ਅੰਮ੍ਰਿਤਸਰ : ਅੰਮ੍ਰਿਤਸਰ ਤਰਨ ਤਾਰਨ ਰੋਡ ’ਤੇ ਬਾਬਾ ਨੋਧ ਸਿੰਘ ਸਮਾਧ ਨੇੜੇ ਵਾਪਰੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ਵਿਚ ਮ੍ਰਿਤਕ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ। ਜਾਣਕਾਰੀ ਅਨੁਸਾਰ ਦੇਰ ਰਾਤ ਇੱਕ ਕਾਰ ਅਤੇ ਟਰੱਕ ਦੀ ਆਹਮੋ-ਸਾਹਮਣੇ ਤੋਂ ਟੱਕਰ ਹੋ ਗਈ। ਇਸ ਵਿੱਚ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਟਰੱਕ ਡਰਾਈਵਰ ਮੌਕੇ ’ਤੇ ਫਰਾਰ ਹੋਗਿਆ।
ਕਾਰ ਚਾਲਕ ਦੀ ਧੜ ਤੋਂ ਵੱਖ ਹੋਈ ਗਰਦਨ : ਇਸ ਸੰਬਧੀ ਚਸ਼ਮਦੀਦਾ ਅਤੇ ਰਾਹਗੀਰਾਂ ਦਾ ਕਹਿਣਾ ਸੀ ਕਿ ਕਾਰ ਸਵਾਰ ਤੇਜੀ ਨਾਲ ਕਾਰ ਚਲਾ ਕੇ ਸਾਹਮਣੇ ਤੋਂ ਆ ਰਿਹਾ ਸੀ ਕਿ ਖੜ੍ਹੇ ਟਰੱਕ ਨਾਲ ਹਾਦਸਾਗ੍ਰਸਤ ਹੋ ਗਿਆ। ਇਸ ਦੋਰਾਨ ਕਾਰ ਚਾਲਕ ਦੀ ਦਰਦਨਾਲ ਮੌਤ ਹੋ ਗਈ ਅਤੇ ਟੱਰਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਹ ਹਾਦਸਾ ਇੰਨਾ ਕੁ ਭਿਆਨਕ ਸੀ ਕਿ ਕਾਰ ਚਾਲਕ ਦੀ ਮੌਕੇ 'ਤੇ ਹੀ ਗਰਦਨ ਹੀ ਕੱਟੀ ਗਈ। ਜਿਸ ਜਗ੍ਹਾ 'ਤੇ ਹਾਦਸਾ ਹੋਇਆ। ਇਹ ਹਾਦਸਾ ਤਰਨ ਤਾਰਨ ਰੋਡ 'ਤੇ ਵਾਪਰਿਆ, ਜੋ ਕਿ ਸਿੰਗਲ ਰੋਡ ਹੈ ਜਿਸ ਉੱਪਰੋ ਹੈਵੀ ਵ੍ਹੀਕਲ ਦਾ ਆਉਣਾ ਜਾਣਾ ਆਮ ਹੈ। ਜਿਸ ਨਾਲ ਆਏ ਦਿਨ ਹਾਦਸੇ ਵਾਪਰਦੇ ਹਨ ਅਤੇ ਲੋਕ ਆਪਣੀ ਜਾਨ ਜਲਦਬਾਜੀ ਦੇ ਚੱਲਦੇ ਗਵਾ ਬੈਠਦੇ ਹਨ। ਸਰਕਾਰਾਂ ਅਤੇ ਪ੍ਰਸ਼ਾਸ਼ਨ ਦੀ ਅਣਗੇਲੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਰੋਡ ਉੱਪਰ ਆਉਣ ਵਾਲੇ ਹੈਵੀ ਵ੍ਹੀਕਲ ਨੂੰ ਜਾਣ ਤੋਂ ਰੋਕਣ ਦੀ ਲੋੜ ਹੈ ਤਾਂ ਜੋ ਆਏ ਦਿਨ ਹੋਣ ਵਾਲੇ ਹਾਦਸਿਆ ਤੇ ਅੰਕੁਸ਼ ਲੱਗ ਸਕੇ।
- ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ, ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਦਿੱਤਾ ਹੁਕਮ - EC of India issued instructions
- ਪਟਿਆਲਾ ਕੇਕ ਹਾਦਸੇ ਤੋਂ ਬਾਅਦ ਲੁਧਿਆਣਾ ਦਾ ਸਿਹਤ ਵਿਭਾਗ ਸਖਤ, ਲੁਧਿਆਣਾ ਦੀਆਂ ਵੱਖ-ਵੱਖ ਬੇਕਰੀਆਂ ਤੋਂ ਭਰੇ ਸੈਂਪਲ - strict after Patiala cake accident
- ਦਲ ਬਦਲੀ ਮਗਰੋਂ ਰਵਨੀਤ ਬਿੱਟੂ ਨੇ ਕਾਂਗਰਸ ਨੂੰ ਦੱਸਿਆ ਬਲੂ ਸਟਾਰ ਲਈ ਜ਼ਿੰਮੇਵਾਰ, 'ਆਪ' ਅਤੇ ਅਕਾਲੀ ਦਲ ਨੇ ਬਿੱਟੂ ਨੂੰ ਲਿਆ ਲੰਮੇਂ ਹੱਥੀਂ - Operation Blue Star
ਉੱਥੇ ਹੀ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗੱਡੀ ਦਾ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ। ਜਿਹਦੇ 'ਚ ਆਪਦੇ ਗੱਡੀ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਅਸੀਂ ਮੌਕੇ 'ਤੇ ਪੁੱਜੇ ਜਾਂਚ ਕੀਤੀ ਜਾ ਰਹੀ ਹੈ। ਗੱਡੀ ਟਰੱਕ ਸਵਰ ਮੌਕੇ ਤੋਂ ਭੱਜ ਗਿਆ ਹੈ। ਟਰੱਕ ਨੂੰ ਕਾਬੂ ਕਰ ਲਿਆ ਗਿਆ। ਹਾਦਸਾ ਕਾਫੀ ਭਿਆਨਕ ਸੀ ਅਤੇ ਟਰੱਕ ਡਰਾਈਵਰ ਮੌਕੇ 'ਤੇ ਫਰਾਰ ਹੋ ਗਿਆ ਅਤੇ ਕਾਰ ਚਾਲਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਏ ਜਾਏਗਾ ਉਸ ਤੋਂ ਬਾਅਦ ਪਰਿਵਾਰ ਦੇ ਹਵਾਲੇ ਕੀਤੀ ਜਾਵੇਗੀ।