕਤਲ ਤੋਂ ਬਾਅਦ ਮੂਸੇਵਾਲਾ ਦੇ 6 ਗੀਤ ਰਿਲੀਜ਼ ਹੋ ਚੁੱਕੇ ਹਨ। ਡਰਿੱਪੀ ਗੀਤ ਤਿੰਨ ਹਫਤੇ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਜਿਸ ਨੂੰ ਸਿਰਫ ਤਿੰਨ ਹਫਤਿਆਂ 'ਚ ਕਰੀਬ 2.68 ਕਰੋੜ ਲੋਕਾਂ ਨੇ ਦੇਖਿਆ ਹੈ। ਇਸ ਤੋਂ ਪਹਿਲਾਂ ਵਾਚ-ਆਊਟ, ਚੋਰਨੀ, ਮੇਰਾ ਨਾਨ, ਵਾਰ ਅਤੇ ਐਸਵਾਈਐਲ ਰਿਲੀਜ਼ ਹੋ ਚੁੱਕੀਆਂ ਹਨ। SYL ਗੀਤ ਨੂੰ ਭਾਰਤ ਸਰਕਾਰ ਨੇ ਦੇਸ਼ ਵਿੱਚ ਬੈਨ ਕਰ ਦਿੱਤਾ ਸੀ।