ਲੁਧਿਆਣਾ: ਲੁਧਿਆਣਾ ਦੇ ਹੰਬੜਾ ਰੋਡ 'ਤੇ ਨਿਜੀ ਸਮਾਗਮ 'ਚ ਪਹੁੰਚੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਸਮੇਤ ਵਿਧਾਇਕ ਗੁਰਪ੍ਰੀਤ ਗੋਗੀ ਨੇ ਪ੍ਰੋਗਰਾਮ 'ਚ ਹਿੱਸਾ ਲੈਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਜਿੱਥੇ ਇਸ ਪ੍ਰੋਗਰਾਮ ਨੂੰ ਲੈ ਕੇ ਗੱਲਬਾਤ ਕੀਤੀ ਤਾਂ ਉਥੇ ਹੀ ਉਹਨਾਂ ਬੁੱਢੇ ਨਾਲੇ ਨੂੰ ਲੈ ਕੇ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸ ਉੱਤੇ ਹਜ਼ਾਰਾਂ ਕਰੋੜ ਰੁਪਏ ਖਰਚ ਕੀਤਾ ਗਿਆ ਹੈ, ਪਰ ਸਥਿਤੀ ਜਿਉਂ ਦੀ ਤਿਉਂ ਹੈ ਕਿਹਾ ਕਿ ਇਸ ਲਈ ਸਰਕਾਰ ਸੰਜੀਦਾ ਹੈ ਅਤੇ ਇਸ ਉੱਤੇ ਕੰਮ ਕਰ ਰਹੀ ਹੈ।
ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਕੱਲ ਵੱਖ-ਵੱਖ ਜਥੇਬੰਦੀਆਂ ਵੱਲੋਂ ਕਾਲੇ ਪਾਣੀ 'ਤੇ ਲਗਾਏ ਧਰਨੇ 'ਤੇ ਜਿੱਥੇ ਸਰਕਾਰ ਵੀ ਚਿੰਤਿਤ ਹੈ ਤਾਂ ਉਥੇ ਹੀ ਉਹਨਾਂ ਕਿਹਾ ਕਿ ਬੁੱਢੇ ਨਾਲੇ 'ਤੇ ਹਜ਼ਾਰਾਂ ਕਰੋੜ ਰੁਪਏ ਖਰਚ ਹੋ ਚੁੱਕੇ ਹਨ, ਪਰ ਇਸ ਨੂੰ ਦਰੁਸਤ ਨਹੀਂ ਕੀਤਾ ਜਾ ਸਕਿਆ। ਇਸ ਲਈ ਸਰਕਾਰ ਸੰਜੀਦਾ ਹੈ ਅਤੇ ਸਰਕਾਰ ਇਸ ਉੱਤੇ ਕੰਮ ਕਰ ਰਹੀ ਹੈ, ਹਾਲਾਂਕਿ ਉਹਨਾਂ ਵਿਧਾਇਕ ਗੁਰਪ੍ਰੀਤ ਗੋਗੀ ਦੇ ਪੱਥਰ ਤੋੜਨ ਵਾਲੇ ਪੁੱਛੇ ਸਵਾਲ 'ਤੇ ਕਿਹਾ ਕਿ ਉਹ ਵਿਧਾਇਕ ਗੋਗੀ ਨਾਲ ਇਸ ਬਾਰੇ ਗੱਲਬਾਤ ਕਰਨਗੇ।
- ਰਾਤੋ ਰਾਤ ਅਮੀਰ ਹੋਣ ਦੇ ਚੱਕਰਾਂ 'ਚ ਫਸੇ ਦੋ ਆਡਿਟ ਅਧਿਕਾਰੀ, ਵਿਜੀਲੈਂਸ ਨੇ ਰਿਸ਼ਵਤ ਲੈਂਦੇ ਕੀਤੇ ਕਾਬੂ - VIGILANCE ARRESTED TWO PERSON
- ਜ਼ੇਲ੍ਹ ਤੋਂ ਬਾਹਰ ਆ ਕੇ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਸਿਸੋਦੀਆ ਦਾ ਪਹਿਲਾ ਪੰਜਾਬ ਦੌਰਾ, ਅੰਮ੍ਰਿਤਸਰ ਪਹੁੰਚੇ - MANISH SISODIA IN PUNJAB
- ਰੰਜਿਸ਼ ਦੇ ਚੱਲਦੇ ਚੱਲੀਆਂ NRI 'ਤੇ ਗੋਲੀਆਂ, ਪੁਲਿਸ ਨੇ ਦੱਸੇ ਵਾਰਦਾਤ ਪਿੱਛੇ ਦੇ ਨਾਮ - ASR FIRING UPDATE
ਗਲਤੀਆਂ ਦਾ ਖਮਿਆਜਾ ਭੁਗਤਣਾ ਪਵੇਗਾ: ਵਿਧਾਇਕ ਗੁਰਪ੍ਰੀਤ ਗੋਗੀ ਨੇ ਵੀ ਚੁਟਕੀ ਲੈਂਦਿਆਂ ਫਿਰ ਤੋਂ ਅਧਿਕਾਰੀਆਂ 'ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਕਿਹਾ ਕਿ ਜਿੰਨ੍ਹਾਂ ਅਧਿਕਾਰੀਆਂ ਨੇ ਇਹ ਗਲਤੀਆਂ ਕੀਤੀਆਂ ਹਨ, ਉਹਨਾਂ ਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ। ਇਸ ਦੌਰਾਨ ਉਹਨਾਂ ਕਿਹਾ ਕਿ ਜਿੱਥੇ ਉਹਨਾਂ ਆਪਣਾ ਲੱਗਿਆ ਨੀਂਹ ਪੱਥਰ ਤੱਕ ਤੋੜ ਦਿੱਤਾ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਜਿਹੜੇ ਲੋਕ ਉਹਨਾਂ ਦਾ ਵਿਰੋਧ ਕਰਦੇ ਹਨ, ਉਹ ਉਹਨਾਂ ਦੇ ਨਾਲ ਹਨ ਅਤੇ ਜਿਹੜੇ ਉਹਨਾਂ ਦੀ ਪ੍ਰਸ਼ੰਸਾ ਕਰਦੇ ਹਨ, ਉਹ ਉਹਨਾਂ ਦੇ ਵੀ ਨਾਲ ਹਨ। ਉਹਨਾਂ ਕਿਹਾ ਕਿ ਇਸ ਬੁੱਢੇ ਨਾਲੇ ਦੇ ਜਰੀਏ ਲੋਕ ਜ਼ਹਿਰ ਪੀ ਰਹੇ ਹਨ ਅਤੇ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਜਿਸ 'ਤੇ ਹੁਣ ਉਹ ਕੰਮ ਕਰ ਰਹੇ ਹਨ ਅਤੇ ਜਲਦ ਹੀ ਇਸਦਾ ਹੱਲ ਕੀਤਾ ਜਾਵੇਗਾ। ਇਸ ਦੌਰਾਨ ਉਹਨਾਂ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਰਲ ਕੇ ਕੰਮ ਕਰਨ ਦੀ ਸਲਾਹ ਦਿੱਤੀ।