ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਪੁਲਿਸ ਵੱਲੋਂ ਕੀਤੇ ਐਨਕਾਊਂਟਰ 'ਚ ਗੈਂਗਸਟਰ ਗੁਰਸ਼ਰਨ ਸਿੰਘ ਦਾ ਖਾਤਮਾ ਕਰ ਦਿੱਤਾ ਗਿਆ। ਇਹ ਗੈਂਗਸਟਰ ਲੰਡਾ ਹਰੀਕੇ ਗੈਂਗ ਦਾ ਮੈਂਬਰ ਸੀ।ਕਾਬਲੇਜ਼ਿਕਰ ਹੈ ਕਿ ਇਹ ਵੱਡਾ ਐਨਕਾਊਂਟਰ ਅੰਮ੍ਰਿਤਸਰ ਵਿੱਚ ਬਿਆਸ ਦੇ ਮੰਡ ‘ਚ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬਦਮਾਸ਼ ਗੁਰਸ਼ਰਨ ਸਿੰਘ ਐਨਕਾਊਂਟਰ ਵਿੱਚ ਢੇਰ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਹਥਿਆਰਾਂ ਦੀ ਰਿਕਵਰੀ ਲਈ ਦੋ ਬਦਮਾਸ਼ਾਂ ਨੂੰ ਇੱਥੇ ਲੈ ਕੇ ਗਈ ਸੀ। ਐਨਕਾਊਂਟਰ ਦੌਰਾਨ ਦੂਜਾ ਬਦਮਾਸ਼ ਪਾਰਸ ਬਿਆਸ ਨਦੀ ‘ਚ ਛਾਲ ਮਾਰ ਕੇ ਫ਼ਰਾਰ ਹੋ ਗਿਆ ਹੈ।
ਪੁਲਿਸ ਨੂੰ ਕਿਉਂ ਕਰਨਾ ਪਿਆ ਐਨਕਾਊਂਟਰ
ਤੁਹਾਨੂੰ ਯਾਦ ਹੋਵੇਗਾ ਕਿ 23 ਅਕਤੂਬਰ ਨੂੰ ਸਠਿਆਲਾ ਪਿੰਡ ‘ਚ ਆੜ੍ਹਤੀ ਗੁਰਦੀਪ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਇਸ ਮਮਾਲੇ 'ਚ ਪੁਲਿਸ ਨੇ ਇਨ੍ਹਾਂ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਇੱਕ ਗਲੋਕ ਪਿਸਤੌਲ ਅਤੇ ਲਾਈਵ ਰਾਉਂਡ ਵੀ ਜ਼ਬਤ ਕੀਤਾ ਹੈ।ਪੁਲਿਸ ਇੰਨ੍ਹਾਂ ਨੂੰ ਹਥਿਆਰਾਂ ਦੀ ਸਪਲਾਈ ਲਈ ਬਿਆਸ ਦੇ ਮੰਡ 'ਚ ਲੈ ਕੇ ਆਈ ਸੀ ਪਰ ਇੱਥੇ ਇੰਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤਾ ਤਾਂ ਗੁਰਸ਼ਰਨ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਜਦਕਿ ਪਾਰਸ ਭੱਜਣ 'ਚ ਕਾਮਯਾਬ ਰਿਹਾ।
ਪੁਲਿਸ ਪਾਰਟੀ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿੱਚ ਇੱਕ ਗੈਂਗਸਟਰ ਨੂੰ ਕਾਬੂ ਕੀਤਾ ਗਿਆ।
ਗੈਂਗ: ਲੰਡਾ ਹਰੀਕੇ-ਸੱਤਾ ਨੌਸ਼ਹਿਰਾ
ਲਖਵੀਰ ਸਿੰਘ @ਲੰਡਾ ਹਰੀਕੇ- ਸਤਪ੍ਰੀਤ ਸਿੰਘ ਸੱਤਾ ਨੌਸ਼ਹਿਰਾ- ਗੁਰਦੇਵ ਜੱਸਲ ਗਰੁੱਪ ਨੇ 23/10/24 ਨੂੰ ਗੁਰਦੇਵ ਸਿੰਘ ਉਰਫ ਗੋਖਾ ਸਰਪੰਚ ਸਠਿਆਲਾ, ਪੀ.ਐਸ.ਬਿਆਸ ਦਾ ਕਤਲ ਕਰ ਦਿੱਤਾ ਸੀ।
ਇਸ ਸਬੰਧੀ ਥਾਣਾ ਬਿਆਸ ਵਿਖੇ ਐਫ.ਆਈ.ਆਰ. ਇਸ ਤੋਂ ਇਲਾਵਾ, ਸਰੋਤ ਅਧਾਰਤ ਜਾਣਕਾਰੀ ਨੇ ਮਨਾਲੀ ਤੋਂ ਗੋਖਾ ਦੇ ਕਤਲ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ:-
