ਮਾਨਸਾ: ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਅੱਜ ਮਾਨਸਾ ਵਿਖੇ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਦੇ ਹੱਕ ਵਿੱਚ ਹੋ ਰਹੇ ਰੋਡ ਸ਼ੋਅ ਵਿੱਚ ਸ਼ਾਮਿਲ ਹੋਏ। ਉਹਨਾਂ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਅਤੇ ਪੂਰੇ ਦੇਸ਼ ਦੇ ਵਿੱਚ ਅੱਜ ਅਮਨ ਸ਼ਾਂਤੀ ਨਹੀਂ। ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਹੈ ਅਤੇ ਪੰਜਾਬ ਵਿੱਚ ਨੌਜਵਾਨਾਂ ਦਾ ਕੋਈ ਭਵਿੱਖ ਨਹੀਂ ਅਤੇ ਨਾ ਹੀ ਪੰਜਾਬ ਦੇ ਲਈ ਕੋਈ ਰਾਹ ਨੌਜਵਾਨਾਂ ਨੂੰ ਦਿਸ ਰਿਹਾ ਹੈ।
ਦੋ ਸਾਲਾਂ ਵਿੱਚ ਹੋਏ ਚਾਰਜ ਫਰੇਮ: ਉਹਨਾਂ ਕਿਹਾ ਕਿ ਮੇਰੇ ਪੁੱਤਰ ਸਿੱਧੂ ਮੂਸੇਵਾਲਾ ਦਾ ਕਤਲ ਹੋਏ ਪੂਰੇ 24 ਮਹੀਨੇ ਹੋ ਚੁੱਕੇ ਹਨ ਅਤੇ ਅੱਜ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਅੱਗੇ ਕਿਹਾ ਕਿ ਜਿਸ ਦਿਨ 24 ਮਹੀਨਿਆਂ ਬਾਅਦ ਚਾਰਜ ਫਰੇਮ ਹੋਏ ਤਾਂ ਉਸ ਦਿਨ ਇਵੇਂ ਲੱਗਿਆ ਕਿ ਜਿਵੇਂ ਉਹਨਾਂ ਨੂੰ ਆਪਣੇ ਪੁੱਤਰ ਦਾ ਇਨਸਾਫ ਮਿਲ ਗਿਆ ਹੋਵੇ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਵੀ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ। ਜਦੋਂ ਉਹਨਾਂ ਦੇ ਪੁੱਤਰ ਦਾ ਕਤਲ ਹੋਇਆ ਸੀ ਤਾਂ ਉਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੈਰਾਂ ਵਿੱਚ ਦੋਨੋਂ ਪਤੀ ਪਤਨੀ ਬੈਠ ਕੇ ਆਪਣੇ ਪੁੱਤਰ ਦੇ ਲਈ ਇਨਸਾਫ ਮੰਗ ਕੇ ਆਏ ਸਨ ਪਰ ਫਿਰ ਵੀ ਇਨਸਾਫ ਨਹੀਂ ਮਿਲਿਆ।
- ਛੋਟੇ ਸਿੱਧੂ ਨੂੰ ਲੈ ਕੇ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ - Moose Wala Parents Sri Darbar Sahib
- ਅੰਮ੍ਰਿਤਪਾਲ ਨੇ ਲੋਕ ਸਭਾ ਲਈ ਭਰੀ ਨਾਮਜ਼ਦਗੀ, ਜਾਣੋ ਕਿੰਨੀ ਜਾਇਦਾਦ ਦਾ ਮਾਲਿਕ ਹੈ ਖਡੂਰ ਸਾਹਿਬ ਤੋਂ ਉਮੀਦਵਾਰ ਅੰਮ੍ਰਿਤਪਾਲ ਸਿੰਘ - property OF candidate Amritpal
- ਕਵੀ ਸੁਰਜੀਤ ਪਾਤਰ ਦੇ ਦੇਹਾਂਤ ਨਾਲ ਪੂਰੀ ਤਰ੍ਹਾਂ ਹਿੱਲਿਆ ਪੰਜਾਬੀ ਸਿਨੇਮਾ, ਦਿਲਜੀਤ ਦੁਸਾਂਝ ਤੋਂ ਲੈ ਕੇ ਕੁਲਵਿੰਦਰ ਬਿੱਲਾ ਤੱਕ ਨੇ ਪ੍ਰਗਟ ਕੀਤਾ ਦੁੱਖ - Surjit Patar Passes Awa
ਲੋਕਾਂ ਨੂੰ ਅਪੀਲ: ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਪੰਜਾਬ ਵਿੱਚ ਦਿਨੋ ਦਿਨ ਨੌਜਵਾਨਾਂ ਦੇ ਕਤਲ ਹੋ ਰਹੇ ਹਨ ਅਤੇ ਕੋਈ ਵੀ ਪੰਜਾਬ ਦਾ ਵਾਰਸ ਨਹੀਂ ਹੈ। ਇਸ ਦੌਰਾਨ ਉਹਨਾਂ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਦੇ ਲਈ ਵੋਟਾਂ ਅਤੇ ਕੇਂਦਰ ਦੇ ਵਿੱਚ ਰਾਹੁਲ ਗਾਂਧੀ ਸਰਕਾਰ ਬਣਾਉਣ ਦੀ ਵੀ ਅਪੀਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਬਦਲੀ ਤਾਂ ਹੀ ਦੇਸ਼ ਅੰਦਰ ਸੁਖਾਵਾਂ ਮਾਹੌਲ ਬਣ ਸਕੇਗਾ।