ਸ੍ਰੀ ਮੁਕਤਸਰ ਸਾਹਿਬ : ਪੰਜਾਬ ਪੁਲਿਸ ਲਗਾਤਾਰ ਅਪਰਾਧੀਆਂ ਉੱਤੇ ਠੱਲ੍ਹ ਪਾਉਣ ਲਈ ਸਰਗਰਮ ਹੈ। ਇਸ ਤਹਿਤ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਮੁੱਖੀ ਤੁਸ਼ਾਰ ਗੁਪਤਾ ਆਈ.ਪੀ.ਐਸ.ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਅਤੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਲੋਕਾਂ ਨੂੰ ਡਰਾ ਧਮਕਾ ਕੇ ਲੁੱਟ-ਖੋਹ ਕਰਨ ਵਾਲੇ 03 ਵਿਅਕਤੀਆਂ ਨੂੰ 4 ਦੇਸੀ ਪਿਸਟਲ ਅਤੇ 10 ਕਾਰਤੂਸ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।
ਪੁਲਿਸ ਵੱਲੋਂ ਰਿਮਾਂਡ ਹਾਸਿਲ: ਐਸ.ਐਸ.ਪੀ ਤੁਸ਼ਾਰ ਗਪਤਾ ਨੇ ਮੀਡੀਆ ਨੂੰ ਦੱਸਿਆ ਕਿ ਮੁਖਬਰ ਦੀ ਇਤਲਾਹ 'ਤੇ ਪੁਲਿਸ ਵੱਲੋਂ ਗੁਰਚਰਨ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਧੀਰ ਨੂੰ ਇੱਕ 315 ਬੋਰ ਦੇਸੀ ਕੱਟਾ ਸਮੇਤ 02 ਕਾਰਤੂਸ ਅਤੇ ਜਗਪ੍ਰੀਤ ਸਿੰਘ ਉਰਫ ਭੁੱਲਰ ਪੁੱਤਰ ਜਗਦੀਸ਼ ਸਿੰਘ ਵਾਸੀ ਗਿਦੱੜਬਾਹਾ ਨੂੰ 01 ਦੇਸੀ ਕੱਟਾ 12 ਬੋਰ 02 ਕਾਰਤੂਸ ਸਮੇਤ ਕਾਬੂ ਕੀਤਾ ਗਿਆ ਹੈ। ਜਿਸ 'ਤੇ ਅਦਾਲਤ ਤੋਂ ਪੁਲਿਸ ਵੱਲੋਂ ਰਿਮਾਂਡ ਹਾਸਿਲ ਕੀਤਾ ਗਿਆ ਅਤੇ ਪੁੱਛਗਿੱਛ ਦੌਰਾਨ ਗੁਰਚਰਨ ਸਿੰਘ ਉੱਕਤ ਦੀ ਨਿਸ਼ਾਨਦੇਹੀ ਤੋਂ 01 ਦੇਸੀ ਕੱਟਾ 12 ਬੋਰ ਸਮੇਤ 01 ਕਾਰਤੂਸ ਬ੍ਰਾਮਦ ਕਰਵਾਇਆ ਗਿਆ, ਪੁੱਛਗਿੱਛ ਦੌਰਾਨ ਗੁਰਚਰਨ ਸਿੰਘ ਨੇ ਇਹ ਵੀ ਦੱਸਿਆ ਕਿ ਦੇਸੀ ਕੱਟਾ ਜਗਪ੍ਰੀਤ ਸਿੰਘ ਭੁੱਲਰ ਨੇ ਉਸ ਨੂੰ ਦਿੱਤਾ ਸੀ। ਜਿਸ 'ਤੇ ਹੁਣ ਤੱਕ ਪੁਲਿਸ ਵੱਲੋਂ 02 ਦੇਸੀ ਕੱਟੇ ਅਤੇ ਇੱਕ 315 ਬੋਰ ਦੇਸੀ ਕੱਟਾ ਸਮੇਤ ਕੁੱਲ 05 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ ਹਨ।
