ਅੰਮ੍ਰਿਤਸਰ: ਓਪਰੇਸ਼ਨ ਬਲੂ ਸਟਾਰ, ਜਿਸ ਦੌਰਾਨ 1984 ਵਿੱਚ ਸਿੱਖ ਨਸਲਕੁਸ਼ੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭਾਰਤੀ ਫੌਜਾਂ ਵੱਲੋਂ ਤਤਕਾਲੀ ਸਰਕਾਰ ਦੇ ਹੁਕਮ ਉੱਤੇ ਕੀਤੀ ਗਈ। ਇਸ ਦਰਦ ਦੀ ਬਰਸੀ ਨੂੰ ਸਿੱਖ ਸੰਗਤ ਵੱਲੋਂ ਘੱਲੂਘਾਰਾ ਹਫਤਾ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਵੱਡੇ ਪੱਧਰ ਉੱਤੇ ਜਿੱਥੇ ਸਿੱਖ ਸੰਗਤ ਦਰਬਾਰ ਸਾਹਿਬ ਵਿੱਚ ਪਹੁੰਚ ਰਹੀ ਹੈ ਉੱਥੇ ਹੀ ਗਰਮ ਖਿਆਲੀ ਸਿੱਖ ਜਥੇਬੰਦੀਆਂ ਵੀ ਸੱਚਖੰਡ ਵਿਖੇ ਪਹੁੰਚੀਆਂ ਹਨ।
ਖਾਲਿਸਤਾਨ ਦੇ ਨਾਅਰੇ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੀਆਂ ਗਰਮ ਖਿਆਲੀ ਸਿੱਖ ਜਥੇਬੰਦੀਆਂ ਵੱਲੋਂ ਜਿੱਥੇ ਖਾਲਿਸਤਾਨ ਪੱਖੀ ਨਾਅਰੇ ਲਗਾਏ ਜਾ ਰਹੇ ਹਨ ਉੱਥੇ ਹੀ 6 ਜੂਨ 1984 ਦੇ ਦਰਦ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ। ਗਰਮ ਖਿਆਲੀ ਜਥੇਬੰਦੀ ਆਗੂਆਂ ਦਾ ਕਹਿਣਾ ਕਿ ਭਾਵੇਂ ਸਦੀਆਂ ਬੀਤ ਜਾਣ ਉਹ ਇਸ ਖੂਨੀ ਕਾਂਢ ਦੀ ਜ਼ਿੰਮੇਵਾਰ ਸਰਕਾਰ ਅਤੇ ਭਾਰਤੀ ਫੌਜ ਨੂੰ ਮੁਆਫ ਨਹੀਂ ਕਰ ਸਕਦੇ ਅਤੇ ਨਸਲਕੁਸ਼ੀ ਦਾ ਦਰਦ ਅੱਜ ਉਨ੍ਹਾਂ ਅੰਦਰ ਅੱਲ੍ਹੇ ਜ਼ਖ਼ਮਾਂ ਵਾਂਗ ਭਖ ਰਿਹਾ ਹੈ।
ਜਥੇਦਾਰ ਦੀ ਅਪੀਲ: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮੌਕੇ ਆਖਿਆ ਕਿ ਜੂਨ ਮਹੀਨੇ 1984 ਦੌਰਾਨ ਜੋ ਸਿੱਖ ਕੌਮ ਨਾਲ ਵਾਪਰਿਆ ਉਸ ਨੂੰ ਕੋਈ ਵੀ ਸਿੱਖ ਭੁਲਾ ਨਹੀਂ ਸਕਦਾ। ਜਥੇਦਾਰ ਨੇ ਸਿੱਖ ਸੰਗਤ ਨੂੰ ਆਪਣੇ ਹੱਕਾਂ ਲਈ ਡਟਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਅੱਜ ਆਪਸੀ ਮੱਤਭੇਦ ਭੁੱਲ ਕੇ ਸਿੱਖਾਂ ਦੀ ਹੋਂਦ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਇੱਕ ਹੋਣ ਦੀ ਲੋੜ ਹੈ ਤਾਂ ਜੋ ਮੁੜ ਘੱਲੂਘਾਰੇ ਨਾ ਵਾਪਰਨ।
- ਪੰਜਾਬ ਦੇ 19 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ; ਮੀਂਹ ਦੀ ਸੰਭਾਵਨਾ, ਜਾਣੋ ਪੰਜਾਬ ਸਣੇ ਦੇਸ਼ ਦੇ ਮੌਸਮ ਦਾ ਹਾਲ - Weather Update
- ਜਲੰਧਰ ਤੋਂ ਨਵ ਨਿਯੁਕਤ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ 'ਚ ਨਤਮਸਤਕ ਹੋਏ - Channi paid obeisance
- ਅੰਮ੍ਰਿਤਪਾਲ ਅਤੇ ਸਰਬਜੀਤ ਖਾਲਸਾ ਦੀ ਜਿੱਤ ਨੇ ਪੰਥਕ ਏਜੰਡਾ ਲੈ ਕੇ ਚੱਲਣ ਵਾਲੀਆਂ ਪੰਜਾਬ ਦੀਆਂ ਰੀਜਨਲ ਪਾਰਟੀਆਂ ਦੇ ਭਵਿੱਖ 'ਤੇ ਖੜ੍ਹੇ ਕੀਤੇ ਸਵਾਲੀਆ ਨਿਸ਼ਾਨ ! - victory of Amritpal and Sarabjit Khalsa
ਸੁਰੱਖਿਆ ਸਖ਼ਤ: ਦੱਸ ਦਈਏ ਅੱਜ ਘੱਲੂਘਾਰਾ ਹਫਤੇ ਦੇ ਸਬੰਧ ਵਿੱਚ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘੱਲੂਘਾਰੇ ਨੂੰ ਲੈਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਘਲੂਘਾਰਾ ਹਫਤੇ ਦੇ ਸੰਬੰਧ ਵਿੱਚ ਜਿੰਨੀਆਂ ਵੀ ਸੰਗਤਾਂ ਬਾਹਰੋਂ ਆ ਰਹੀਆਂ ਹਨ, ਉਹਨਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਕਰਕੇ ਸਾਡੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।