ਅੰਮ੍ਰਿਤਸਰ: ਅਰਚਨਾ ਮਕਵਾਨਾ ਦੀ ਇੱਕ ਤੋਂ ਬਾਅਦ ਇੱਕ ਵੀਡੀਓ ਆਏ ਦਿਨ ਵਾਇਰਲ ਹੋ ਰਹੀ ਹੈ। ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਹੈ।ਇਸ ਵੀਡੀਓ 'ਚ ਅਰਚਨਾ ਮਕਵਾਨਾ ਸੇਵਾ ਕਰਦੀ ਵੀ ਨਜ਼ਰ ਆ ਰਹੀ ਹੈ। ਅਚਰਨਾ ਨੇ ਇੰਸਟਾਗ੍ਰਾਮ ’ਤੇ ਤਸਵੀਰ ਅਪਲੋਡ ਕਰਕੇ ਲਿਖਿਆ ਹੈ , ‘‘ਮੈਂ ਵਾਹਿਗੁਰੂ ਜੀ ਦੀ ਇਸ ਪਵਿੱਤਰ ਬਖਸ਼ਿਸ਼ ਸਦਾ ਲਈ ਸ਼ੁਕਰਗੁਜ਼ਾਰ ਹਾਂ। ਕੁਝ ਤਸਵੀਰਾਂ ਸਾਂਝੀਆਂ ਨਹੀਂ ਕਰਨੀਆਂ ਸਨ ਪਰ ਕਿਉਂਕਿ ਮੇਰੇ ਇਰਾਦੇ ‘ਤੇ ਸਵਾਲ ਉਠਾਏ ਜਾ ਰਹੇ ਹਨ, ਮੈਂ ਆਪਣੇ ਬਚਾਅ ਲਈ ਇਨ੍ਹਾਂ ਨੂੰ ਹੁਣ ਸਾਂਝਾ ਕੀਤਾ ਹੈ। ਵਾਹਿਗੁਰੂ ਜੀ ਤੁਸੀਂ ਸੱਚ ਜਾਣਦੇ ਹੋ, ਇਨਸਾਫ਼ ਕਰੋ ਜੀ।’’
ਵੱਧ ਰਿਹਾ ਵਿਵਾਦ: ਯੋਗ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸੋਸ਼ਲ ਮੀਡੀਆ ਇੰਨਫਲਏਂਸਰ ਅਰਚਨਾ ਮਕਵਾਨਾ ਵੱਲੋਂ ਕੀਤੇ ਯੋਗਾ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅਰਚਨਾ ਮਕਵਾਨਾ ਨੇ ਸ਼ੋਸਲ ਮੀਡੀਆ ਉਤੇ ਨਵੀਂ ਤਸਵੀਰ ਅਪਲੋਡ ਕੀਤੀ ਹੈ,ਜਿਸ ’ਚ ਉਹ ਦਰਬਾਰ ਸਾਹਿਬ ’ਚ ਗੁਲਾਬੀ ਸਲਵਾਰ-ਕਮੀਜ਼ ਪਾ ਕੇ ਖੜੀ ਹੋਈ ਹੈ। ਅਰਚਨਾ ਮਕਵਾਨਾ ਨੇ ਇਹ ਵੀ ਦਸਿਆ ਕਿ ਇਹ ਤਸਵੀਰ 20 ਜੂਨ 2024 ਦੀ ਹੈ ਜਦੋਂ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਸੀ।
ਕੀ ਹੈ ਪੂਰਾ ਮਾਮਲਾ: ਯੋਗਾ ਦਿਵਸ ‘ਤੇ, ਗੁਜਰਾਤ ਦੀ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਅਰਚਨਾ ਮਕਵਾਨਾ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਯੋਗਾ ਕੀਤਾ।ਇਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ।ਜਿਸ ਪਿੱਛੋਂ ਅਰਚਨਾ ਮੁਆਫ਼ੀ ਵੀ ਮੰਗਦੀ ਹੈ ਪਰ ਐਸਜੀਪੀਸੀ ਨੇ ਅਰਚਨਾ ਖ਼ਿਲਾਫ਼ ਕਾਰਵਾਈ ਕਰਦਿਆਂ ਕੇਸ ਦਰਜ ਕਰਵਾ ਦਿੱਤਾ ਹੈ।ਉਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਵੱਲੋਂ ਅਰਚਨਾ ਨੂੰ ਨੋਟਿਸ ਜਾਰੀ ਕੀਤਾ ਜਾਂਦਾ। ਨੋਟਿਸ ਮਗਰੋਂ ਮੁੜ ਅਰਚਨਾ ਇੱਕ ਵੀਡੀਓ ਜਰੀਏ ਧਮਕੀਆਂ ਦਿੰਦੀ ਨਜ਼ਰ ਆਉਂਦੀ ਹੈ।