1. ਗੁਰਸ਼ਰਨ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਹਰੀਕੇ
2. ਪਰਵੀਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਹਰੀਕੇ
3. ਪਾਰਸ ਪੁੱਤਰ ਬੰਟੀ ਪੁੱਤਰ ਨੂਰਦੀ
ਮੁਲਜ਼ਮ ਗੈਂਗਸਟਰਾਂ ਨੂੰ ਪੁੱਛਗਿੱਛ ਲਈ ਥਾਣਾ ਬਿਆਸ ਵਿਖੇ ਲਿਆਂਦਾ ਗਿਆ। ਇਸ ਤੋਂ ਇਲਾਵਾ ਗੁਰਸ਼ਰਨ ਅਤੇ ਪਾਰਸ ਨਾਮਕ ਦੋ ਗੈਂਗਸਟਰਾਂ ਨੂੰ ਉਸ ਥਾਂ 'ਤੇ ਲਿਆਂਦਾ ਗਿਆ ਜਿੱਥੇ ਉਨ੍ਹਾਂ ਨੇ ਆਪਣੇ ਖੁਲਾਸੇ ਬਿਆਨ ਅਨੁਸਾਰ ਹਥਿਆਰ ਛੁਪਾਏ ਸਨ। ਹਾਲਾਂਕਿ, ਦੋਵੇਂ ਗੈਂਗਸਟਰਾਂ ਨੇ ਅਚਾਨਕ ਮੌਕੇ 'ਤੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਨੂੰ ਪਿੱਛੇ ਧੱਕ ਦਿੱਤਾ ਅਤੇ ਆਪਣੇ ਖੁਲਾਸੇ ਬਿਆਨ ਦੇ ਉਲਟ ਭੱਜ ਗਏ। ਇੱਕ ਹੈਰਾਨੀਜਨਕ ਹਰਕਤ ਵਿੱਚ, ਉਨ੍ਹਾਂ ਨੇ ਝਾੜੀਆਂ ਦੇ ਪਿੱਛੇ ਆਪਣੇ ਹਥਿਆਰਾਂ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ।
ਪੁਲਿਸ ਪਾਰਟੀ ਨੇ ਵੀ ਆਤਮ ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ ਅਤੇ ਸਿੱਟੇ ਵਜੋਂ ਇੱਕ ਗੈਂਗਸਟਰ ਗੁਰਸ਼ਰਨ ਮਾਰਿਆ ਗਿਆ। ਦੂਸਰਾ ਗੈਂਗਸਟਰ ਪੁਲਿਸ ਪਾਰਟੀ 'ਤੇ ਫਾਇਰਿੰਗ ਕਰਦੇ ਹੋਏ ਮੰਡ ਖੇਤਰ 'ਚ ਦਰਿਆ 'ਚ ਛਾਲ ਮਾਰ ਕੇ ਭੱਜਣ 'ਚ ਕਾਮਯਾਬ ਹੋ ਗਿਆ।
ਰਿਕਵਰੀ:- ਇੱਕ ਗਲੋਕ ਪਿਸਤੌਲ ਅਤੇ ਲਾਈਵ ਰਾਊਂਡ।
ਨੋਟ :-
ਲੰਡਾ ਹਰੀਕੇ ਨੂੰ ਵੱਖ-ਵੱਖ ਅੱਤਵਾਦੀ ਗਤੀਵਿਧੀਆਂ, ਕਤਲ ਅਤੇ ਜਬਰੀ ਵਸੂਲੀ ਦੇ ਮਾਮਲਿਆਂ ਵਿਚ ਸ਼ਾਮਲ ਅੱਤਵਾਦੀ ਐਲਾਨਿਆ ਕੀਤਾ ਗਿਆ ਹੈ।
ਸੱਤਾ ਨੌਸ਼ਹਿਰਾ ਲੰਡਾ ਨਾਲ ਕਈ ਜਬਰਦਸਤੀ ਅਤੇ ਕਤਲ ਕੇਸਾਂ ਵਿਚ ਜੁੜਿਆ ਰਿਹਾ ਹੈ।
ਗੁਰਦੇਵ ਜੈਸਲ ਸਰਹਾਲੀ ਥਾਣਾ ਗ੍ਰੇਨੇਡ ਹਮਲੇ ਦਾ ਮੁੱਖ ਮੁਲਜ਼ਮ ਰਿਹਾ ਹੈ।
ਕਿੱਥੇ ਸਾਬਕਾ ਸਰਪੰਚ ਨੂੰ ਮਾਰੀਆਂ ਸੀ ਗੋਲ਼ੀਆਂ