ਇਸ ਦੇ ਨਾਲ ਹੀ ਉਹਨਾਂ ਵੱਲੋਂ ਚੈਕਿੰਗ ਦੌਰਾਨ ਜਸਕਰਨ ਸਿੰਘ ਉਰਫ ਜੱਸਾ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਭੁੰਦੜ ਪਾਸੋਂ ਇੱਕ ਦੇਸੀ ਕੱਟਾ 12 ਬੋਰ ਅਤੇ 05 ਜਿੰਦਾ ਕਾਰਤੂਸ ਬ੍ਰਾਮਦ ਹੋਏ ਜਿਸ ਤੇ ਪੁਲਿਸ ਵੱਲੋਂ ਮੁਕੱਦਮਾਂ ਨੰਬਰ 156 ਅ/ਧ 25/54/59 ਆਰਮਜ਼ ਐਕਟ ਤਹਿਤ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦਰਜ ਕੀਤਾ ਗਿਆ।
- ਕਿਡਨੈਪਰਾਂ ਨੇ ਹਾਈ-ਪ੍ਰੋਫਾਈਲ ਪਰਿਵਾਰ ਦਾ ਬੱਚਾ ਕੀਤਾ ਕਿਡਨੈਪ; ਕੀਤੀ 2 ਕਰੋੜ ਰੁਪਏ ਦੀ ਮੰਗ, ਪੁਲਿਸ ਨੇ ਰਾਤੋ-ਰਾਤ ਕੀਤਾ ਐਕਸ਼ਨ - Kidnappers kidnapped a child
- ਅਵਾਰਾ ਪਸ਼ੂ ਤੇ ਬਾਈਕ ਦੀ ਟੱਕਰ ਹੋਣ 'ਤੇ ASI ਦੀ ਹੋਈ ਮੌਤ, ਵਾਰਦਾਤ ਦੀ ਜਾਂਚ ਕਰਕੇ ਵਾਪਿਸ ਪਰਤ ਸੀ ਪੁਲਿਸ ਜਾਂਚ ਮੁਲਾਜ਼ਮ - Moga ASI Death
- ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਕੰਗਨਾ ਰਣੌਤ 'ਤੇ ਤੰਜ, ਕਿਹਾ- ਭੜਕਾਊ ਬਿਆਨਾਂ ਨਾਲ ਲੋਕਾਂ 'ਚ ਵੰਡੀਆਂ ਪਾ ਰਹੀ ਕੰਗਨਾ, ਭਾਜਪਾ ਕਰੇ ਕਾਰਵਾਈ - Harsimrat Badal On Kangana Ranaut
ਬ੍ਰਮਦਗੀ
1. 02 ਦੇਸੀ ਕੱਟੇ 12 ਬੋਰ ਸਮੇਤ 03 ਜਿੰਦਾ ਕਾਰਤੂਸ (ਮੁਕੱਦਮਾ ਨੰਬਰ 96)
2. ਇੱਕ 315 ਬੋਰ ਦੇਸੀ ਕੱਟਾ ਸਮੇਤ 02 ਜਿੰਦਾ ਕਾਰਤੂਸ (ਮੁਕੱਦਮਾ ਨੰਬਰ 96)
3. ਇੱਕ ਦੇਸੀ ਕੱਟਾ 12 ਬੋਰ 05 ਕਾਰਤੂਸ ਜਿੰਦਾ (ਮੁਕੱਦਮਾ ਨੰਬਰ 156)
ਪਹਿਲਾ ਦਰਜ ਮੁਕਦਮੇ
ਗੁਰਚਰਨ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਧੀਰ ਤੇ ਪਹਿਲਾ 04 ਮੁਕਦਮੇ ਦਰਜ ਹਨ ।
ਜਗਪ੍ਰੀਤ ਸਿੰਘ ਉਰਫ ਭੁੱਲਰ ਪੁੱਤਰ ਜਗਦੀਸ਼ ਸਿੰਘ ਵਾਸੀ ਗਿਦੱੜਬਾਹਾ ਤੇ ਪਹਿਲਾ 06 ਮੁਕਦਮੇ ਦਰਜ ਹਨ ।
ਜਸਕਰਨ ਸਿੰਘ ਉਰਫ ਜੱਸਾ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਭੁੰਦੜ ਤੇ ਪਹਿਲਾ 02 ਮੁਕੱਦਮੇ ਦਰਜ ਹਨ।