- ਯੋਗਾ ਵਿਵਾਦ ਉੱਤੇ ਭੜਕੀ ਅਰਚਨਾ ਮਕਵਾਨਾ, ਬੋਲੀ-ਮੇਰੇ ਖਿਲਾਫ਼ ਫਾਲਤੂ FIR ਕਰਨ ਦੀ... - SGPC should withdraw the FIR
- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਰਿਸਰ 'ਚ ਯੋਗਾ ਕਰਨ ਵਾਲੀ ਕੁੜੀ ਖਿਲਾਫ਼ ਮਾਮਲਾ ਦਰਜ - Yoga In Harmandir Sahib
- ਯੋਗ ਦਿਵਸ 'ਤੇ ਇਸ ਯੂਟਿਊਬਰ ਨੂੰ ਸ਼ਿਰਸ਼ਾਸਨ ਆਸਣ ਕਰਨਾ ਪਿਆ ਮਹਿੰਗਾ, ਭੜਕਿਆ ਧਰਮ ਦਾ ਮੁੱਦਾ - Archana Makwana Yoga Controversy
ਧਮਕੀਆਂ ਦਾ ਜਵਾਬ: ਅਰਚਨਾ ਦੀਆਂ ਧਮਕੀਆਂ ਦੇ ਜਵਾਬ 'ਚ ਐਸਜੀਪੀਸੀ ਵਲੋਂ ਵੀ ਸਖ਼ਤ ਜਾਵਬ ਦਿੱਤਾ ਜਾਂਦਾ ਹੈ।ਐਸਜੀਪੀਸੀ ਨੇ ਅਰਚਨਾ ਦੇ ਸਬੰਧ ਵਿੱਚ ਆਪਣੇ ਐਕਸ ਹੈਂਡਲ ਤੋਂ ਇੱਕ ਟਵੀਟ ਕੀਤਾ ਹੈ। ਐਸਜੀਪੀਸੀ ਨੇ ਲਿਿਖਆ ਕਿ ਅਰਚਨਾ ਮਕਵਾਨਾ ਦੇ ਪਿਛਲੇ 6 ਦਿਨਾਂ ਵਿੱਚ ਸੋਸ਼ਲ ਮੀਡੀਆ ਨਾਲ ਸਬੰਧਤ ਗਤੀਵਿਧੀਆਂ ਤੋਂ ਉਸ ਦੇ ਵਿਵਹਾਰ ਅਤੇ ਕਾਰਵਾਈਆਂ ਦਾ ਸਾਰਾ ਨਮੂਨਾ ਸਾਫ਼ ਦਿਖਾਈ ਦਿੰਦਾ ਹੈ, ਸਭ ਤੋਂ ਪਹਿਲਾਂ ਉਸਨੇ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਫੋਟੋਆਂ/ਵੀਡੀਓ ਪੋਸਟ ਕਰਕੇ ਹਰਿਮੰਦਰ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕੀਤੀ ਹੈ। ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਹੁਣ ਵੇਖਣਾ ਬਹੁਤ ਹੀ ਅਹਿਮ ਰਹੇਗਾ ਕਿ ਇਸ ਨਵੀਂ ਵੀਡੀਓ ਤੋਂ ਬਾਅਦ ਐਸਜੀਪੀਸੀ ਦਾ ਕੋਈ ਨਵਾਂ ਬਿਆਨ ਆਉਂਦਾ ਹੈ ਜਾਂ ਨਹੀਂ । ਇਹ ਦੇਖਣਾ ਵੀ ਦਿਲਚਸਪ ਰਹੇਗਾ ਕਿ ਹੁਣ ਇਸ ਮਾਮਲੇ 'ਚ ਕਿਹੜਾ ਨਵਾਂ ਮੋੜ ਆਵੇਗਾ।