ਇਹ ਘਟਨਾ ਅੰਮ੍ਰਿਤਸਰ ਦੇ ਪਿੰਡ ਸਠਿਆਲ ਦੀ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਿਕ ਅਣਪਛਾਤੇ ਨੌਜਵਾਨਾਂ ਨੇ ਆੜਤੀਏ ਨੂੰ ਗੋਲੀਆਂ ਮਾਰੀਆਂ ਹਨ। ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਗੋਕਾ ਵੱਜੋਂ ਹੋਈ ਹੈ। ਮ੍ਰਿਤਕ ਪਿੰਡ ਦਾ ਸਾਬਕਾ ਸਰਪੰਚ ਵੀ ਰਹਿ ਚੁੱਕਿਆ ਹੈ। ਸੂਤਰਾਂ ਅਨੁਸਾਰ ਮੋਟਰ ਸਾਈਕਲ ਸਵਾਰ ਨੌਜਵਾਨਾਂ ਵੱਲੋਂ ਤਿੰਨ ਤੋਂ ਚਾਰ ਫਾਇਰ ਕੀਤੇ ਗਏ। ਜ਼ਖਮੀ ਹਾਲਤ 'ਚ ਨੌਜਵਾਨ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਲਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦੇ ਦਿੱਤਾ।
ਕਦੋਂ ਵਾਪਰੀ ਵਾਰਦਾਤ
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਗੁਰਦੀਪ ਸਿੰਘ ਗੋਕਾ ਸੀਜ਼ਨ ਹੋਣ ਕਾਰਨ ਸਠਿਆਲ ਦੀ ਮੰਡੀ 'ਚ ਆਪਣੀ ਆੜ੍ਹਤ 'ਤੇ ਬੈਠਾ ਸੀ। ਇਸ ਦੌਰਾਨ ਅਚਾਨਕ 3-4 ਨੌਜਵਾਨ ਮੋਟਰ ਸਾਈਕਲ 'ਤੇ ਆਉਂਦੇ ਨੇ ਅਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ। ਘਟਾਨਾ ਨੂੰ ਅੰਜ਼ਾਮ ਦੇਣ ਮਗਰੋਂ ਸ਼ੂਟਰ ਮੌਕੇ ਤੋਂ ਤੇਜ਼ੀ ਨਾਲ ਫਰਾਰ ਹੋ ਗਏ ਸਨ। ਉਧਰ ਘਟਨਾ ਦੀ ਜਾਣਕਾਰੀ ਮਿਲਣ 'ਤੇ ਡੀਐਸਪੀ ਅਰੁਣ ਸ਼ਰਮਾ, ਬਾਬਾ ਬਕਾਲਾ ਐਸਐਚਓ ਬਿਆਸ ਗਗਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਸਠਿਆਲਾ ਦਾਣਾ ਮੰਡੀ ਦੇ ਵਿੱਚ ਪਹੁੰਚ ਕੇ ਘਟਨਾਕ੍ਰਮ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਮੰਡੀ ਵਿੱਚ ਫਿਲਹਾਲ ਘਟਨਾ ਸਥਾਨ ਦੇ ਨੇੜੇ ਕੋਈ ਵੀ ਸੀਸੀਟੀਵੀ ਕੈਮਰਾ ਨੇੜੇ ਨਜ਼ਰ ਨਹੀਂ ਆਇਆ ਸੀ।
ਪੰਜਾਬ 'ਚ ਮੁੜ ਵਾਪਰੀ ਵੱਡੀ ਵਾਰਦਾਤ
ਜਿਸ ਕਾਰਨ ਪੁਲਿਸ ਵੱਲੋਂ ਨਜ਼ਦੀਕੀ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਜੋ ਮੁਲਜ਼ਮਾਂ ਬਾਰੇ ਹੋਰ ਵਧੇਰੇ ਜਾਣਕਾਰੀ ਮਿਲ ਸਕੇ। ਉਸ ਅਧਿਕਾਰੀਆਂ ਨੇ ਆਖਿਆ ਕਿ ਬਹੁਤ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਕਤਲ ਦੀ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਉਕਤ ਘਟਨਾ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਚਰਨਜੀਤ ਸਿੰਘ ਵੱਲੋਂ ਪਿੰਡ ਸਠਿਆਲਾ ਵਿੱਚ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਪੁਲਿਸ ਵੱਲੋਂ ਇਸ ਘਟਨਾਕ੍ਰਮ ਦੇ ਵਿੱਚ ਬਣਦੀਆਂ ਧਾਰਾਵਾਂ ਦੇ ਤਹਿਤ ਥਾਣਾ ਬਿਆਸ ਵਿੱਚ ਮਾਮਲਾ ਦਰਜ ਕੀਤਾ ਸੀ।