ETV Bharat / state

ਪ੍ਰਵਾਸੀਆਂ ਵੱਲੋਂ ਸਿੱਖ ਨੌਜਵਾਨਾਂ ਦੀ ਕੁੱਟਮਾਰ; ਲਾਹੀਆਂ ਪੱਗਾਂ, ਵੇਖੋ ਵੀਡੀਓ - Sikh youth beaten up by immigrants - SIKH YOUTH BEATEN UP BY IMMIGRANTS

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਪ੍ਰਵਾਸੀਆਂ ਵੱਲੋਂ ਸਿੱਖ ਨੌਜਵਾਨਾਂ ਨਾਲ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਵੀਡੀਓ ਸਮਾਜ ਸੇਵੀ ਸੋਨੂੰ ਵੱਲੋਂ ਬਣਾਈ ਗਈ ਹੈ ਅਤੇ ਇਸ ਤੋਂ ਮਗਰੋਂ ਮਾਮਲਾ ਪੁਲਿਸ ਕੋਲ ਵੀ ਪਹੁੰਚਿਆ ਹੈ।

IMMIGRANTS IN AMRITSAR
ਅੰਮ੍ਰਿਤਸਰ 'ਚ ਪ੍ਰਵਾਸੀਆਂ ਵੱਲੋਂ ਸਿੱਖ ਨੌਜਵਾਨਾਂ ਦੀ ਕੁੱਟਮਾਰ (ETV BHARAT PUNJAB (ਰਿਪੋਟਰ,ਅੰਮ੍ਰਿਤਸਰ))
author img

By ETV Bharat Punjabi Team

Published : Sep 14, 2024, 9:57 AM IST

Updated : Sep 14, 2024, 11:16 AM IST

ਸਿੱਖ ਨੌਜਵਾਨਾਂ ਦੀ ਕੁੱਟਮਾਰ (ETV BHARAT (ਰਿਪੋਟਰ,ਅੰਮ੍ਰਿਤਸਰ))

ਅੰਮ੍ਰਿਤਸਰ: ਪੰਜਾਬ ਵਿੱਚ ਲਗਾਤਾਰ ਹੀ ਪ੍ਰਵਾਸੀਆਂ ਦਾ ਦਬਦਬਾ ਬਣਦਾ ਦਿਖਾਈ ਦੇ ਰਿਹਾ ਹੈ। ਪ੍ਰਵਾਸੀਆਂ ਵੱਲੋਂ ਸਿੱਖ ਨੌਜਵਾਨਾਂ ਨਾਲ ਗੁੰਡਾਗਰਦੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦਾਣਾ ਮੰਡੀ ਵਿੱਚ ਪ੍ਰਵਾਸੀਆਂ ਵੱਲੋਂ ਇਕੱਠੇ ਹੋਕੇ ਸਿੱਖ ਨੌਜਵਾਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਹਨਾਂ ਦੀ ਦਸਤਾਰ ਤੱਕ ਉਤਾਰ ਦਿੱਤੀ ਗਈ।

ਸਿੱਖ ਨੌਜਵਾਨ ਦੀ ਕੁੱਟਮਾਰ

ਇਸ ਦੌਰਾਨ ਜੰਡਿਆਲਾ ਗੁਰੂ ਤੋਂ ਜਾ ਰਹੇ ਸੋਨੂ ਜੰਡਿਆਲਾ ਨਾਮ ਦੇ ਸਮਾਜਸੇਵੀ ਨੌਜਵਾਨ ਵੱਲੋਂ ਮੌਕੇ ਉੱਤੇ ਖੜ੍ਹ ਕੇ ਸਿੱਖ ਨੌਜਵਾਨਾਂ ਦੀ ਜਾਨ ਬਚਾਈ ਗਈ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਤਾੜਨਾ ਕੀਤੀ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਸੋਨੂ ਜੰਡਿਆਲਾ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਨਿੱਜੀ ਕੰਮ ਤੋਂ ਵਾਪਸ ਘਰ ਆ ਰਹੇ ਸਨ ਤਾਂ ਰਸਤੇ ਵਿੱਚ ਜੰਡਿਆਲਾ ਗੁਰੂ ਦਾਣਾ ਮੰਡੀ ਨਜ਼ਦੀਕ ਕੁਝ ਪ੍ਰਵਾਸੀ ਮਜ਼ਦੂਰ ਸਿੱਖ ਨੌਜਵਾਨ ਦੀ ਕੁੱਟਮਾਰ ਕਰ ਰਹੇ ਸਨ ਅਤੇ ਉਸਦੀ ਦਸਤਾਰ ਵੀ ਉਤਾਰ ਦਿੱਤੀ ਸੀ।

ਸਮਾਜ ਸੇਵੀ ਨਾਲ ਵੀ ਬਦਸਲੂਕੀ

ਜਦੋਂ ਉਹਨਾਂ ਨੇ ਖੁਦ ਰੁਕ ਕੇ ਇਸ ਸਬੰਧੀ ਗੱਲਬਾਤ ਕੀਤੀ ਤਾਂ ਪ੍ਰਵਾਸੀ ਲੋਕਾਂ ਦੀ ਉਸ ਸਮੇਂ ਬਹੁਤ ਗਿਣਤੀ ਹੋਣ ਕਰਕੇ ਉਹਨਾਂ ਨੇ ਸਮਾਜ ਸੇਵੀ ਨਾਲ ਵੀ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਮੌਕੇ ਉੱਤੇ ਪੁਲਿਸ ਨੂੰ ਵੀ ਸੂਚਿਤ ਕੀਤਾ। ਇਸ ਤੋਂ ਪ੍ਰਵਾਸੀ ਲੋਕਾਂ ਨੂੰ ਵੀ ਤਾੜਨਾ ਕੀਤੀ ਅਤੇ ਜਿਸ ਠੇਕੇਦਾਰ ਕੋਲ ਉਹ ਕੰਮ ਕਰਦੇ ਸਨ, ਉਸ ਨਾਲ ਵੀ ਫੋਨ ਉੱਤੇ ਗੱਲਬਾਤ ਕਰਕੇ ਮਾਹੌਲ ਨੂੰ ਸ਼ਾਂਤ ਕਰਵਾਇਆ।

ਪੁਲਿਸ ਰੋਲ ਨਹੀਂ ਆਈ ਸ਼ਿਕਾਇਤ

ਦੂਜੇ ਪਾਸੇ, ਇਸ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਇਸ ਸਬੰਧੀ ਕਿਸੇ ਵੀ ਵਿਅਕਤੀ ਵੱਲੋਂ ਉਨ੍ਹਾਂ ਨੂੰ ਦਰਖਾਸਤ ਨਹੀਂ ਆਈ ਪਰ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਜਰੂਰ ਹੋ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਪੁਲਿਸ ਕੋਲ ਇਸ ਸਬੰਧੀ ਦਰਖਾਸਤ ਆਉਂਦੀ ਹੈ, ਤਾਂ ਉਸ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨਗੇ।

Last Updated : Sep 14, 2024, 11:16 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.