ਲੁਧਿਆਣਾ: ਦੇਸ਼ ਭਰ ਵਿੱਚ ਦਿਵਾਲੀ ਦੇ ਤਿਉਹਾਰ ਅਤੇ ਉਸ ਤੋਂ ਬਾਅਦ ਛੱਟ ਪੂਜਾ ਦੇ ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਵਿਭਾਗ ਵੱਲੋਂ ਵਿਸ਼ੇਸ਼ ਟ੍ਰੇਨਾਂ ਚਲਾਈਆਂ ਗਈਆਂ ਹਨ ਤਾਂ ਜੋ ਯਾਤਰੀਆਂ ਨੂੰ ਕਿਸੇ ਕਿਸਮ ਦੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਰੇਲਵੇ ਵਿਭਾਗ ਵੱਲੋਂ ਵਿਸ਼ੇਸ਼ ਤੌਰ ਉੱਤੇ ਤਿਉਹਾਰਾਂ ਦੇ ਮੱਦੇਨਜ਼ਰ ਜੰਮੂ ਤਵੀ ਹਾਵੜਾ, ਵੈਸ਼ਨੋ ਦੇਵੀ ਕੱਟੜਾ ਕਮਆਖਿਆ, ਅੰਮ੍ਰਿਤਸਰ ਸਹਿਰਸਾ ਤੋਂ ਇਲਾਵਾ ਅੰਮ੍ਰਿਤਸਰ ਦਰਬੰਗਾ ਸਪੈਸ਼ਲ ਟ੍ਰੇਨਾਂ ਚਲਾਈਆਂ ਗਈਆਂ ਹਨ ਤਾਂ ਜੋ ਤਿਉਹਾਰਾਂ ਦੇ ਮੱਦੇਨਜ਼ਰ ਯੂਪੀ ਬਿਹਾਰ ਜਾਣ ਵਾਲੇ ਯਾਤਰੀਆਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
ਚਲਾਈਆਂ ਗਈਆਂ ਵਿਸ਼ੇਸ਼ ਟ੍ਰੇਨਾਂ
ਜੰਮੂ ਤਵੀ ਵਿਸ਼ੇਸ਼ ਤੌਰ ਉੱਤੇ 04608 ਨੰਬਰ 30 ਅਕਤੂਬਰ ਤੋਂ ਲੈ ਕੇ 4 ਨਵੰਬਰ ਤੱਕ ਚਲਾਈ ਗਈ। ਜੋ ਕਿ ਹਾਵੜਾ ਤੋਂ ਰਾਤੀ ਸਢੇ ਵਜੇ ਚੱਲੇਗੀ ਅਤੇ 3: 20 ਵਜੇ ਦੇ ਕਰੀਬ ਜੰਮੂ ਪਹੁੰਚੇਗੀ। ਇਸ ਤੋਂ ਇਲਾਵਾ ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਕਮਆਖਿਆ ਟ੍ਰੇਨ ਚਲਾਈ ਗਈ ਹੈ ਜੋ ਕਿ 28 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਦੋ ਨਵੰਬਰ ਤੱਕ ਚੱਲੇਗੀ। ਇਸ ਤੋਂ ਇਲਾਵਾ ਸਪੈਸ਼ਲ ਟ੍ਰੇਨ 04679 31 ਅਕਤੂਬਰ ਤੋਂ ਲੈ ਕੇ ਪੰਜ ਨਵੰਬਰ ਤੱਕ ਚਲਾਈ ਜਾਵੇਗੀ ਇਹ ਟ੍ਰੇਨ ਸਵੇਰੇ 6 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮੀ 6:20 ਤੇ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ।
