ETV Bharat / state

ਸਿੱਧੂ ਕਦੇ ਵੀ ਕਿਸੇ ਜੋਤਸ਼ੀ ਕੋਲ ਨਹੀਂ ਗਿਆ, ਇਹ ਸਭ ਪਬਲਿਸਿਟੀ ਸਟੰਟ: ਬਲਕੌਰ ਸਿੰਘ - SIDHU MOOSEWALA

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਕਝ ਦਿਨ ਪਹਿਲਾਂ ਭਵਿੱਖਬਾਣੀ ਕਰਨ ਦੇ ਦਾਅਵੇ 'ਤੇ ਪਿਤਾ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਪੜ੍ਹੋ ਕੀ ਕਿਹਾ...

ਮੌਤ ਦੀ ਭਵਿੱਖਬਾਣੀ ਪਬਲਿਸਿਟੀ ਸਟੰਟ
ਮੌਤ ਦੀ ਭਵਿੱਖਬਾਣੀ ਪਬਲਿਸਿਟੀ ਸਟੰਟ (ETV BHARAT)
author img

By ETV Bharat Punjabi Team

Published : Oct 10, 2024, 5:06 PM IST

ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਇੱਕ ਨਿੱਜੀ ਚੈਨਲ 'ਤੇ ਚੱਲ ਰਹੇ ਸ਼ੋਅ ਦੌਰਾਨ ਜੋਤਸ਼ੀ ਵੱਲੋਂ ਸਿੱਧੂ ਦੀ ਮੌਤ ਤੋਂ ਪਹਿਲਾਂ ਭਵਿੱਖਬਾਣੀ ਕਰਨ ਦੇ ਦਾਅਵੇ ਕੀਤੇ ਗਏ ਹਨ। ਜਿਸ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਗੱਲ ਨੂੰ ਝੂਠ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਸਭ ਪਬਲਿਸਿਟੀ ਸਟੰਟ ਹਨ, ਇਹਨਾਂ ਗੱਲਾਂ ਦੇ ਵਿੱਚ ਕੋਈ ਵੀ ਸਚਾਈ ਨਹੀਂ ਹੈ।

ਮੌਤ ਦੀ ਭਵਿੱਖਬਾਣੀ ਪਬਲਿਸਿਟੀ ਸਟੰਟ (ETV BHARAT)

ਭਵਿੱਖਬਾਣੀ ਦੇ ਦਾਅਵੇ ਝੂਠੇ-ਬਲਕੌਰ ਸਿੰਘ

ਸਿੱਧੂ ਮੂਸੇ ਵਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਇੱਕ ਜੋਤਸ਼ੀ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਪਹਿਲਾਂ ਭਵਿੱਖਬਾਣੀ ਕਰਨ ਦੇ ਝੂਠੇ ਦਾਅਵੇ ਕਰ ਰਿਹਾ ਹੈ। ਇਸੇ ਤਰ੍ਹਾਂ ਹੀ ਸਿੱਧੂ ਮੂਸੇਵਾਲਾ 'ਤੇ ਲਿਖੀ ਗਈ ਕਿਤਾਬ ਅਤੇ ਦੋਸਤ ਵੱਲੋਂ ਕੀਤੇ ਗਏ ਖੁਲਾਸਿਆਂ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜੋ ਆਪਣੇ ਆਪ ਨੂੰ ਸਿੱਧੂ ਦੇ ਦੋਸਤ ਦੱਸ ਰਹੇ ਹਨ, ਉਹ ਪੈਸੇ ਦੀ ਖਾਤਰ ਸਭ ਕੁਝ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਅੱਜ ਤੱਕ ਸਿੱਧੂ ਦੇ ਇਨਸਾਫ ਲਈ ਕਦੇ ਵੀ ਉਹਨਾਂ ਕੋਲ ਨਹੀਂ ਪਹੁੰਚੇ।

ਸਿੱਧੂ 'ਤੇ ਲਿਖੀ ਕਿਤਾਬ ਵੀ ਦੱਸੀ ਝੂਠੀ

ਬਲਕੌਰ ਸਿੰਘ ਨੇ ਕਿਹਾ ਕਿ ਜੋ ਉਹਨਾਂ ਦੇ ਬੇਟੇ ਦਾ ਨਾਮ ਲੈ ਕੇ ਪਬਲੀਸਿਟੀ ਸਟੰਟ ਕਰ ਰਹੇ ਹਨ, ਉਹਨਾਂ ਨੂੰ ਅਦਾਲਤ ਦੇ ਵਿੱਚ ਜਲਦ ਹੀ ਖਿੱਚਾਂਗੇ। ਉਹਨਾਂ ਇਹ ਵੀ ਕਿਹਾ ਕਿ ਕਿਤਾਬ ਵਾਲੇ ਦੋਸਤ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਕਰ ਰਹੇ ਹਾਂ। ਬਲਕੌਰ ਸਿੰਘ ਨੇ ਕਿਹਾ ਕਿ ਐਤਵਾਰ ਨੂੰ ਜਦੋਂ ਉਹ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਸੰਬੋਧਨ ਕਰਦੇ ਹੁੰਦੇ ਸਨ ਤਾਂ ਉਸ ਸਮੇਂ ਵੀ ਉਨ੍ਹਾਂ ਬਿਆਨਾਂ ਨੂੰ ਤੋੜ-ਮਰੋੜ ਕੇ ਪਹਿਲਾਂ ਵੀ ਇੱਕ ਵਿਅਕਤੀ ਨੇ ਕਿਤਾਬ ਲਿਖੀ ਸੀ। ਇਸ ਲਈ ਉਹ ਹੁਣ ਇਸ ਬਾਰੇ ਪਬਲਿਕ ਵਿੱਚ ਕੁਝ ਵੀ ਨਹੀਂ ਕਹਿੰਦੇ।

'ਲੋਕ ਪੈਸੇ ਲਈ ਸਿੱਧੂ ਨੂੰ ਵੇਚ ਰਹੇ'

ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਾਨੂੰ ਸਾਡੇ ਪੁੱਤ ਬਾਰੇ ਸਭ ਕੁੱਝ ਜਾਣਕਾਰੀ ਹੈ। ਉਹਨਾਂ ਕਿਹਾ ਕਿ ਬੇਟੇ ਨੇ ਮੌਤ ਤੋਂ ਪਹਿਲਾਂ ਅੱਠ ਦਸ ਪੌਡਕਾਸਟ ਅਤੇ ਇੰਟਰਵਿਊ ਵੀ ਦਿੱਤੇ ਸਨ, ਜਿਸ ਵਿੱਚ ਉਸ ਨੇ ਆਪਣੀ ਸਾਰੀ ਸੋਚ ਦਾ ਖੁਲਾਸਾ ਕੀਤਾ ਹੋਇਆ ਹੈ ਅਤੇ ਲੋਕ ਪੈਸੇ ਦੇ ਲਈ ਉਹਨਾਂ ਦੇ ਬੇਟੇ ਨੂੰ ਵੇਚ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.