ਸ਼੍ਰੀ ਮੁਕਤਸਰ ਸਾਹਿਬ: ਸ਼੍ਰੀ ਮੁਕਤਸਰ ਸਾਹਿਬ ਵਿਖੇ ਲੋਕਾਂ ਦੀਆਂ ਸਾਈਬਰ ਕਰਾਇਮ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਾਈਬਰ ਕਰਾਇਮ ਪੁਲਿਸ ਸਟੇਸ਼ਨ ਸਥਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਦਿਨੋਂ-ਦਿਨ ਵੱਧ ਰਹੇ ਆਨਲਾਈਨ ਫਰਾਡ/ਕਰਾਇਮ ਨਾਲ ਨਜਿੱਠਣ ਲਈ ਅਤੇ ਆਮ ਪਬਲਿਕ ਦੀਆਂ ਸ਼ਿਕਾਇਤਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਲਈ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਾਈਬਰ ਕਰਾਇਮ ਪੁਲਿਸ ਸਟੇਸ਼ਨ ਸਥਾਪਿਤ ਕੀਤਾ ਗਿਆ। ਜਿਸ ਦਾ ਅੱਜ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ. ਵੱਲੋਂ ਉਦਘਾਟਨ ਕੀਤਾ ਗਿਆ। ਇਹ ਥਾਣਾ ਜਿਲ੍ਹਾ ਪੁਲਿਸ ਹੈਡਕੁਆਟਰ, ਬਠਿੰਡਾ ਰੋਡ, ਸ਼੍ਰੀ ਮੁਕਤਸਰ ਸਾਹਿਬ ਵਿਖੇ ਬਣਾਇਆ ਗਿਆ ਹੈ।
ਸਾਈਬਰ ਕਰਾਇਮ ਪੁਲਿਸ ਸਟੇਸ਼ਨ: ਇਸ ਮੌਕੇ ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਲੋਕਾਂ ਦੀਆਂ ਸਾਈਬਰ ਕਰਾਇਮ ਨਾਲ ਸਬੰਧਤ ਸ਼ਿਕਾਇਤਾਂ 'ਤੇ ਤੁਰੰਤ ਕਾਰਵਾਈ ਲਈ ਜਿਲ੍ਹਾ ਅੰਦਰ ਸਾਈਬਰ ਕਰਾਇਮ ਪੁਲਿਸ ਸਟੇਸ਼ਨ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਨਮੀਤ ਸਿੰਘ ਢਿੱਲੋਂ ਐਸ.ਪੀ.(ਇੰਨਵੈ), ਸ਼੍ਰੀ ਮੁਕਤਸਰ ਸਾਹਿਬ ਨੂੰ ਨੋਡਲ ਅਫਸਰ ਨਿਯੁਕਤ ਕਰਦੇ ਹੋਏ, ਸ੍ਰੀ ਨਵੀਨ ਕੁਮਾਰ ਡੀ.ਐਸ.ਪੀ (C. A. W.& C), ਸ਼੍ਰੀ ਮੁਕਤਸਰ ਸਾਹਿਬ ਨੂੰ ਥਾਣਾ ਇੰਚਾਰਜ ਲਗਾਇਆ ਗਿਆ ਹੈ।
ਸ਼ਿਕਾਇਤਾਂ/ਮੁਕੱਦਮਿਆਂ ਦਾ ਨਿਪਟਾਰਾ : ਉਨ੍ਹਾਂ ਨਾਲ ਇੰਸਪੈਕਟਰ ਰਾਜਵੀਰ ਕੌਰ, ਐਸ.ਆਈ ਰਵਿੰਦਰ ਕੌਰ ਅਤੇ ਹੋਰ ਸਟਾਫ ਤਾਇਨਾਤ ਕੀਤਾ ਗਿਆ ਹੈ, ਜੋ ਸਾਈਬਰ ਕਰਾਇਮ ਨਾਲ ਸਬੰਧਤ ਸ਼ਿਕਾਇਤਾਂ/ਮੁਕੱਦਮਿਆਂ ਦਾ ਨਿਪਟਾਰਾ ਕਰਨਗੇ ਅਤੇ ਨਾਲ ਹੀ ਐਨ.ਸੀ.ਆਰ.ਬੀ ਦੇ ਹੈਲਪ ਲਾਇਨ ਨੰਬਰ 1930 ਅਤੇ ਆਨਲਾਇਨ ਸਾਇਟ www.Cybercrime.gov.in 'ਤੇ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਵੀ ਡੀਲ ਕਰਨਗੇ।
ਐਸ.ਐਸ.ਪੀ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਕੱਲ ਇੰਟਰਨੈੱਟ ਦੀ ਵਰਤੋਂ ਕਰਦਿਆ ਆਪਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਸੇ ਵੀ ਤਰਾਂ ਦੇ ਅਨਜਾਣ ਨੰਬਰ ਤੋਂ ਆਏ ਲਿੰਕ 'ਤੇ ਕਲਿੱਕ ਨਹੀਂ ਕਰਨਾ ਚਾਹੀਦਾ ਅਤੇ ਕਿਸੇ ਨੂੰ ਵੀ ਆਪਣੇ ਬੈਂਕ ਦੀ ਡਿਟੇਲ, ਓ.ਟੀ.ਪੀ, ਕਰੈਡਿਟ ਕਾਰਡ ਡਿਟੇਲ ਅਤੇ ਪਾਸਵਰਡ ਨਾ ਸ਼ੇਅਰ ਕਰੋ।