ਟ੍ਰੇਨ ਨੰਬਰ 04662 ਸਪੈਸ਼ਲ 29 ਅਕਤੂਬਰ ਤੋਂ ਲੈ ਕੇ ਤਿੰਨ ਨਵੰਬਰ ਤੱਕ ਚਲਾਈ ਗਈ ਹੈ ਜੋ ਕਿ ਰਾਤ ਨੂੰ ਅੰਮ੍ਰਿਤਸਰ ਤੋਂ 8:10 ਤੇ ਚੱਲੇਗੀ ਅਤੇ 5 ਵਜੇ ਸਵੇਰੇ ਸਹਰਸਾ ਪਹੁੰਚੇਗੀ। ਇਸ ਤੋਂ ਇਲਾਵਾ ਅੰਬਾਲਾ ਛਾਵਣੀ ਦਰਬੰਗਾ ਅੰਮ੍ਰਿਤਸਰ ਟਰੇਨ ਵੀ ਚਲਾਈ ਗਈ ਹੈ। ਇਸ ਦਾ ਨੰਬਰ 04520 ਨੰਬਰ ਹੈ ਜੋ ਕਿ ਅੰਬਾਲਾ ਤੋਂ ਸ਼ਾਮ 7 ਵਜੇ ਚੱਲੇਗੀ ਅਤੇ ਅਗਲੇ ਦਿਨ ਸਵੇਰੇ 7 ਵਜੇ ਦਰਬੰਗਾ ਪਹੁੰਚੇਗੀ। ਉੱਤਰ ਭਾਰਤ ਦੇ ਵਿੱਚ ਵਿਸ਼ੇਸ਼ ਤੌਰ ਉੱਤੇ ਇਹ ਟ੍ਰੇਨਾਂ ਚਲਾਈਆਂ ਗਈਆਂ ਹਨ ਤਾਂ ਜੋ ਯਾਤਰੀਆਂ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਪ੍ਰਵਾਸੀਆਂ ਨੂੰ ਵੱਡੀ ਸਹੂਲਤ
ਈਟੀਵੀ ਭਾਰਤ ਦੀ ਟੀਮ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਤਿਉਹਾਰਾਂ ਦੇ ਮੱਦੇਨਜ਼ਰ ਜਿੱਥੇ ਯਾਤਰੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਉੱਥੇ ਹੀ ਦੂਜੇ ਪਾਸੇ ਯਾਤਰੀਆਂ ਨੇ ਕਿਹਾ ਕਿ ਨਵੀਆਂ ਟ੍ਰੇਨਾਂ ਚਲਾਉਣ ਦੇ ਨਾਲ ਉਹਨਾਂ ਨੂੰ ਕਾਫੀ ਸੁਵਿਧਾ ਮਿਲੀ ਹੈ।ਉਹਨਾਂ ਕਿਹਾ ਕਿ ਅਸੀਂ ਬਿਹਾਰ ਅਤੇ ਯੂਪੀ ਦੇ ਰਹਿਣ ਵਾਲੇ ਹਾਂ, ਕੁਝ ਲੋਕ ਬਿਹਾਰ ਯੂਪੀ ਜਾ ਰਹੇ ਹਨ ਅਤੇ ਕੁਝ ਉੱਥੋਂ ਵਾਪਸ ਆ ਰਹੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਤਿਉਹਾਰ ਜਿਆਦਾਤਰ ਛੱਟ ਪੂਜਾ ਆਪਣੇ ਸੂਬੇ ਦੇ ਵਿੱਚ ਜਾ ਕੇ ਮਨਾਉਂਦੇ ਹਾਂ, ਦਿਵਾਲੀ ਦਾ ਤਿਹਾਰ ਉਹ ਇੱਥੇ ਹੀ ਮਨਾਉਂਦੇ ਹਨ। ਹਾਲਾਂਕਿ ਕੁਝ ਦੇ ਪਰਿਵਾਰ ਲੁਧਿਆਣਾ ਦੇ ਵਿੱਚ ਹੀ ਰਹਿੰਦੇ ਹਨ। ਲੁਧਿਆਣਾ ਦੇ ਵਿੱਚ ਵੱਡੀ ਗਿਣਤੀ ਅੰਦਰ ਲੇਬਰ ਕੰਮ ਕਰਦੀ ਹੈ ਜੋ ਕਿ ਯੂਪੀ ਬਿਹਾਰ ਨਾਲ ਸੰਬੰਧਿਤ ਹੈ। ਅਜਿਹੀਆਂ ਟ੍ਰੇਨਾਂ ਚਲਾਉਣ ਦੇ ਨਾਲ ਲੋਕਾਂ ਨੂੰ ਜਿੱਥੇ ਸੁਵਿਧਾਵਾਂ ਮਿਲੀਆਂ ਹਨ ਉੱਥੇ ਹੀ ਯੂਪੀ ਬਿਹਾਰ ਜਾਣਾ ਵੀ ਹੁਣ ਸੌਖਾ ਹੋ ਗਿਆ ਹੈ ਕਿਉਂਕਿ ਰੇਲਵੇ ਸਟੇਸ਼ਨ ਲੁਧਿਆਣਾ ਉੱਤੇ ਜਿਆਦਾਤਰ ਪ੍ਰਵਾਸੀ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਯੂਪੀ ਬਿਹਾਰ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਜਾਂਦਾ ਹੈ।